
ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਦੀ ਅਗਵਾਈ ਹੇਠ ਮੇਹਰ ਚੰਦ ਪਾਲੀਟੈਕਨਿਕ ਕਾਲਜ, ਜਲੰਧਰ ਦੇ ਇਲੈਕਟ੍ਰਿਕਲ ਵਿਭਾਗ ਵੱਲੋਂ ਪਰਸਨੈਲਿਟੀ ਡਿਵੈਲਪਮੈਂਟ ਅਤੇ ਰੈਜ਼ਿਊਮੇ ਲਿਖਣ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਕਾਲਜ ਦੇ ਟੀ.ਪੀ.ਓ. ਸ਼੍ਰੀ ਗਗਨਦੀਪ ਨੇ ਵਿਦਿਆਰਥੀਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਜਾਗਰੂਕ ਕੀਤਾ। ਵਿਭਾਗੀ ਟੀ.ਪੀ.ਓ. ਮੈਡਮ ਗੀਤਾ ਰਾਣੀ ਨੇ ਇਹ ਸੈਮੀਨਾਰ ਫਿਨਿਸ਼ਿੰਗ ਸਕੂਲ ਐਕਟੀਵਿਟੀ ਹੇਠ ਵਿਦਿਆਰਥੀਆਂ ਦੀ ਭਲਾਈ ਲਈ ਆਯੋਜਿਤ ਕੀਤਾ।ਮੈਡਮ ਸਿਮਰਤਪਾਲ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅੰਤਿਮ ਸਾਲ ਦੇ ਵਿਦਿਆਰਥੀਆਂ ਦੀ ਭਲਾਈ ਲਈ ਬਹੁਤ ਹੀ ਮਦਦਗਾਰ ਹਨ। ਅੰਤ ਵਿੱਚ ਇਲੈਕਟ੍ਰਿਕਲ ਵਿਭਾਗ ਦੇ ਮੁਖੀ ਸ਼੍ਰੀ ਵਿਕਰਮਜੀਤ ਸਿੰਘ ਸੰਘੋਤਰਾ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਕਿਸਮ ਦੇ ਸੈਮੀਨਾਰ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹਨ ਕਿਉਂਕਿ ਉਹਨਾਂ ਨੂੰ ਅੱਗੇ ਨੌਕਰੀ, ਕਾਰੋਬਾਰੀ ਜਾਂ ਉੱਚ ਸਿਖਿਆ ਲਈ ਜਾਣਾ ਹੈ।