ਹਰ ਸਾਲ ਦੀ ਤਰਾਂ ਇਸ ਵਾਰ ਵੀ ਆਰ ਐਸ ਐਫ ਓ ਟੋਰੰਟੋ ਵੱਲੋਂ ਬਰੈਂਪਟਨ ਸ਼ਹਿਰ ਦੇ ਚਿੰਨਕ਼ਯੂਜੀ ਪਾਰਕ ਦੇ ਖੁਲੇ ਮੈਦਾਨ ਵਿੱਚ ਟੈਂਟ ਵਗੈਰਾ ਲਗਾ ਕੇ ਐਤਵਾਰ ਮਿਤੀ 10 ਅਗਸਤ 2025 ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਰਾਮਗੜ੍ਹੀਆ ਪਰਿਵਾਰਕ ਮਿਲਣੀ ਕਰਵਾਈ ਗਈ ਜਿਸ ਵਿੱਚ ਵੱਢੀ ਗਿਣਤੀ ਵਿੱਚ ਪਰਿਵਾਰ ਬੱਚਿਆਂ ਸਮੇਤ ਸ਼ਾਮਲ ਹੋਏ ! ਇਸ ਪਿਕਨਿਕ ਦੀ ਆਰੰਭਤਾ ਮੈਡਮ ਪ੍ਰੀਤ ਹੀਰ ਨੇ ਸੰਖੇਪ ਤੇ ਭਾਵਪੁਰਕ ਸੰਦੇਸ਼ ਨਾਲ ਕੀਤੀ ਅਤੇ ਮੌਕੇ ਤੇ ਹਾਜ਼ਰ ਨਾਮਵਰ ਹਸ਼ਤੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਨੇ ਆਪਣੇ ਵਿਚਾਰ ਵੀ ਪ੍ਰਗਟ ਕਿਤੇ ਅਤੇ ਆਰ ਐਸ ਐਫ ਓ ਦੇ ਇਸ ਉੱਦਮ ਦੀ ਸਲਾਘਾ ਵੀ ਕੀਤੀ ! ਇਸ ਸਮਾਗਮ ਵਿੱਚ ਬੱਚਿਆਂ , ਬੀਬੀਆਂ ਅਤੇ ਪੁਰਸ਼ਾਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ ! ਸਵੇਰ ਤੋਂ ਹੀ ਚਾਹ , ਪਕੌੜੇ , ਜੂਸ ਅਤੇ ਕੋਲਡ ਡਰਿੰਕ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ ਰਾਮਗੜ੍ਹੀਆ ਪਰਿਵਾਰਾਂ ਤੋਂ ਇਲਾਵਾ ਕਯੀ ਹੋਰ ਸਮਾਜਕ ਅਤੇ ਸਾਹਿਤਕ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਜਿਨ੍ਹਾਂ ਵਿੱਚ ਡਾ.ਦਲਬੀਰ ਸਿੰਘ ਕਥੂਰੀਆ, ਮੈਡਮ ਰੂਪ ਕਾਹਲੋਂ ,ਜਨਾਬ ਮਕਸੂਦ ਚੌਧਰੀ ਤੇ ਉਹਨਾਂ ਦੇ ਸਾਥੀ , ਪੰਜਾਬ (ਭਾਰਤ) ਤੋਂ ਵਿਸ਼ੇਸ਼ ਤੌਰ ਤੇ ਮੈਡਮ ਪ੍ਰੀਤ ਹੀਰ ਮੀਡੀਆ ਮੈਨੇਜਰ ਅਕਾਲ ਗਰੁੱਪ ਆਫ ਕਾਲਜ ਕੌਂਸਲ ਮਸਤੂਆਣਾ ਸਾਹਿਬ,. ਮੈਡਮ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ (ਭਾਰਤ )ਅਮਰਜੀਤ ਸਿੰਘ ਘਟੋੜਾ , ਇੰਦਰਜੀਤ ਸਿੰਘ ਘਟੋੜਾ ਖੰਨਾ , ਜਸ਼ਨ ਲੋਟੇ ਅਹਿਮਦਗੜ੍ਹ ,
ਰਾਮਗੜ੍ਹੀਆ ਦਰਪਣ ਜਲੰਧਰ ਤੋਂ. ਭੁਪਿੰਦਰ ਸਿੰਘ ਉੱਭੀ, ਉਹਨਾਂ ਦੇ ਨਾਲ ਸੁਰਜੀਤ ਸਿੰਘ ਖੁਰਾਲ ਵੀ ਸ਼ਾਮਲ ਹੋਏ ! ਨਾਮਧਾਰੀ ਸੰਸਥਾ ਦੇ ਬਹੁਤ ਸਾਰੇ ਪਰਿਵਾਰਾਂ ਨੇ ਵੀ ਸ਼ਾਮਲ ਹੋ ਕੇ ਪਿਕਨਿਕ ਦੀ ਰੌਣਕ ਵਿੱਚ ਵਾਧਾ ਕੀਤਾ ! ਆਏ ਮਹਿਮਾਨਾਂ ਦੇ ਮਨੋਰੰਜਨ ਲਈ ਰਣਜੀਤ ਸਿੰਘ ਲਾਲ ਆਪਣੇ ਸਾਥੀਆਂ ਕਮਲ ਯੂ ਕੇ ਤੇ ਜਗਦੀਸ਼ ਸਿੰਘ ਲਾਲ ਅਤੇ ਪੂਰੇ ਮਿਊਜ਼ਿਕਲ ਗਰੁੱਪ ਨਾਲ ਪਧਾਰੇ ਹੋਏ ਸਨ ਜਿਹਨਾਂ ਨੇ ਕੁਝ ਪੁਰਾਣੇ ਤੇ ਨਵੇਂ ਗੀਤਾਂ ਤੇ ਚੁਟਕਲਿਆਂ ਨਾਲ ਭਰਪੂਰ ਮਨੋਰੰਜਨ ਕਰਵਾ ਕੇ ਵਾਹ ਵਾਹ ਖੱਟੀ ! ਇਕ ਨਿਵੇਕਲੇ ਤੌਰ ਤੇ ਨਵਰੀਤ ਕੌਰ ਝੀਤਾ ਵੱਲੋਂ ਬੱਚਿਆਂ ਤੇ ਬੀਬੀਆਂ ਲਈ ਮਹਿੰਦੀ ਲਗਾਉਣ ਦਾ ਸਟਾਲ ਵੀ ਲਾਇਆ ਹੋਇਆ ਸੀ ਜਿਸਦਾ ਮਹਿਮਾਨ ਬੀਬੀਆਂ ਵੱਲੋਂ ਭਰਾਵਾਂ ਹੁੰਗਾਰਾ ਦਿਤਾ ਗਿਆ.! ਨਾਲ ਦੀ ਨਾਲ ਹੀ ਬੱਚਿਆਂ ਦੀਆਂ ਦੋੜਾਂ ਵੱਖੋ ਵੱਖਰੇ ਗਰੁੱਪਾਂ ਵਿੱਚ ਕਰਵਾਈਆਂ ਗਈਆਂ! ਤਿੰਨ ਟੰਗੀ ਦੌੜ ਵੀ ਕਰਵਾਈ ਗਈ ਅਤੇ ਅਖੀਰ ਵਿੱਚ ਮਿਊਜ਼ਿਕਲ ਕੁਰਸੀ ਦੌੜ ਵੀ ਕਰਵਾਈ ਗਈ. ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਆਰ ਐਸ ਐਫ ਓ ਵੱਲੋਂ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ! ਅੰਤ ਵਿੱਚ ਸਵਾਦੀਸਟ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰਿਆਂ ਨੇ ਰਲ ਕੇ ਭੋਜਨ ਦਾ ਭਰਪੂਰ ਆਨੰਦ ਮਾਨਿਆਂ ! ਸਮਾਗਮ ਦੀ ਸਮਾਪਤੀ ਮੌਕੇ ਚੇਅਰਮੈਨ ਦਲਜੀਤ ਸਿੰਘ ਗੈਦੁ ਅਤੇ ਪ੍ਰਧਾਨ ਹਰਦਿਆਲ ਸਿੰਘ ਝੀਤਾ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਪਿਕਨਿਕ ਚ ਸਮੂਲੀਅਤ ਕਰਨ ਤੇ ਤਹਿ ਦਿਲ ਤੋਂ ਧੰਨਵਾਦ ਵੀ ਕੀਤਾ ਤੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਇਸੇ ਤਰਾਂ ਵੱਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ !

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।