ਮੋਟੀਵੇਸ਼ਨਰ ਸਪੀਕਰ ਤੇ ਫੈਸ਼ਨ ਸਟਾਇਲਿਸਟ ਸਹਰ ਹਾਸ਼ਮੀ ਅਤੇ ਉਸਦੀ ਟੀਮ ਵਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸਹਰ ਹਾਸ਼ਮੀ ਤੇ ਉਸਦੀ ਟੀਮ ਮੋਟਰ ਸਾਇਕਲ ਤੇ ਦਿੱਲੀ ਤੋਂ ਕਸ਼ਮੀਰ ਤੱਕ ਦਾ ਸਫ਼ਰ ਲੋਕਾਂ ਨੂੰ ਮੈਂਟਲ ਹੈਲਥ ਸਬੰਧੀ ਆ ਰਹੀਆਂ ਸਮਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਕਰ ਰਹੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਉਹਨਾਂ ਆਰੰਭ ਵਿੱਚ ਦੱਸਿਆ ਕਿ ਸਹਰ ਹਾਸ਼ਮੀ ਖੁਦ ਵੀ ਮੈਂਟਲ ਹੈਲਥ ਨਾਲ ਬਚਪਨ ਤੋਂ ਜੂਝਦੀ ਰਹੀ ਹੈ। ਉਸਨੇ ਲੰਬੀ ਲੜਾਈ ਨਾਲ ਇਸ ਸੱਮਸਿਆ ਤੇ ਨਿਜਾਤ ਪਾਈ ਹੈ ਤੇ ਇਸ ਲਈ ਵਿਦਿਆਰਥੀਆਂ ਨੂੰ ਜਾਗਰੂਕ ਲਰ ਰਹੀ ਹੈ।ਅੱਜ ਕਲ ਆਤਮ ਹੱਤਿਆਵਾਂ ਦੇ ਕੇਸ ਵੱਧ ਰਹੇ ਹਨ, ਜਿਸ ਲਈ ਮੈਂਟਲ ਹੈਲਥ ਤੇ ਗੱਲਬਾਤ ਬਹੁਤ ਹੀ ਮੱਹਤਵ ਰੱਖਦੀ ਹੈ।
ਸਹਰ ਹਾਸ਼ਮੀ ਨੇ ਬੋਲਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਝਿਝਕ ਨਹੀਂ ਹੋਣੀ ਚਾਹੀਦੀ।ਮੈਂਟਲ ਹੈਲਥ ਨੂੰ ਪਾਰ ਪਾਉਣਾ ਬੇਹਦ ਜਰੂਰੀ ਹੈ। ਇਸ ਲਈ ਸੰਗੀਤ, ਖੇਡ, ਡਾਂਸ ਜਾ ਗੱਲਬਾਤ ਥਰੈਪੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਚੁੱਪ ਰਹਿਣਾ ਇਲਾਜ਼ ਨਹੀਂ ਹੈ। ਉਹਨਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਬੇਹਤਰ ਢੰਗ ਨਾਲ ਸਮਝਾਉਣ ਲਈ ਪੈਫਲੈਂਟ ਵੀ ਵੰਡੇ ਤੇ ਹੈਲਪਲਾਈਨ ਨੰਬਰ ਵੀ ਦੱਸੇ। ਇਸ ਸੈਮੀਨਾਰ ਨੂੰ ਗੁਜਰਾਤ ਤੋਂ ਆਏ ਹੋਏ ਦੇਵ ਦੇਸਾਈ ਨੇ ਵੀ ਸੰਬੋਧਤ ਕੀਤਾ। ਨਾਜਮੀਨ ਸ਼ੇਖ ਨੇ ਹੌਂਸਲੇ ਦਾ ਗੀਤ ਗਾ ਕੇ ਵਿਦਿਆਰਥੀਆਂ ਨੂੰ ਪ੍ਰੇਰਿਆ। ਮੰਚ ਦਾ ਸੰਚਾਲਨ ਮੇਜਰ ਪੰਕਜ ਗੁਪਤਾ ਨੇ ਬਹੁਤ ਹੀ ਰੌਚਕ ਢੰਗ ਨਾਲ ਕੀਤਾ। ਸਮੁੱਚਾ ਪ੍ਰੰਬਧ ਕਾਲਜ ਦੀ ਰੈਡ ਰਿਬਨ ਸੋਸਾਇਟੀ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਸੰਜੇ ਬਾਂਸਲ, ਮੈਡਮ ਮੀਨਾ ਬਾਂਸਲ, ਸ਼੍ਰੀ ਸੰਦੀਪ ਕੁਮਾਰ ਪ੍ਰਧਾਨ ਰੈਡ ਰਿਬਨ ਸੋਸਾਇਟੀ, ਮੈਡਮ ਸਵਿਤਾ ਅਤੇ ਸ਼੍ਰੀ ਅਭਿਸ਼ੇਕ ਕੁਮਾਰ ਵੀ ਹਾਜਿਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।