
ਅੱਜ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਸਿਰਫ 11 ਰੁਪਈਆਂ ਵਿੱਚ ਲੋੜਵੰਦਾਂ ਅਤੇ ਵਿਧਵਾ ਔਰਤਾਂ ਨੂੰ ਘਰ ਦਾ ਰਾਸ਼ਨ ਵੰਡਿਆ ਗਿਆ ਜਿਸ ਵਿੱਚ (*ਆਟਾ, ਦਾਲ,ਨਮਕ,ਤੇਲ,ਹਲਦੀ, ਮਰਚ,ਮਸਾਲੇ,ਚਾਹ ਪੱਤੀ,ਖੰਡ* )ਅਤੇ ਹੋਰ ਰਸੋਈ ਦੀ ਜ਼ਰੂਰਤ ਦਾ ਸਮਾਨ ਤਕਰੀਬਨ 31 ਪਰਿਵਾਰਾਂ ਨੂੰ ਮੁਹਈਆ ਕਰਵਾਇਆ ਗਿਆ ਇਹ ਰਾਸ਼ਨ ਸੇਵਾ ਲੋੜਵੰਦ ਅਤੇ ਵਿਧਵਾ ਔਰਤਾਂ ਦੇ ਆਧਾਰ ਕਾਰਡ ਜਮਾ ਕਰਕੇ ਸ਼ਨਾਖਤ ਕਰਨ ਤੋਂ ਬਾਅਦ ਵੰਡਿਆ ਗਿਆ ਤਾਂ ਕਿ ਇਹ ਸੇਵਾ ਉਹਨਾਂ ਪਰਿਵਾਰਾਂ ਤੱਕ ਪਹੁੰਚ ਸਕੇ ਜੋ ਸੱਚ ਵਿੱਚ ਜਰੂਰਤਮੰਦ ਹਨ। ਜਿਨ੍ਹਾਂ ਦੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ ਜਾਂ ਕਮਾਈ ਦਾ ਕੋਈ ਸਾਧਨ ਨਹੀਂ ਹੈ ਜਾਂ ਕੋਈ ਘਰ ਵਿੱਚ ਬਿਮਾਰ ਹੈ
ਇਸ ਮੌਕੇ ਤੇ ਉਚੇਚੇ ਤੌਰ ਤੇ ਇਲਾਕਾ ਕੌਂਸਲਰ ਸੌਰਵ ਸੇਠ ਜੀ ਵੱਲੋਂ ਹਾਜ਼ਰੀ ਭਰ ਕੇ ਉਹਨਾਂ ਦੇ ਕਰ ਕਮਲਾ ਤੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਰਾਸ਼ਨ ਵੰਡਣ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਵਿੱਚ ਮੌਜੂਦਾ ਕੌਂਸਲਰ ਸੌਰਵ ਸੇਠ ਜੀ ਨੇ ਦੱਸਿਆ ਕਿ ਉਹ ਆਖਰੀ ਉਮੀਦ ਐਨਜੀਓ ਦੀਆਂ ਸੇਵਾਵਾਂ ਤੋਂ ਕਾਫੀ ਲੰਬੇ ਸਮੇਂ ਤੋਂ ਜਾਣੂ ਹਨ ਅਤੇ ਪ੍ਰਭਾਵਿਤ ਹਨ ਅਤੇ ਉਹ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਸਥਾ ਨਾਲ ਉਹ ਤਨ ਮਨ ਧਨ ਤੋਂ ਸੇਵਾ ਨਿਭਾਉਣ ਲਈ ਵਚਨਬੱਧ ਹਨ ਜਿੱਥੇ ਵੀ ਸੰਸਥਾ ਉਹਨਾਂ ਦੀ ਸੇਵਾ ਲਗਾਏਗੀ ਉਹ ਹਮੇਸ਼ਾ ਹਾਜ਼ਰ ਹੋਣਗੇ
ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਇਹ ਸੇਵਾ ਸਾਰੀ ਸੰਗਤ ਦੀਆਂ ਦੁਆਵਾਂ ਅਤੇ ਅਸੀਸਾਂ ਸਦਕਾ ਸ਼ੁਰੂ ਕੀਤੀ ਗਈ ਹੈ ਜੋ ਕਿ ਹਰ ਮਹੀਨੇ ਦੀ 11 ਤਰੀਕ ਨੂੰ 11 ਵਜੇ ਬਸਤੀ ਦਾਨਸ਼ਮਦਾ ਰੋਡ ਆਖਰੀ ਉਮੀਦ ਐਨਜੀਓ ਦੇ ਮੁੱਖ ਦਫਤਰ ਵਿੱਚ ਹਰ ਮਹੀਨੇ ਨਿਭਾਈ ਜਾਏਗੀ
ਜੋ ਵੀ ਲੋੜਵੰਦ ਪਰਿਵਾਰ ਹਨ ਜਿਨ੍ਹਾਂ ਦੇ ਘਰ ਵਿੱਚ ਰਾਸ਼ਨ ਨਹੀਂ ਹੈ ਜਾਂ ਕੋਈ ਕਮਾਈ ਦਾ ਸਾਧਨ ਨਹੀਂ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ
ਇਸ ਮੌਕੇ ਤੇ (ਆਖਰੀ ਉਮੀਦ ਐਨਜੀਓ ਦੀ ਸਮੁੱਚੀ ਟੀਮ )ਅਤੇ (ਸ਼ਾਮ ਕੇ ਦੀਵਾਨੇ) ਦੀ ਸਮੁੱਚੀ ਟੀਮ ਅਤੇ ਮਹਾਂਵੀਰ ਸਤਸੰਗ ਸਭਾ ਵੱਲੋਂ ਯਾਦਵਿੰਦਰ ਸਿੰਘ ਰਾਣਾ, ਰਮਿੰਦਰ ਸਿੰਘ, ਪ੍ਰਭੂ ਦਿਆਲ ਸਿੰਘ, ਚੇਤਨ ਸਿੰਘ (ਭਾਸ਼ਾ ਵਿਭਾਗ ਡਾਇਰੈਕਟਰ), ਪਰਮਿੰਦਰ ਸਿੰਘ, ਸੁਖਪ੍ਰੀਤ ਸਿੰਘ, ਵੰਸ਼ਦੀਪ ਸਿੰਘ,ਅਮਨਦੀਪ ਸਿੰਘ, ਜਸ਼ਨਦੀਪ ਸਿੰਘ, ਤਜਿੰਦਰ ਪਾਲ ਸਿੰਘ, ਬੰਟੀ ਪ੍ਰਾਪਰਟੀ ਡੀਲਰ, ਵਿਜੇ ਕੁਮਾਰ (ਜਲੰਧਰ ਵਿਰਸਾ ਫੈਸਟ ), ਵਿਜੇ ਕਲਸੀ, ਪ੍ਰਕਾਸ਼ ਕੌਰ, ਸਰੀਨਾ ਦੀਵਾਨ, ਅਨੀਤਾ ਭੈਣ ਜੀ,ਪਰਮਜੀਤ ਕੌਰ, ਨੇਹਾ ਸ਼ਰਮਾ, ਗੀਤਾ ਸ਼ਰਮਾ, ਮੀਨੂ ਖੇੜਾ ਪ੍ਰੀਆ, ਬਬੀਤਾ, ਸੁਖਵਿੰਦਰ ਕੌਰ, ਹਰਜਿੰਦਰ ਕੌਰ ਅਤੇ ਹੋਰ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਹਾਜ਼ਰੀ ਭਰੀ ਗਈ l