ਜਲੰਧਰ :ਲਾਇਲਪੁਰ ਖਾਲਸਾ ਕਾਲਜ ਦੇ ਫਿਜੀਓਥਰੈਪੀ ਅਤੇ ਜੂਆਲੋਜੀ-ਬਾਟਨੀ ਵਿਭਾਗ ਦੇ ਸਹਿਯੋਗ ਨਾਲ ਭਾਰਤ ਵਿਕਾਸ ਪਰਿਸ਼ਦ ਯੁਵਾ ਇਕਾਈ ਦੁਆਰਾ ਬੀ.ਐੱਲ.ਐਸ. ਸੰਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਡਾ.ਮੁਕੇਸ਼ ਗੁਪਤਾ (ਐਮ.ਡੀ.ਰੇਡੀਓਡਾਇਗਨੋਸਿਸ)ਨੈਸ਼ਨਲ ਕੋ-ਆਰਡੀਨਟੇਰ ਬੀ.ਐੱਲ.ਐਸ. ਸ਼ਾਮਲ ਹੋਏ।ਉਨ੍ਹਾਂ ਦਾ ਸੁਆਗਾਤ ਕਾਲਜ ਪ੍ਰਿੰਸੀਪਲ ਡਾ. ਸੁਮਨ ਚੋਪੜਾ ਦੁਆਰਾ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ।ਡਾ. ਗੁਪਤਾ ਨੇ ਦੱਸਿਆ ਕਿ ਬੀ.ਐੱਲ.ਐਸ. ਉਨ੍ਹਾਂ ਲੋਕਾਂ ਲਈ ਰਾਮਬਾਣ ਕਾਰਗਰ ਸਿੱਧ ਹੁੰਦੀ ਹੈ ਜਿਨ੍ਹਾਂ ਦੀ ਦਿਲ ਦੀ ਗਤੀ ਰੁਕਣ ਕਰਕੇ ਦਿਮਾਗ ਦਾ ਖੂਨ ਦਾ ਦੌਰਾ ਰੁੱਕ ਜਾਂਦਾ ਹੈ। ਇਸ ਤਕਨੀਕ ਵਿੱਚ ਕਾਰਡੀਓਪਲਮਨਰੀ ਰਿਸੱਸੀਟੇਸ਼ਨ (ਸੀ.ਪੀ.ਆਰ) ਦੀ ਵਰਤੋਂ ਕੀਤੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਛਾਤੀ ਦੇ ਵਿਚਕਾਰ ਲਗਭਗ 120 ਵਾਰ ਦਬਾਅ ਕੇ ਕਰੀਬ ਅੱਧੇ ਘੰਟੇ ਤੱਕ ਲਗਾਤਾਰ (ਸੀ.ਪੀ.ਆਰ) ਕਰਨ ਨਾਲ ਦਿਲ ਦੀ ਧੜਕਣ ਦੁਬਾਰਾ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਲੋਕਾਂ ਨੂੰ ਵੀ ਇਸ ਬਾਰੇ ਪਤਾ ਹੋਣਾ ਜ਼ਰੂਰੀ ਹੈ ਤਾਂ ਜੋ ਹਸਪਤਾਲ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਵਿੱਚ ਕਿਸੇ ਦੀ ਜਾਨ ਬਚਾਉਣ ਲਈ ਮਦਦ ਕੀਤੀ ਜਾ ਸਕੇ। ਇਹ ਵਰਕਸ਼ਾਪ ਪੀ.ਪੀ.ਟੀ. ਅਤੇ ਡੱਮੀ ਦੁਆਰਾ ਥੁਰੈਟੀਕਲ ਅਤੇ ਪਰੈਕਟੀਕਲ ਗਿਾਆਨ ਸਾਂਝਾ ਕਰਦੀ ਹੈ ਅਤੇ ਇਸ ਦੀ ਲੋੜ ਨੂੰ ਡਾ.ਗੁਪਤਾ ਦੁਆਰਾ ਵਿਸਤਾਰ ਨਾਲ ਸਮਝਾਇਆ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਇਹ ਕਿਹਾ ਕਿ ਸਾਡਾ ਕਾਲਜ ਇਸ ਤਰਾਂ ਦੇ ਸੈਮੀਨਾਰ ਕਰਵਾਉਂਦਾ ਰਹਿੰਦਾ ਹੈ ਤਾਂ ਜੌ ਬੱਚੇ ਇਸ ਦਾ ਫਾਇਦਾ ਲੈ ਸਕਣ।ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਕੋਈ ਪੂਰੀ ਇਕਾਗਰਤਾ ਨਾਲ ਜਲਦੀ ਤੇ ਸਹੀ ਨਿਰਣਾ ਲੈਂਦੇ ਪ੍ਰੀ-ਮੈਡੀਕਲ ਸਹਾਇਤਾ ਦੇ ਕਿਸੇ ਦੀ ਵਡਮੁੱਲੀ ਜਾਨ ਬਚਾ ਸਕਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਫਿਜੀਓਥਰੈਪੀ ਵਿਭਾਗ ਦੇ ਮੁਖੀ ਡਾ.ਰਾਜੂ ਸ਼ਰਮਾ ਨੇ ਸਾਰੇ ਮਹਿਮਾਨਾਂ,ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਗਲੇ ਸਾਲ ਤੋਂ ਫਿਜੀਓਥਰੈਪੀ ਦੇ ਕਰੀਕੁਲਮ ਵਿੱਚ ਐਨ.ਸੀ.ਏ.ਪੀ.ਐਚ. ਦੁਆਰਾ ਇਸ ਤਕਨੀਕ ਨੂੰ ਇੱਕ ਸਾਲ ਦੇ ਕੋਰਸ ਦੇ ਰੂਪ ਵਿੱਚ ਸ਼ਾਮਿਲ ਕੀਤਾ ਜਾਵੇਗਾ।ਇਸ ਮੌਕੇ ਤੇ ਭਾਰਤ ਵਿਕਾਸ ਦੇ ਮੈਂਬਰ ਡਾ. ਸੰਜੀਦਾ ਬੇਰੀ, ਸ਼੍ਰੀ ਦਵੇਂਦਰ ਬਜਾਜ, ਸ਼੍ਰੀ ਰਾਕੇਸ਼ ਬੱਬਰ, ਸ਼੍ਰੀ ਹਰਮੋਰਥ ਸਿੰਘ, ਸ਼੍ਰੀ ਕਰਮ ਚੰਦ ਜੀ, ਡਾ.ਸੁਗੰਦਾ ਭਾਟੀਆ, ਸ਼੍ਰੀ ਰਕੇਸ਼ ਗੋਇਲ, ਮਿਸ ਰਮਨਪ੍ਰੀਤ ਅਤੇ ਕਾਲਜ ਦੇ ਜ਼ੂਲੋਜੀ-ਬਾਟਨੀ ਵਿਭਾਗ ਦੇ ਮੁਖੀ ਡਾ.ਗਗਨਦੀਪ ਕੌਰ, ਡਾ.ਹੇਮਿੰਦਰ ਸਿੰਘ, ਡਾ.ਸਰਬਜੀਤ ਸਿੰਘ, ਵਤਾਵਰਨ ਵਿਭਾਗ ਦੇ ਮੁਖੀ ਡਾ.ਜਸਵਿੰਦਰ ਕੌਰ, ਫਿਜੀਓਥਰੈਪੀ ਵਿਭਾਗ ਦੇ ਡਾ.ਜਸਵੰਤ ਸੰਧੂ, ਡਾ.ਪ੍ਰਿਆਂਕ ਸ਼ਾਰਦਾ, ਡਾ.ਅੰਜਲੀ ਓਜ਼ਾ, ਡਾ.ਵਿਸ਼ਾਲੀ ਮੋਹਿੰਦਰੂ, ਅਤੇ ਡਾ.ਅਲੀਸ਼ਾ ਕੰਬੋਜ਼ ਵੀ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।