
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਅਗਵਾਈ ਹੇਠ ਇਲੈਕਟ੍ਰਿਕਲ ਵਿਭਾਗ ਵੱਲੋਂ ਛੇ ਮਹੀਨੇ ਦੀ ਉਦਯੋਗਿਕ
ਸਿਖਲਾਈ ਅਤੇ ਉਦਯੋਗਿਕ ਆਟੋਮੇਸ਼ਨ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ
ਇੰਜੀਨੀਅਰ ਸ਼ਮਸ਼ੇਰ ਸਿੰਘ (ਨੋਵਨ ਕੰਟਰੋਲਜ਼, ਮੋਹਾਲੀ) ਨੇ ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ
ਵਿਭਾਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਉਦਯੋਗਿਕ ਆਟੋਮੇਸ਼ਨ ਦੀ ਜਾਣਕਾਰੀ ਦਿੱਤੀ
ਅਤੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਛੇ ਮਹੀਨੇ ਦੀ ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਸਟਾਈਪੈਂਡ
ਮੁਹੱਈਆ ਕਰੇਗੀ। ਨਾਲ ਹੀ, ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੰਪਨੀ ਵੱਲੋਂ
ਰੁਜ਼ਗਾਰ ਦੇ ਮੌਕੇ ਵੀ ਦਿੱਤੇ ਜਾਣਗੇ।ਇਸ ਮੌਕੇ ਵਿਕਰਮਜੀਤ ਸਿੰਘ ਸੰਘੋਤਰਾ, ਇੰਚਾਰਜ ਇਲੈਕਟ੍ਰਿਕਲ
ਵਿਭਾਗ ਨੇ ਇੰਜੀਨੀਅਰ ਸ਼ਮਸ਼ੇਰ ਸਿੰਘ ਦਾ ਵਿਦਿਆਰਥੀਆਂ ਨੂੰ ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ
ਕੀਤਾ।ਸਟੇਜ ਦੀ ਮੇਜ਼ਬਾਨੀ ਇੰਜੀਨੀਅਰ ਗਗਨਦੀਪ ਨੇ ਕੀਤੀ।ਇਸ ਸਮਾਗਮ ਵਿੱਚ ਮੈਡਮ ਗੀਤਾ
ਰਾਣੀ ਅਤੇ ਸਿਮਰਤਪਾਲ ਕੌਰ ਹਾਜ਼ਰ ਸਨ ।