
ਡੀਏਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਜ਼ ਰੈਂਸੀ, ਸਿਮਰਨ, ਵਰੁਣ, ਯਸੂ, ਲਛਮੀ, ਸਾਕਸ਼ੀ, ਸਪਨਾ ਆਦਿ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਜਾਗਰੂਕਤਾ ਮੈਰਾਥਨ – ਦੌੜਤਾ ਪੰਜਾਬ ਵਿੱਚ ਹਿੱਸਾ ਲਿਆ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਕੀਤੀ ਗਈ ਸੀ। ਵਲੰਟੀਅਰਜ਼ ਨੇ ਜਿੱਥੇ ਬਹੁਤ ਮਿਹਨਤ ਅਤੇ ਦਿਲਚਸਪੀ ਨਾਲ ਇਸ ਮੈਰਾਥਨ ਦੌੜ ਵਿੱਚ ਭਾਗ ਲਿਆ ਉੱਥੇ ਉਹਨਾਂ ਨੇ ਬਹੁਤ ਹੀ ਅਰਥ ਭਰਪੂਰ ਪੋਸਟਰਾਂ ਰਾਹੀਂ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੈਰਾਥਨ ਦੌੜ ਲਈ ਵਲੰਟੀਅਰਜ਼ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ੂਬਸੂਰਤ ਟੀ-ਸ਼ਰਟਾਂ ਪਹਿਨਣ ਲਈ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਦੌੜ ਵਿੱਚ ਹਿੱਸਾ ਲੈਣ ਵਾਲੇ ਵਲੰਟੀਅਰਜ਼ ਨੂੰ ਸਰਟੀਫਿਕੇਟਾਂ ਅਤੇ ਵਧੀਆ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਐੱਨ ਐੱਸ ਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਸਾਹਿਬ ਸਿੰਘ ਨੇ ਆਪਣੇ ਵਲੰਟੀਅਰਜ਼ ਦੀਆਂ ਨਿਰੰਤਰ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੀਏਵੀ ਕਾਲਜ ਜਲੰਧਰ ਦੇ ਵਲੰਟੀਅਰ ਹਮੇਸ਼ਾ ਤੋਂ ਹੀ ਸਮਾਜਿਕ ਭਲਾਈ ਦੇ ਕਾਰਜਾਂ ਲਈ ਨਿਰੰਤਰ ਕਾਰਜਸ਼ੀਲ ਹਨ ਅਤੇ ਭਵਿੱਖ ਵਿੱਚ ਵੀ ਉਹ ਆਪਣਾ ਕਾਰਜ ਜ਼ਿੰਮੇਵਾਰੀ ਨਾਲ ਕਰਦੇ ਰਹਿਣਗੇ। ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਵੱਲੋਂ, ਦੌੜਤਾ ਪੰਜਾਬ ਮੈਰਾਥਨ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਨਾਲ ਖ਼ਾਸ ਮੁਲਾਕਾਤ ਕੀਤੀ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਪ੍ਰੋਗਰਾਮ “ਯੁੱਧ ਨਸ਼ਿਆਂ ਵਿਰੁੱਧ” ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਸਾਰਥਕ ਉਪਰਾਲਾ ਦੱਸਿਆ ਅਤੇ ਭਵਿੱਖ ਵਿੱਚ ਵੀ ਵਲੰਟੀਅਰਜ਼ ਨੂੰ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਪ੍ਰੇਰਿਆ। ਇਸ ਮੌਕੇ ਵਲੰਟੀਅਰਜ਼ ਨੇ ਵੀ ਮੈਰਾਥਨ ਦੌੜ ਦੇ ਦੌਰਾਨ ਪ੍ਰਾਪਤ ਅਨੁਭਵ ਸਾਂਝੇ ਕੀਤੇ