
ਜਲੰਧਰ (01.07.2025): ਸਿਹਤ ਵਿਭਾਗ ਵੱਲੋਂ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਟੀਬੀ ਦੇ ਖਾਤਮੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਮੱਦੇਨਜਰ ਸਿਹਤ ਵਿਭਾਗ ਜਲੰਧਰ ਅਤੇ ਹੈਮਕੋ ਚੈਰੀਟੇਬਲ ਟ੍ਰਸਟ-ਅਖਿਲ ਭਾਰਤੀਯ ਅਗ੍ਰਵਾਲ ਸੰਮੇਲਨ, ਪੰਜਾਬ ਦੇ ਸਹਿਯੋਗ ਨਾਲ ਟੀਬੀ ਦੇ ਮਰੀਜਾਂ ਨੂੰ ਨਿਊਟ੍ਰੀਸ਼ਨ ਫੂਡ ਕਿਟਸ ਵੰਡਣ ਲਈ ਜਿਲ੍ਹਾ ਰੈਡ ਕ੍ਰਾਸ ਭਵਨ ਵਿਖੇ ਮੰਗਲਵਾਰ ਨੂੰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਲਕਾ ਇੰਚਾਰਜ ਜਲੰਧਰ ਸੈਂਟ੍ਰਲ ਆਮ ਆਦਮੀ ਪਾਰਟੀ ਸ੍ਰੀ ਨਿਤਿਨ ਕੋਹਲੀ ਅਤੇ ਅਖਿਲ ਭਾਰਤੀਯ ਅਗ੍ਰਵਾਲ ਸੰਮੇਲਨ ਪੰਜਾਬ ਦੇ ਸਟੇਟ ਪ੍ਰੈਜੀਡੈਂਟ ਸ੍ਰੀ ਸੁਰਿੰਦਰ ਅਗ੍ਰਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਸਿਵਲ ਸਰਜਨ ਨੇ ਟੀਬੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੀ.ਬੀ. ਲਾਇਲਾਜ ਨਹੀਂ ਹੈ, ਇਸਦੇ ਲੱਛਣ ਦਿੱਸਣ ‘ਤੇ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਸਰਕਾਰ ਟੀ.ਬੀ. ਦੇ ਮਰੀਜਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ, ਜਾਂਚ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜੋ ਕਿ ਪ੍ਰਭਾਵਸ਼ਾਲੀ ਅਤੇ ਮੁਫ਼ਤ ਹਨ।
ਅਖਿਲ ਭਾਰਤੀਯ ਅਗ੍ਰਵਾਲ ਸੰਮੇਲਨ ਪੰਜਾਬ ਦੇ ਸਟੇਟ ਪ੍ਰੈਜੀਡੈਂਟ ਸ੍ਰੀ ਸੁਰਿੰਦਰ ਅਗ੍ਰਵਾਲ ਅਤੇ ਹਲਕਾ ਇੰਚਾਰਜ ਜਲੰਧਰ ਸੈਂਟ੍ਰਲ ਆਮ ਆਦਮੀ ਪਾਰਟੀ ਸ੍ਰੀ ਨਿਤਿਨ ਕੋਹਲੀ ਨੇ ਹੈਮਕੋ ਚੈਰੀਟੇਬਲ ਟ੍ਰਸਟ ਵੱਲੋਂ ਟੀਬੀ ਮਰੀਜਾਂ ਨੂੰ ਨਿਊਟ੍ਰੀਸ਼ਨ ਫੂਡ ਕਿੱਟਾਂ ਵੰਡਣ ਦੇ ਇਸ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਆ ਕੇ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਸਮੂਹ ਡਾਕਟਰਾਂ ਨੂੰ ਡਾਕਟਰ ਦਿਵਸ ਦੀ ਵਧਾਈ ਵੀ ਦਿੱਤੀ ਗਈ।
ਸਮਾਰੋਹ ਦੌਰਾਨ ਹੈਮਕੋ ਚੈਰੀਟੇਬਲ ਟ੍ਰਸਟ ਦੇ ਚੇਅਰਮੈਨ ਸ਼ਾਂਤ ਗੁਪਤਾ ਨੂੰ ਟੀਬੀ ਮਰੀਜਾਂ ਲਈ ਹਰ ਮਹੀਨੇ 500 ਨਿਊਟਰੀਸ਼ਨ ਕਿੱਟਾਂ ਦਾ ਯੋਗਦਾਨ ਦੇਣ ਲਈ ਮੁੱਖ ਮਹਿਮਾਨ ਸ੍ਰੀ ਨੀਤਿਨ ਕੋਹਲੀ ਅਤੇ ਸ੍ਰੀ ਸੁਰਿੰਦਰ ਅਗ੍ਰਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ਲਾਘਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਬੀ ਅਫ਼ਸਰ ਡਾ. ਰੀਤੂ ਦਾਦਰਾ, ਸ੍ਰੀ ਰਾਜਨ ਗੁਪਤਾ, ਵਿਨੋਦ ਗੁਪਤਾ, ਰਾਕੇਸ਼ ਗੁਪਤਾ, ਧਨੀ ਰਾਮ ਗੁਪਤਾ, ਕੁਲਦੀਪ ਸਿੰਘ ਪਾਇਲਟ, ਚਰਨਜੀਤ ਸਿੰਘ ਮਹਿੰਗੀ, ਸਿਮਰਨ ਅਗ੍ਰਵਾਲ, ਗੁਲਸ਼ਨ ਅਗ੍ਰਵਾਲ, ਸੁਰਜੀਤ ਲਾਲ, ਡਾ. ਰਘੂ ਸੱਭਰਵਾਲ, ਡਿਪਟੀ ਐਮਈਆਈਓ ਅਸੀਮ ਸ਼ਰਮਾ ਮੌਜੂਦ ਸਨ।
ਫੋਟੋ ਕੈਪਸ਼ਨ
1, 1(1) – ਸਮਾਰੋਹ ਦੌਰਾਨ ਟੀ.ਬੀ. ਮਰੀਜਾਂ ਨੂੰ ਨਿਊਟ੍ਰੀਸ਼ਨ ਫੂਡ ਕਿੱਟਾਂ ਵੰਡਦੇ ਹੋਏ ਸ੍ਰੀ ਨਿਤਿਨ ਕੋਹਲੀ ਹਲਕਾ ਇੰਚਾਰਜ ਜਲੰਧਰ ਸੈਂਟ੍ਰਲ ਆਮ ਆਦਮੀ ਪਾਰਟੀ, ਸ੍ਰੀ ਸੁਰਿੰਦਰ ਅਗ੍ਰਵਾਲ ਸਟੇਟ ਪ੍ਰੈਜੀਡੈਂਟ ਅਖਿਲ ਭਾਰਤੀਯ ਅਗ੍ਰਵਾਲ ਸੰਮੇਲਨ ਪੰਜਾਬ ਅਤੇ ਡਾ. ਗੁਰਮੀਤ ਲਾਲ ਸਿਵਲ ਸਰਜਨ, ਡਾ. ਰਮਨ ਗੁਪਤਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਹੋਰ ਅਧਿਕਾਰੀ।
2. ਡਾ. ਗੁਰਮੀਤ ਲਾਲ ਸਿਵਲ ਸਰਜਨ ਜਲੰਧਰ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ।
3. ਸ੍ਰੀ ਨਿਤਿਨ ਕੋਹਲੀ ਸ੍ਰੀ ਨਿਤਿਨ ਕੋਹਲੀ ਹਲਕਾ ਇੰਚਾਰਜ ਜਲੰਧਰ ਸੈਂਟ੍ਰਲ ਆਮ ਆਦਮੀ ਪਾਰਟੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ।
4. ਸ੍ਰੀ ਸੁਰਿੰਦਰ ਕੌਰ ਅਗ੍ਰਵਾਲ ਸਟੇਟ ਪ੍ਰੈਜੀਡੈਂਟ ਅਖਿਲ ਭਾਰਤੀਯ ਅਗ੍ਰਵਾਲ ਸੰਮੇਲਨ ਪੰਜਾਬ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ।
5. ਸਮਾਰੋਹ ਦੌਰਾਨ ਸਟੇਜ ‘ਤੇ ਵਿਰਾਜਮਾਨ ਸ੍ਰੀ ਨਿਤਿਨ ਕੋਹਲੀ ਹਲਕਾ ਇੰਚਾਰਜ ਜਲੰਧਰ ਸੈਂਟ੍ਰਲ ਆਮ ਆਦਮੀ ਪਾਰਟੀ, ਸ੍ਰੀ ਸੁਰਿੰਦਰ ਅਗ੍ਰਵਾਲ ਸਟੇਟ ਪ੍ਰੈਜੀਡੈਂਟ ਅਖਿਲ ਭਾਰਤੀਯ ਅਗ੍ਰਵਾਲ ਸੰਮੇਲਨ ਪੰਜਾਬ ਅਤੇ ਡਾ. ਗੁਰਮੀਤ ਲਾਲ ਸਿਵਲ ਸਰਜਨ, ਡਾ. ਰਮਨ ਗੁਪਤਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਹੋਰ ਅਧਿਕਾਰੀ।
6. ਸਮਾਰੋਹ ਦੌਰਾਨ ਮੌਜੂਦ ਹਾਜ਼ਰੀਨ।