
ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦੇ ਹੋਏ ਆਖਰੀ ਉਮੀਦ ਸੰਸਥਾ ਅਤੇ ਕੋਸਮੋ ਟਾਟਾ ਜੀਟੀ ਰੋਡ ਜਲੰਧਰ ਵੱਲੋਂ ਇੱਕ ਸਾਂਝਾ ਮੈਡੀਕਲ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਡੋਨਰ ਵੱਲੋਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਇਆ ਗਿਆ
ਇਸ ਮੌਕੇ ਤੇ ਆਖਰੀ ਉਮੀਦ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਕਾਫੀ ਲੰਬੇ ਸਮੇਂ ਤੋਂ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਖੂਨਦਾਨ ਤੋਂ ਉੱਪਰ ਕੋਈ ਦਾਨ ਨਹੀਂ ਹੈ ਖੂਨ ਦਾਨ ਕਰਨ ਨਾਲ ਕਿਸੇ ਦੀ ਜਿੰਦਗੀ ਬਚ ਸਕਦੀ ਹੈ
ਜੋ ਅਸੀਂ ਖੂਨ ਡੋਨੇਟ ਕਰਦੇ ਹਾਂ ਤਕਰੀਬਨ 48 ਘੰਟਿਆਂ ਵਿੱਚ ਹੀ ਸਰੀਰ ਦੇ ਵਿੱਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ
ਕੋਸਮੋ ਟਾਟਾ ਦੇ ਐਮਡੀ ਰਾਘਵ ਜੀ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਦੱਸਣ ਯੋਗ ਹੈ ਰਾਗਵ ਜੀ ਵੱਲੋਂ ਥੋੜੇ ਦਿਨ ਪਹਿਲਾਂ ਹੜ ਪੀੜਤਾਂ ਵਾਸਤੇ ਤਕਰੀਬਨ 1000 ਮੈਡੀਕਲ ਕਿੱਟਾਂ ਦੀ ਸੇਵਾ ਵੀ ਭੇਜੀ ਗਈ ਸੀ।
ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਚੈੱਕ ਅਪ ਵੀ ਕੀਤੇ ਗਏ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਤਕਰੀਬਨ 65 ਡੋਨਰ ਵੱਲੋਂ ਖੂਨਦਾਨ ਕੀਤਾ ਗਿਆ