
ਏਆਈ ਤਕਨੀਕ ਰਾਹੀਂ ਸਿੱਖ ਧਰਮ ਦੀ ਦਿੱਖ ਵਿਗਾੜਨ ਵਾਲੇ ਅਨਸਰਾਂ ਤੇ ਤੁਰੰਤ ਕਾਰਵਾਈ ਹੋਵੇ ਸਿੱਖ ਤਾਲਮੇਲ ਕਮੇਟੀ ਵੱਲੋਂ ਜਿਲਾ ਪ੍ਰਸ਼ਾਸਨ ਤੋਂ ਮੰਗ ਪਿਛਲੇ ਕੁਝ ਸਮੇਂ ਤੋਂ ਏਆਈ ਤਕਨੀਕ ਰਾਹੀਂ ਕਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਡੇਗਿਆ ਦਿਖਾਇਆ ਜਾਂਦਾ ਹੈ ਕਦੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਬਿਨਾਂ ਕੇਸਾਂ ਤੋਂ ਦਿਖਾਇਆ ਜਾਂਦਾ ਹੈ ਤੇ ਕਦੀ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦਾ ਅਪਮਾਨ ਕਰਕੇਦਿਖਾਈ ਜਾਂਦੀ ਹੈ ਕਦੀ ਕਿਸੇ ਹੋਰ ਧਰਮ ਤੇ ਚੋਟ ਕਰਕੇ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ। ਇਹਨਾਂ ਸਾਰੀਆਂ ਦੁਖਦਾਈ ਵੀਡੀਓਜ਼ ਦੇ ਖਿਲਾਫ ਸਿੱਖ ਤਾਲਮੇਲ ਕਮੇਟੀ ਦੇ ਆਗੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ ਅਗਰਵਾਲ ਨੂੰ ਮਿਲੇ ਅਤੇ ਸਾਰੀ ਜਾਣਕਾਰੀ ਦਿੱਤੀ ਜਿਸ ਤੇ ਡਿਪਟੀ ਸਾਹਿਬ ਨੇ ਅਗਲੇਰੀ ਕਾਰਵਾਈ ਲਈ ਇੱਕ ਪੱਤਰ ਪੁਲਿਸ ਕਮਿਸ਼ਨਰ ਜਲੰਧਰ ਅਤੇ ਇੱਕ ਪੱਤਰ ਐਸਐਸ ਪੀ ਦਿਹਾਤੀ ਪੁਲਸ ਨੂੰ ਦੇ ਨਾਮ ਜਾਰੀ ਕੀਤਾ। ਜਿਸ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਐਸਐਸਪੀ ਦਿਹਾਤੀ ਹਰਵਿੰਦਰਸਿੰਘ ਵਿਰਕ ਨੂੰ ਮਿਲੇ ਅਤੇ ਡਿਪਟੀ ਕਮਿਸ਼ਨਰ ਦਾ ਪੱਤਰ ਉਹਨਾਂ ਨੂੰ ਸੌਂਪਿਆ ਉਹਨਾਂ ਨੇ ਅਗਲੇਰੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਯਕੀਨ ਦਵਾਇਆ ਅਤੇ ਪੁਲਿਸ ਕਮਿਸ਼ਨਰ ਜਲੰਧਰ ਵਾਲਾ ਪੱਤਰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਏਡੀਸੀਪੀ ਟਰੈਫਿਕ ਗੁਰਬਾਜ ਸਿੰਘ ਨੂੰ ਸੋਪਿਆ ਗਿਆ ਉਹਨਾਂ ਸਾਰਾ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਲਿਆਣ ਦਾ ਯਕੀਨ ਦਵਾਇਆ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀ ਕਲੋਨੀ ਹਰਵਿੰਦਰ ਸਿੰਘ ਝਟਕਾਰਾ ਤਜਿੰਦਰ ਸਿੰਘ ਸੰਤ ਨਗਰ ਨੇ ਇਸ ਮੌਕੇ ਤੇ ਕਿਹਾ ਕਿਸੇ ਨੂੰ ਵੀ ਸਿੱਖ ਧਰਮ ਜਾਂ ਹੋਰ ਕਿਸੇ ਧਰਮ ਦੀਆਂ ਮਾਣਮੱਤੀਆਂ ਸੰਸਥਾਵਾਂ ਅਤੇ ਵਿਅਕਤੀਆਂ ਇਥੋਂ ਤੱਕ ਕਿ ਕਿਸੇ ਹੋਰ ਧਰਮ ਦਾ ਵੀ ਅਪਮਾਨ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ। ਸਾਨੂੰ ਇਹਨਾਂ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਜੋ ਵੀ ਕਦਮ ਉਠਾਣੇ ਪੈਣਗੇ ਉਹ ਉਠਾਵਾਂਗੇ ਕਿਉਂਕਿ ਇਹਨਾਂ ਨੇ ਗੰਦੇ ਇਰਾਦੇ ਪੰਜਾਬ ਵਿੱਚ ਸ਼ਾਂਤਮਈ ਮੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ ਜਿਸ ਨੂੰ ਕਿਸੇ ਕੀਮਤ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਮੌਕੇ ਤੇ ਗੁਰਵਿੰਦਰ ਸਿੰਘ ਨਾਗੀ ਹਰਪਾਲ ਸਿੰਘ ਪਾਲੀ ਅਮਨਦੀਪ ਸਿੰਘ ਬੱਗਾ ਗੁਰਜੀਤ ਸਿੰਘ ਪੋਪਲੀ ਅਰਵਿੰਦਰ ਪਾਲ ਸਿੰਘ ਬੱਬਲੂ ਸੁੱਖਾ ਸਿੰਘ ਪਰਮਜੀਤ ਸਿੰਘ ਪੰਮਾ ਜਗਜੀਤ ਸਿੰਘ ਲੱਕੀ ਧੀਮਾਨ ਸਮੇਤ ਹੋਰ ਅੱਗੁ ਹਾਜ਼ਰ ਸਨ।