
ਪੰਜਾਬ ਸਰਕਾਰ ਵੱਲੋਂ ਬੇਅਦਬੀ ਮੁੱਦੇ ਤੇ ਪੰਜਾਬ ਅਸੈਂਬਲੀ ਵਿੱਚ ਮਤਾ ਲਿਆਂਦਾ ਜਾ ਰਿਹਾ ਹੈ। ਇਸ ਤੋਂ ਵੀ ਅਕਾਲੀ ਸਰਕਾਰ ਤੇ ਕਾਂਗਰਸ ਸਰਕਾਰ ਵਲੋਂ ਵੀ ਅਜਿਹੇ ਮਤੇ ਪਾਸ ਕਰਕੇ ਕੇਂਦਰ ਵਿੱਚ ਭੇਜੇ ਗਏ ਸਨ, ਜੋਂ ਅਜੇ ਵੀ ਲਟਕ ਰਹੇ ਹਨ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ,ਚਰਨਜੀਤ ਸਿੰਘ ਚੱਢਾ, ਅਮਨਦੀਪ ਸਿੰਘ ਬਗਾ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਹੈ, ਕਿ ਅਗਰ ਮਾਨ ਸਰਕਾਰ ਬੇਅਦਬੀ ਮੁਦੇ ਨੂੰ ਲੈਕੇ ਗੰਭੀਰ ਹੈ ਤੇ ਪੰਜ਼ਾਬ ਨੂੰ ਬਲਦੀ ਅੱਗ ਵਿਚ ਪਾਉਣ ਵਾਲੇ ਡੇਰਾ ਸਿਰਸਾ ਦੇ ਮੁੱਖੀ ਨੂੰ ਪੰਜ਼ਾਬ ਪੁਲਿਸ ਰਿਮਾਂਡ ਤੇ ਲਿਆ ਕੇ ਸਖ਼ਤੀ ਨਾਲ 2015 ਵਿੱਚ ਬਰਗਾੜੀ ਵਿੱਚ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਦੇ ਸਬੰਧ ਵਿਚ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਜਾਵੇ। ਅਤੇ ਮਿਸਾਲੀ ਸਜਾ ਦਿਵਾਈ ਜਾਵੇ, ਤਾਂ ਹੀ ਸਮਜਿਆ ਜਾਵੇਗਾ ਕਿ ਮਾਨ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੇ ਰਹੀ ਹੈ, ਨਹੀ ਤਾਂ ਇਹ ਇੱਕ ਕਿਤਾਬੀ ਕਾਰਵਾਈ ਬਣਕੇ ਰਹਿ ਜਾਵੇਗੀ, ਸਿੱਖ ਆਗੂਆਂ ਨੇ ਕਿਹਾ, ਅਗਰ ਬੇਅਦਬੀ ਮੁਦੇ ਤੇ ਦੋਸ਼ੀਆਂ ਤੇ ਸਖ਼ਤਾਈ ਵਰਤੀ ਹੂੰਦੀ ਤਾਂ ਦੁਬਾਰਾ ਕਿਸੇ ਵੀ ਵਿਅਕਤੀ ਦੀ ਜੁਰਤ ਹੀ ਨਾ ਪੈਂਦੀ,ਸਮੇਂ ਸਮੇਂ ਦੀਆਂ ਸਰਕਾਰਾਂ ਦੀ ਤਾਲ ਮਟੋਲ ਅਤੇ ਵੋਟਾਂ ਦੀ ਰਾਜਨੀਤੀ ਕਰਕੇ ਹੀ ਪੰਜਾਬ ਵਿੱਚ ਬੇਅਦਬੀਆਂ ਲਗਾਤਾਰ ਹੋ ਰਹੀਆ ਹਨ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਤੁਸੀਂ ਬੇਅਦਬੀ ਕਰਨ ਵਾਲੇਆ ਨੂੰ ਸਜ਼ਾਵਾਂ ਦਿਵਾਉਣ ਦੇ ਨਾਮ ਤੇ ਹੀ ਸਤਾ ਵਿੱਚ ਆਏ ਸੀ, ਸੱਤਾ ਆਉਂਦਿਆਂ ਸਾਰ ਇਹਨਾਂ ਦਾਵਿਆਂ ਨੂੰ ਭੁੱਲ ਗਏ।