ਫਿਲੌਰ:- ਲੋਕ ਇਨਸਾਫ਼ ਮੰਚ ਵਲੋਂ ਸ਼ਹੀਦ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਪਿੰਡ ਨੁੱਕੜ ਨਾਟਕਾਂ ਦੀ ਲੜ੍ਹੀ ਸ਼ੁਰੂ ਕੀਤੀ ਗਈ ਹੈ ਜਿਹੜੀ 28 ਸਤੰਬਰ ਤੱਕ ਜਾਰੀ ਰਹੇਗੀ ਜਿਸ ਦੀ ਕੜੀ ਵਜੋਂ ਪਹਿਲਾਂ ਨੁੱਕੜ ਨਾਟਕ ਮੁੱਹਲਾ ਰਾਵਿਦਸਪੁਰਾ ਫ਼ਿਲੌਰ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮਦਨ ਲਾਲ ਭਟੋਏ ਨੇ ਕੀਤੀ। ਇਸ ਮੌਕੇ ਅਜ਼ਾਦ ਰੰਗ ਮੰਚ ਫ਼ਗਵਾੜਾ ਦੀ ਟੀਮ ਵੱਲੋਂ ਡਾਇਰੈਕਟਰ ਗਾਮੰਨੁ ਬਾਂਸਲ ਦੀ ਨਿਰਦੇਸ਼ਨਾ ਹੇਠਾਂ ਕਰੀਓਗਾਰਾਫੀ ਸ਼ਹੀਦ ਭਗਤ ਸਿੰਘ ਦੀ ਘੋੜੀ ਅਤੇ ਨਸ਼ੇ ਵਿਰੁੱਧ ਨਾਟਕ ਪੇਸ਼ ਕੀਤੇ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫ਼ਿਲੌਰ, ਸੱਕਤਰ ਪ੍ਰਸ਼ੋਤਮ ਫ਼ਿਲੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਕੇ ਸੰਘਰਸ਼ ਕਰਨ ਦੀ ਲੋੜ ਹੈ ਕਿਉ ਕਿ ਹਾਲੇ ਤੱਕ ਸ਼ਹੀਦ ਭਗਤ ਦੇ ਵਿਚਾਰਾਂ ਦਾ ਸਮਾਜ ਨਹੀਂ ਬਣ ਸਕਿਆ। ਓਹਨਾਂ ਕਿਹਾ ਕਿ ਅੱਜ ਫ਼ੇਰ ਕੁੱਝ ਫਿਰਕੂ ਤਾਕਤਾਂ ਆਪਣੇ ਗੁਪਤ ਏਜੰਡਿਆਂ ਨੂੰ ਲਾਗੂ ਕਰਨ ਲਈ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਣਾ ਚਾਹੁੰਦੀਆਂ ਹਨ ਜਿਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅੱਜ ਪੰਜਾਬ ਵਿੱਚ ਏਕਤਾ ਅਖੰਡਤਾ ਨੂੰ ਤੋੜਨ ਲਈ ਭਰਾ ਮਾਰੂ ਜੰਗ ਵਿੱਚ ਧੱਕਿਆ ਜਾ ਰਿਹਾ ਹੈ ਜਿਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।ਓਹਨਾਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫ਼ਿਲੌਰ ਵਿੱਚ ਕੀਤੇ ਜਾ ਰਹੇ ਮਸ਼ਾਲ ਮਾਰਚ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਹੋਏ ਇੱਕਠ ਨੂੰ ਲੋਕ ਇਨਸਾਫ਼ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਹੰਸ ਰਾਜ, ਆਗੂ ਹਨੀ ਫ਼ਿਲੌਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਅਕਸ਼ ਸੰਧੂ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕਰਨੈਲ ਫ਼ਿਲੌਰ ਨੇ ਸੰਬੌਧਨ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜਿਹਨਾਂ ਵਿੱਚ ਮੱਘਰ ਜਗਤਪੁਰ, ਗਰੀਬ ਦਾਸ, ਬਕਸ਼ੀ ਰਾਮ, ਕਾਮਰੇਡ ਹਰਬੰਸ ਲਾਲ, ਰਜਿੰਦਰ ਰਾਣਾ, ਬੱਗਾ ਰੇਵਿਦਸਪੁਰਾ, ਗੌਬਿੰਦ ਰਾਮ, ਜੋਗਿੰਦਰ ਪਾਲ ਕਾਲ਼ਾ, ਰੂਪ ਲਾਲ, ਕਸ਼ਮੀਰੀ ਲਾਲ ਖਹਿਰਾ, ਅਰਸ਼ ਗੁਰੂ, ਜਸਪਾਲ ਬੰਗੜ, ਬੀਬੀ ਹੰਸ ਕੌਰ, ਸੁਨੀਤਾ ਫ਼ਿਲੌਰ, ਮਮਤਾ ਰਾਣੀ, ਅੰਜੂ ਵਿਰਦੀ, ਕੁਲਵਿੰਦਰ ਕੌਰ, ਕਮਲਜੀਤ ਕੌਰ, ਹਰਬੰਸ ਕੌਰ, ਗੇਜੋਂ, ਸਤਿਆ, ਸਰੋਜ ਰਾਣੀ, ਮਹਿੰਦਰ ਕੌਰ, ਭੋਲੀ , ਕੁਸ਼ੱਲਿਆ ਰਾਣੀ, ਆਸ਼ਾ ਰਾਣੀ, ਕੀਰਤ ਕੌਰ, ਬਿਮਲਾ ਰਾਣੀ, ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।