ਜਲੰਧਰ (12-08-2025): ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਮੰਗਲਵਾਰ ਨੂੰ ਜਲੰਧਰ ਵਿੱਚ 60 ਦਿਨਾਂ ਦੀ ਇੰਨਟੈਂਸੀਫਾਈਡ ਐਚ.ਆਈ.ਵੀ. ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਜਨ-ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੈਲੀ ਦੌਰਾਨ ਭਾਗੀਦਾਰਾਂ ਨੇ ਪੋਸਟਰ, ਬੈਨਰ ਅਤੇ ਨਾਅਰੇ ਲਗਾਉਂਦੇ ਹੋਏ ਲੋਕਾਂ ਨੂੰ “ਏਡਜ਼ ਮੁਕਤ ਪੰਜਾਬ ਸਿਰਜੀਏ, ਨਸ਼ੇ ਨੂੰ ਰੋਕੀਏ” ਦਾ ਸੰਦੇਸ਼ ਦਿੱਤਾ। ਇਹ ਮੁਹਿੰਮ 12 ਅਗਸਤ ਤੋਂ 12 ਅਕਤੂਬਰ 2025 ਤੱਕ ਚੱਲੇਗੀ ਅਤੇ ਜਲੰਧਰ, ਜਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇਗੀ।

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ 60 ਦਿਨਾਂ ਦੀ ਇਸ ਮੁਹਿੰਮ ਦੌਰਾਨ ਪਿੰਡ ਪੱਧਰ ‘ਤੇ ਜਾਗਰੂਕਤਾ ਕੈਂਪ, ਐਚ.ਆਈ.ਵੀ. ਟੈਸਟਿੰਗ ਕੈਂਪ, ਲੋਕ ਨਾਟਕ, ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਪ੍ਰੋਗਰਾਮ, ਐਚ.ਆਈ.ਵੀ. ਨਾਲ ਜੀਵਨ ਬਿਤਾਉਣ ਵਾਲਿਆਂ ਲਈ ਸਿਹਤ ਅਤੇ ਪੋਸ਼ਣ ਸੈਮੀਨਾਰ, ਕਮਿਊਨਿਟੀ ਰੈਲੀਆਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਵਿਸ਼ੇਸ਼ ਸਿਹਤ ਕੈਂਪ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਵਿੱਚ ਐਚ.ਆਈ.ਵੀ. ਅਤੇ ਜਨਨ ਸੰਬੰਧੀ ਸੰਕਰਮਣਾਂ (STI,s) ਬਾਰੇ ਜਾਗਰੂਕਤਾ ਵਧਾਉਣਾ, ਸੁਰੱਖਿਅਤ ਉਪਾਅ ਅਪਣਾਉਣ ਲਈ ਪ੍ਰੇਰਿਤ ਕਰਨਾ, ਭੇਦਭਾਵ ਨੂੰ ਘਟਾਉਣਾ ਅਤੇ ਟੈਸਟਿੰਗ ਤੇ ਇਲਾਜ ਸੇਵਾਵਾਂ ਦੀ ਮੰਗ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਏਡਜ਼ ਮੁਕਤ ਬਣਾਉਣ ਲਈ ਹਰ ਵਰਗ ਦੀ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ, ਮੁਹੱਲੇ ਅਤੇ ਕਮਿਊਨਿਟੀ ਵਿੱਚ ਮੁਹਿੰਮ ਦੇ ਸੰਦੇਸ਼ ਨੂੰ ਵਿਆਪਕ ਤੌਰ ‘ਤੇ ਫੈਲਾਉਣ ਵਿੱਚ ਯੋਗਦਾਨ ਪਾਉਣ, ਤਾਂ ਜੋ ਪੰਜਾਬ ਨੂੰ ਏਡਜ਼ ਮੁਕਤ ਅਤੇ ਨਸ਼ਾ ਮੁਕਤ ਬਣਾਇਆ ਜਾ ਸਕੇ।

ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇਣ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ, ਮੈਡੀਕਲ ਅਫ਼ਸਰ ਡਾ. ਅਭਯਰਾਜ, ਸੀ.ਪੀ.ਐਮ. ਡਾ. ਮਨਪ੍ਰੀਤ ਮੱਗੋ, ਆਈ.ਸੀ.ਟੀ.ਸੀ. ਇੰਚਾਰਜ ਡਾ. ਨਵਪ੍ਰੀਤ ਦਿਓਲ, ਸੀ.ਐਸ.ਓ. ਦੀਪਕ ਕੁਮਾਰ, ਡੀ.ਐਮ.ਡੀ.ਓ. ਰਣਦੀਪ ਕੌਰ, ਸੀ.ਪੀ.ਓ. ਜੀਵਨਦੀਪ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਲੋਕਲ ਐਨ.ਜੀ.ਓਜ਼ (ਸਵੇਰਾ) ਪਲੈਨ ਫਾਊਂਡੇਸ਼ਨ, ਐਸ.ਬੀ.ਜੀ.ਜੀ.ਐਸ. ਅਤੇ ਸਵੈਸੇਵਕਾਂ ਨੇ ਉਤਸਾਹ ਨਾਲ ਸ਼ਿਰਕਤ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।