ਜਲੰਧਰ (01.07.2025) – ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਜਲੰਧਰ ਵਿਖੇ ਯੂ-ਵਿਨ ਪੋਰਟਲ ਸੰਬੰਧੀ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ‘ਚ ਜਲੰਧਰ ਸ਼ਹਿਰ ਦੇ ਵੱਖ –ਵੱਖ ਹਸਪਤਾਲਾਂ ਦੇ ਪ੍ਰਤੀਨਿਧਿਆਂ ਨੇ ਹਿੱਸਾ ਲਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਬੀਸੀਜੀ ਅਫ਼ਸਰ ਡਾ. ਚਸ਼ਮ ਮਿੱਤਰਾ, ਸ਼੍ਰੀਮਤੀ ਕਿਰਨ ਯੂ-ਵਿਨ ਕੋਆਰਡੀਨੇਟਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਡਾ. ਸੁਰਭੀ ਅਰਬਨ ਕੋਆਰਡੀਨੇਟਰ ਮੌਜੂਦ ਸਨ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਯੂ-ਵਿਨ ਪੋਰਟਲ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਅੋਰਤਾਂ ਅਤੇ ਬੱਚਿਆਂ ਦੇ ਰੁਟੀਨ ਟੀਕਾਕਰਨ ਦਾ ਮੁਕੰਮਲ ਆਨਲਾਈਨ ਰਿਕਾਰਡ ਯੂ-ਵਿਨ ਪੋਰਟਲ ‘ਤੇ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਯੂ-ਵਿਨ ਪਲੇਟਫਾਰਮ ਇੱਕ ਡਿਜੀਟਲ ਸਲਿਊਸ਼ਨ ਹੈ ਜੋ ਹਰ ਇੱਕ ਗਰਭਵਤੀ ਔਰਤ ਨਵ-ਜਨਮੇ ਬੱਚੇ, ਬੱਚੇ ਅਤੇ ਕਿਸ਼ੋਰ ਨੂੰ ਟੀਕਾਕਰਨ ਲਈ ਟ੍ਰੈਕ ਕਰਨ ਦੀ ਸਹੂਲਤ ਦਿੰਦਾ ਹੈ। ਇਹ ਸਿਸਟਮ ਟੀਕਾਕਰਨ ਸੈਸ਼ਨਾਂ ਦੀ ਯੋਜਨਾਬੰਦੀ ਲਾਭਪਾਤਰੀਆਂ ਦੀ ਰਜਿਸਟਰੇਸ਼ਨ, ਟੀਕਾਕਰਨ ਸਥਿਤੀ ਨੂੰ ਡਿਜੀਟਲ ਰੂਪ ਵਿੱਚ ਅਪਡੇਟ ਕਰਨ, ਯੂ. ਆਈ. ਪੀ. ਲਈ ਸਾਰੇ ਡੈਟਾ ਦੀ ਰਿਕਾਰਡਿੰਗ ਅਤੇ ਰਿਪੋਰਟਿੰਗ ਕਰਨ ਦੀ ਸਹੂਲਤ ਦਿੰਦਾ ਹੈ ।
ਸਿਵਲ ਸਰਜਨ ਕਿਹਾ ਕਿ ਜਦੋਂ ਵੀ ਉਹ ਬੱਚਿਆਂ ਨੂੰ ਟੀਕਿਆਂ ਦੀਆਂ ਜਨਮ ਖੁਰਾਕਾਂ ਪ੍ਰਦਾਨ ਕਰਨ ਉਸ ਸਮੇਂ ਯੂ-ਵਿਨ ਪੋਰਟਲ ਦੀ ਵਰਤੋਂ ਕਰਦੇ ਹੋਏ ਰਿਕਾਰਡ ਦੀ ਆਨ-ਲਾਈਨ ਅਪਡੇਸ਼ਨ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਕਰਵਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਜਲੰਧਰ ਜਿਲ੍ਹੇ ਦੇ 42 ਪ੍ਰਾਈਵੇਟ ਹਸਪਤਾਲਾਂ ਜਿੱਥੇ ਡਿਲਿਵਰੀ ਪੁੰਆਇਟ ਹਨ, ਨੂੰ ਆਈ.ਡੀ. ਅਤੇ ਪਾਸਵਰਡ ਦੇ ਕੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਟ੍ਰੇਨਿੰਗ ਦਾ ਮਕਸਦ ਡਿਲਿਵਰੀ ਸੰਬੰਧੀ ਸਾਰੀ ਜਾਣਕਾਰੀ ਯੂ-ਵਿਨ ਪੋਰਟਲ ਤੇ ਅਪਲੋਡ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਸ ਬੱਚੇ ਦੀ ਟੀਕਾਕਰਨ ਸੰਬੰਧੀ ਐਂਟਰੀ ਯੂ-ਵਿਨ ਪੋਰਟਲ ‘ਤੇ ਹੋਈ ਹੋਵੇਗੀ, ਉਨ੍ਹਾਂ ਬੱਚਿਆਂ ਦਾ ਟੀਕਾਕਰਨ ਸਰਟੀਫਿਕੇਟ ਯੂ-ਵਿਨ ਪੋਰਟਲ ਤੋਂ ਕਦੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਬੱਚੇ ਦੀ ਯੂ-ਵਿਨ ਪੋਰਟਲ ‘ਤੇ ਐਂਟਰੀ ਹੈ ਉਹ ਭਾਰਤ ਵਿੱਚ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਟੀਕਾਕਰਨ ਕਰਵਾ ਸਕਦਾ ਹੈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਉਨ੍ਹਾਂ ਸਾਰੇ ਪ੍ਰਾਈਵੇਟ ਹਸਪਤਾਲਾਂ -ਜਿੱਥੇ ਪ੍ਰਾਈਵੇਟ ਡਿਲਿਵਰੀ ਪੁੰਆਇਟ ਹਨ, ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਯੂ-ਵਿਨ ਦੇ ਆਈ.ਡੀ. ਪਾਸਵਰਡ ਨਹੀਂ ਲਏ ਹਨ, ਉਹ ਜਿਲ੍ਹਾ ਟੀਕਾਕਰਨ ਅਫਸਰ ਨਾਲ ਤਾਲਮੇਲ ਕਰਕੇ ਆਈ.ਡੀ. ਪਾਸਵਰਡ ਤਿਆਰ ਕਰਵਾ ਲੈਣ ਤਾਂ ਜੋ ਹਰ ਬੱਚੇ ਦੀ ਯੂ-ਵਿਨ ਪੋਰਟਲ ‘ਤੇ ਐਂਟਰੀ 100 ਪ੍ਰਤੀਸ਼ਤ ਕੀਤੀ ਜਾ ਸਕੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।