ਫਿਲੌਰ:- ਲ਼ੋਕ ਇਨਸਾਫ਼ ਮੰਚ ਦੀ ਟੀਮ ਵੱਲੋਂ ਪ੍ਰਧਾਨ ਜਰਨੈਲ ਫ਼ਿਲੌਰ ਅਤੇ ਰਾਮ ਜੀ ਦਾਸ ਗੰਨਾ ਪਿੰਡ, ਹੈਪੀ ਮਾਓ ਸਾਹਿਬ ਦੀ ਅਗਵਾਈ ਵਿੱਚ ਸਤਲੁੱਜ ਦਰਿਆ ਦੇ ਬੰਨ ਪਿੰਡ ਮਾਓ ਸਾਹਿਬ, ਮੀਆਂਵਾਲ ਅਤੇ ਨਵਾਂ ਖੈਹਰਾ ਬੇਟ ਦਾ ਦੌਰਾ ਕੀਤਾ ਅਤੇ ਇਲਾਕ਼ੇ ਦੇ ਲੋਕਾਂ ਨਾਲ਼ ਮੁਲਾਕਾਤ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਅਗੂਆਂ ਅਤੇ ਸਥਾਨਿਕ ਪੰਚਾਇਤਾਂ ਦੇ ਨੁਮਾਇੰਦਿਆਂ ਸਰਪੰਚ ਹਰਨੇਕ ਸਿੰਘ ਖਹਿਰਾ ਬੇਟ, ਕਾਮਰੇਡ ਮਹਿੰਦਰ ਸਿੰਘ ਬੀਕਾ, ਅਵਤਾਰ ਸਿੰਘ ਸਾਬਕਾ ਸਰਪੰਚ ਖੈਹਰਾ ਬੇਟ, ਮਾਸਟਰ ਹੰਸ ਰਾਜ, ਅਤੇ ਪ੍ਰਸ਼ੋਤਮ ਫ਼ਿਲੌਰ ਆਦਿ ਆਗੁਆਂ ਨੇ ਆਖਿਆ ਕਿ ਦਰਿਆ ਅੰਦਰ ਲੋਕਾਂ ਦੀਆਂ ਫਸਲਾਂ ਅਤੇ ਸਬਜ਼ੀਆਂ ਪਾਣੀ ਕਾਰਨ ਤਬਾਹ ਹੋ ਗਈਆਂ ਹਨ ਅਤੇ ਬੰਨ ਕਾਫ਼ੀ ਖ਼ਸਤਾ ਹਾਲਤ ਵਿੱਚ ਹਨ ਤੇ ਸਰਕਾਰ ਵਲੋਂ ਬੰਨਾਂ ਦੀ ਮੁਰੰਮਤ ਵੀ ਨਹੀ ਕਰਵਾਈ ਗਈ। ਓਹਨਾਂ ਆਖਿਆ ਕਿ ਅਗਰ ਪਾਣੀ ਦਾ ਪੱਧਰ ਵਧਿਆ ਤਾਂ ਇਲਾਕ਼ੇ ਵਿਚ ਕਿਸਾਨਾਂ ਦੀਆਂ ਹੋਰ ਜ਼ਿਆਦਾ ਫਸਲਾਂ ਤੇ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਹੈ ਇਸ ਕਰਕੇ ਸਥਾਨਿਕ ਪਰਸ਼ਾਸ਼ਨ ਨੂੰ ਦਰਿਆ ਦੇ ਬੰਨ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅਗਾਊ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ। ਪਾਣੀ ਦਾ ਪੱਧਰ ਵੱਧਣ ਘਟਣ ਦੀ ਸੂਚਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਰ ਦਿਨ ਜਰੂਰ ਦੇਣੀ ਚਾਹੀਦੀ ਹੈ।ਇਸ ਮੌਕੇ ਲੋਕ ਆਗੁਆਂ ਨੇ ਆਖਿਆ ਕਿ ਅਗਰ ਲੋੜ ਪਈ ਤਾਂ ਲੋਕ ਇਨਸਾਫ਼ ਮੰਚ ਦੀ ਟੀਮ ਲੋਕਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਹੈ। ਇਸ ਮੌਕੇ ਹਰਨੇਕ ਸਿੰਘ ਸਰਪੰਚ ਨਵਾਂ ਖੈਹਰਾ ਬੇਟ ਅਤੇ ਅਵਤਾਰ ਸਿੰਘ ਸਾਬਕਾ ਸਰਪੰਚ ਖੈਹਰਾ ਬੇਟ ਨੇ ਕਿਹਾ ਕਿ ਹਾਲੇ ਸਾਡੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਸਿਰਫ਼ ਪੰਚਾਇਤ ਨੂੰ ਪਟਵਾਰੀ ਰਾਹੀਂ ਸੁਨੇਹਾ ਹੀ ਲੱਗਿਆ ਕਿ ਆਪਣੇ ਬਚਾਅ ਵਾਸਤੇ ਰੇਤੇ ਦੀਆਂ ਬੋਰੀਆਂ ਭਰ ਕੇ ਰੱਖੀਆਂ ਜਾਣ ਪਰ ਖ਼ਾਲੀ ਬੋਰੀਆਂ ਵੀ ਸਾਡੇ ਕੋਲ਼ ਨਹੀਂ ਹਨ, ਓਹਨਾਂ ਕਿਹਾ ਕਿ ਦਰਿਆ ਦੇ ਅੰਦਰ ਬੀਜੀ ਸੈਕੜੇ ਏਕੜ ਪਾਪੂਲਰ ਦੀ ਫ਼ਸਲ, ਝੋਨਾਂ ਅਤੇ ਹੋਰ ਸਬਜ਼ੀਆਂ ਤਬਾਹ ਹੋ ਗਈਆਂ ਹਨ।
ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਰਵੀ ਭੌਰਾ ਮਾਓ ਸਾਹਿਬ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਧਰਮਿੰਦਰ ਭਿੰਦਾ ਗੰਨਾ ਪਿੰਡ, ਨਿਰਮਲ ਸਿੰਘ ਖਹਿਰਾ ਬੇਟ,ਚੰਬਾ ਸਿੰਘ, ਸੁਖਦੇਵ ਸਿੰਘ, ਖਹਿਰਾ ਬੇਟ,ਮਨਜੀਤ ਸਿੰਘ ਖਹਿਰਾ ਬੇਟ,ਜੋਗਿੰਦਰ ਸਿੰਘ ਖਹਿਰਾ ਬੇਟ, ਸਤਨਾਮ ਸਿੰਘ, ਖਹਿਰਾ ਬੇਟ, ਅਮਰਜੀਤ ਸਿੰਘ ਮਾਓ ਸਾਹਿਬ ਸੁਨੀਲ ਗੰਨਾ ਪਿੰਡ , ਡਾ ਅਸੋਕ ਕੁਮਾਰ, ਸਰੂਪ ਕਲੇਰ, ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।