ਜਲੰਧਰ, 15 ਅਗਸਤ : ਹਰ ਘਰ ਤਿਰੰਗਾ ਪਹਿਲਕਦਮੀ ਤਹਿਤ ਗਰੁੱਪ ਸੈਂਟਰ ਸੀ.ਆਰ.ਪੀ.ਐਫ. ਜਲੰਧਰ ਵੱਲੋਂ ਡੀ.ਆਈ.ਜੀ.ਪੀ. ਸ਼੍ਰੀ ਰਾਕੇਸ਼ ਰਾਓ ਦੀ ਨਿਗਰਾਨੀ ਹੇਠ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।।
ਦਿਨ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਜਲੰਧਰ ਸਥਿਤ ਦਿਵਿਆਂਗ ਆਸ਼ਰਮ (ਓਲਡ ਏਜ ਹੋਮ) ਦੇ ਦੌਰੇ ਨਾਲ ਹੋਈ, ਜਿੱਥੇ ਸੀ.ਆਰ.ਪੀ.ਐਫ. ਦੇ ਜਵਾਨਾਂ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਨਿਵਾਸੀਆਂ ਨੂੰ ਮਠਿਆਈ ਵੰਡੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਆਸ਼ਰਮ ਵਿੱਚ ਰਹਿਣ ਵਾਲਿਆਂ ਨੂੰ ਰਾਸ਼ਟਰੀ ਝੰਡੇ ਵੀ ਵੰਡੇ ਗਏ।
ਬਿਧੀਪੁਰ ਪਿੰਡ ਵਿਖੇ ਵੀ ਪਿੰਡ ਵਾਸੀਆਂ ਨੂੰ ਰਾਸ਼ਟਰੀ ਝੰਡੇ ਵੰਡੇ ਗਏ ਅਤੇ ਮਠਿਆਈ ਦੀ ਵੰਡ ਕੀਤੀ ਗਈ। ਇਸ ਮੌਕੇ ਇਕ ਬਾਈਕ ਰੈਲੀ ਵੀ ਕੱਢੀ ਗਈ, ਜਿਸ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਉਪਰੰਤ ਜੰਗ-ਏ-ਆਜ਼ਾਦੀ ਯਾਦਗਾਰੀ ਕੰਪਲੈਕਸ ਵਿਖੇ ਮੁੱਖ ਸਮਾਗਮ ਕਰਵਾਇਆ ਗਿਆ, ਜਿੱਥੇ ਸੀ.ਆਰ.ਪੀ.ਐਫ. ਦੇ ਬੈਂਡ ਨੇ ਰਾਸ਼ਟਰੀ ਅਤੇ ਦੇਸ਼ ਭਗਤੀ ਦੀਆਂ ਧੁਨਾਂ ਰਾਹੀਂ ਏਕਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਦਰਸ਼ਕਾਂ ਵੱਲੋਂ ਸ਼ਿਰਕਤ ਕੀਤੀ ਗਈ।
ਇਹ ਗਤੀਵਿਧੀਆਂ ਰਾਸ਼ਟਰੀ ਮਾਣ ਨੂੰ ਵਧਾਉਣ ਅਤੇ ਹਰ ਘਰ ਤਿਰੰਗਾ ਮੁਹਿੰਮ ਵਿੱਚ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਪ੍ਰਤੀ ਗਰੁੱਪ ਸੈਂਟਰ ਸੀ.ਆਰ.ਪੀ.ਐਫ. ਜਲੰਧਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।