
ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਸਮੁੱਚੀ ਮਾਨਵਤਾ ਆ ਕੇ ਨਤਮਸਤਕ ਹੁੰਦੀ ਹੈ। ਅਤੇ ਆਤਮਕ ਸੁੱਖ ਪ੍ਰਾਪਤ ਕਰਦੀ ਹੈ,ਨੂ ਨੁਕਸਾਨ ਪਹੁੰਚਾਉਣ ਲਈ ਕੁਝ ਸਿਰ-ਫਿਰੇ ਲੋਕ ਬਾਰ-ਬਾਰ ਧਮਕੀ ਪੱਤਰ ਭੇਜ ਰਹੇ ਹਨ। ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਿਆਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਲ ਕੈਰੀ ਅੱਖ ਕਰਨ ਵਾਲਿਆਂ ਨਾਲ ਸਿੱਖ ਕੀ ਹਸ਼ਰ ਕਰਦੇ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ,ਫਿਰ ਉਹ ਅਹਿਮਦ ਸ਼ਾਹ ਅਬਦਾਲੀ,ਮੱਸਾ ਰੰਗੜ, ਜਾਂ ਇੰਦਰਾ ਗਾਂਧੀ ਹੋਵੇ, ਇਹ ਸਭ ਇਤਿਹਾਸ ਸਭਨਾਂ ਨੂੰ ਪਤਾ ਹੈ, ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਕੇ, ਉਹਨਾਂ ਨੂੰ ਅਜਿਹੀਆਂ ਸਜ਼ਾਵਾਂ ਦੇਣ ਕਿ ਉਹ ਆਪਣੇ ਸੁਪਨੇ ਵਿੱਚ ਵੀ ਅਜਿਹਾ ਗੰਦੀ ਭਾਵਨਾ ਮਨ ਵਿੱਚ ਨਾ ਲਿਆ ਸਕਣ,ਨਹੀਂ ਤਾਂ ਸਿੱਖ ਕੌਮ ਇਹੋ ਜਿਹੇ ਅਨਸਰਾਂ ਨਾਲ ਚੰਗੀ ਤਰ੍ਹਾਂ ਨਜਿੱਠਣਾ ਜਾਣਦੀ ਹੈ, ਅਤੇ ਸਿੱਖ ਪਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਸਾਰੇ ਆਗੂਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ, ਉਹ ਪ੍ਰਬੰਧ ਵਿੱਚ ਹੋਰ ਵੀ ਚੌਕਸੀ ਲਿਆਉਣ ਅਤੇ ਆਪਣੇ ਤੋਰ ਤੇ ਅਜਿਹੇ ਅੰਸਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨ।ਸੱਚਖੰਡ ਸ੍ਰੀ ਦਰਬਾਰ ਸਾਹਿਬ ਲਈ ਹਰ ਸਿੱਖ ਨੂੰ ਸੁਚੇਤ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਸਿੱਖ ਵਿਰੋਧੀਆਂ ਆਨਸਰ ਗਲਤ ਹਰਕਤ ਨਾ ਕਰ ਸਕੇ। ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਚੱਡਾ,ਅਮਨਦੀਪ ਸਿੰਘ ਬੱਗਾ, ਬੰਟੀ ਰਠੌਰ,ਸੁਖਦੇਵ ਸਿੰਘ ਸੁੱਖਾ ਪਰਮਾਰ, ਪਰਮਜੀਤ ਸਿੰਘ ਪੰਮਾ, ਸੰਨੀ ਰਠੋੜ ਆਦਿ ਹਾਜ਼ਰ ਸਨ।