ਫਗਵਾੜਾ 23 ਮਈ (ਸ਼ਿਵ ਕੌੜਾ) ਅੰਗਹੀਣਾਂ ਤੇ ਸਰੀਰਕ ਤੌਰ ਤੇ ਅਪਾਹਿਜਾਂ ਦੀ ਸੇਵਾ ਨੂੰ ਸਮਰਪਿਤ ਕੇ.ਐੱਲ ਚਾਂਦ ਵੈਲਫੇਅਰ ਟਰੱਸਟ (ਰਜਿ.) ਯੂ.ਕੇ ਦੀ ਸੂਬਾ ਇਕਾਈ ਵਲੋਂ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਦੀ ਯੋਗ ਅਗਵਾਈ ਹੇਠ ਇਕ ਸਕੂਲੀ ਵਿਦਿਆਰਥੀ ਸਮੇਤ ਦੋ ਲੋੜਵੰਦਾਂ ਨੂੰ ਟਰਾਈ ਸਾਇਕਲਾਂ ਭੇਂਟ ਕੀਤੀਆਂ ਗਈਆਂ। ਰਾਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਲੋੜਵੰਦਾਂ ‘ਚ ਸਰਕਾਰੀ ਮਿਡਲ ਸਕੂਲ ਪਿੰਡ ਚੇਤਾ (ਬੰਗਾ) ਅਤੇ ਪਿੰਡ ਮੇਹਲੀ ਦੀ ਇਕ ਲੋੜਵੰਦ ਮਹਿਲਾ ਸ਼ਾਮਲ ਹੈ। ਇਸ ਸਬੰਧੀ ਸੰਖੇਪ ਸਮਾਗਮ ‘ਚ ਬੰਗਾ ਦੇ ਐਮ.ਐਲ.ਏ. ਸੁਖਵਿੰਦਰ ਕੁਮਾਰ ਸੁੱਖੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਟਰੱਸਟ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਰਾਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਉਹਨਾਂ ਦੇ ਟਰੱਸਟ ਦਾ ਇੱਕੋ ਮੰਤਵ ਹੈ ਕਿ ਸਰੀਰਿਕ ਤੌਰ ਤੇ ਅਸਮਰਥ ਲੋਕਾਂ ਅਤੇ ਬਿਮਾਰ ਵਿਅਕਤੀਆਂ ਦੀ ਹਰ ਸੰਭਵ ਸੇਵਾ ਸਹਾਇਤਾ ਕੀਤੀ ਜਾਵੇ। ਉਹਨਾਂ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਸੇਵਾ ਕਾਰਜਾਂ ਨੂੰ ਅੱਗੇ ਤੋਰਦੇ ਰਹਿਣਗੇ। ਸਟੇਜ ਦੀ ਸੇਵਾ ਟਰੱਸਟ ਦੇ ਸਕੱਤਰ ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ ਵਲੋਂ ਨਿਭਾਈ ਗਈ। ਅਖੀਰ ‘ਚ ਸਕੂਲ ਇੰਚਾਰਜ ਤੇਜਬਿੰਦਰ ਕੌਰ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਅਤੇ ਖਾਸ ਤੌਰ ਤੇ ਕੇ.ਐਲ. ਚਾਂਦ ਟਰੱਸਟ ਦੀ ਟੀਮ ਦਾ ਇਸ ਨੇਕ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲੋਕ ਭਲਾਈ ਬਾਪੂ ਮੰਡਲ ਤੋਂ ਸੋਹਨ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ ਤਰਲੋਚਨ ਸਿੰਘ, ਸਕੂਲ ਸਟਾਫ ਪਰਮਿੰਦਰ ਜੀਤ ਕੁਮਾਰ, ਸਰਪੰਚ ਸੋਮਨਾਥ, ਰਾਣੀ, ਸਾਬਕਾ ਸਰਪੰਚ ਜਸਵੀਰ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਏ.ਐਸ.ਆਈ., ਸੀਨੀਅਰ ਮੈਂਬਰ ਸ਼ਿੰਗਾਰਾ ਰਾਮ, ਕੈਸ਼ੀਅਰ ਆਸ਼ਾ ਰਾਣੀ ਚੁੰਬਰ, ਕੈਲਵਿਨ ਚੁੰਬਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।