ਫਿਲੌਰ:- ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਤੇ ਇਨਕਲਾਬੀ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ, ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਮਸ਼ਾਲ ਮਾਰਚ ਕੀਤਾ ਗਿਆ ਜਿਸ ਵਿਚ ਸੈਕੜੇ ਲੋਕਾਂ ਨੇ ਹਿੱਸਾ ਲਿਆ। ਮਸ਼ਾਲ ਮਾਰਚ ਗੁਰੂ ਰਵਿਦਾਸ ਮੰਦਿਰ ਰਵਿਦਾਸਪੁਰਾ ਤੋਂ ਸ਼ੁਰੂ ਹੋ ਕੇ ਅਕਲਪੂਰ ਰੋਡ ਤੋਂ ਹੁੰਦਾ ਹੋਇਆ ਨੂਰਮਹਿਲ ਰੋਡ ਰਵਿਦਾਸ ਪੁਰਾ ਫ਼ਿਲੌਰ ਵਿਖੇ ਸਮਾਪਤ ਹੋਇਆ। ਇਸ ਮੌਕੇ ਲੋਕ ਇਨਸਾਫ਼ ਮੰਚ ਪੰਜਾਬ ਦੇ ਆਗੂਆਂ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਸੀਨੀਅਰ ਆਗੂ ਰਾਮ ਜੀ ਦਾਸ ਗੰਨਾ ਪਿੰਡ, ਸਰਬਜੀਤ ਕੁਮਾਰ ਸਾਬਕਾ ਸਰਪੰਚ ਰਾਮਗੜ੍ਹ, ਵਿੱਤ ਸਕੱਤਰ ਡਾਕਟਰ ਸੰਦੀਪ ਫਿਲੌਰ, ਸਹਾਇਕ ਵਿੱਤ ਸਕੱਤਰ ਹਨੀ ਸੰਤੋਖਪੁਰਾ, ਸੀਨੀਅਰ ਆਗੂ ਡਾਕਟਰ ਅਸ਼ੋਕ ਕੁਮਾਰ , ਸੁਨੀਲ ਗੰਨਾ ਪਿੰਡ, ਦੀਪਕ ਰਵਿਦਾਸਪੁਰੀ, ਆਦਿ ਨੇ ਕਿਹਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਤੋਂ ਸਾਡੇ ਲਈ ਹਮੇਸ਼ਾਂ ਪ੍ਰੇਰਨਾ ਦਾ ਸਰੋਤ ਰਹੇਗੀ ਤੇ ਸਾਡੇ ਲਈ ਰਾਹ ਦਸੇਰਾ ਰਹੇਗੀ।ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਘਰਸ਼ ਆਖਰੀ ਸਾਹਾਂ ਤੱਕ ਜਾਰੀ ਰਹੇਗਾ।ਆਗੂਆਂ ਨੇ ਕਿਹਾ ਕਿ ਹਾਲੇ ਵੀ ਭਾਰਤ ਦੇ ਲੋਕ ਦੋਹਰੀ ਗ਼ੁਲਾਮੀ ਦਾ ਨਰਕ ਭੋਗ ਰਹੇ ਹਨ। ਓਹਨਾਂ ਕਿਹਾ ਕਿ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀਆਂ ਹਨ ਤੇ ਲ਼ੋਕਤੰਤਰ ਨੂੰ ਪੁਲੀਸ ਤੰਤਰ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਅੱਜ ਵੀ ਹੱਕ ਮੰਗਦੇ ਲੋਕਾ ਨੂੰ ਲਾਠੀ ਗੋਲੀ ਨਾਲ ਦਬਾਇਆ ਜਾ ਰਿਹਾ ਹੈ ਤੇ ਆਪਣੇ ਹੱਕਾਂ ਲਈ ਸ਼ਾਂਤਮਈ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰਦੇ ਸੋਨਮ ਵਾਂਗਚੁਕ ਵਰਗੇ ਲੋਕਾਂ ਤੇ ਦੇਸ਼ ਧ੍ਰੋਹ ਦੇ ਝੂਠੇ ਮੁੱਕਦਮੇ ਦਰਜ਼ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ।
ਇਸ ਕਰਕੇ ਸਾਨੂੰ ਸ਼ਹੀਦਾਂ ਦੀ ਕੁਰਬਾਨੀ ਅਤੇ ਵਿਚਾਰਧਾਰਾ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਇੱਕਮੁੱਠ ਹੋ ਕੇ ਅਨਿਆ ਵਿਰੁੱਧ ਅਵਾਜ਼ ਉਠਾਉਣ ਦੀ ਲੋੜ ਹੈ। ਇਸ ਮੌਕੇ ਮੰਚ ਦੇ ਆਗੂਆਂ ਨੇ ਕਿਹਾ ਅੱਜ ਸਮੇਂ ਦੀ ਮੁੱਖ ਲੋੜ ਹੈ ਕੇ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾ ਨਾਲ ਜੋੜਿਆ ਜਾਵੇ। ਆਗੂਆਂ ਨੇ ਕਿਹਾ ਅੱਜ ਸਾਮਰਾਜੀ ਤੇ ਸੰਪਰਦਾਇਕ ਤਾਕਤਾਂ ਦਾ ਹਮਲਾ ਵੱਧ ਰਿਹਾ ਹੈ ਜਿਸਦਾ ਟਕਰਾ ਕਰਨ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਣਾ ਤੇ ਇੱਕਮੁੱਠ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਇਨਕਲਾਬੀ ਸਟੂਡੈਂਟਸ ਫੈਡਰੇਸ਼ਨ ਵਲੋਂ ਅਕਾਸ਼ ਸੰਧੂ, ਗੁਰਜੋਤ ਸਿੰਘ, ਸੁਖਜਿੰਦਰ ਸਿੰਘ ਤੇ ਪੰਕਜ਼ ਬੈਂਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਸਟਰ ਬਖਸ਼ੀ ਰਾਮ, ਜਸਵੀਰ ਕੁਮਾਰ ਚੁੰਬਰ, ਅਕਾਸ਼ ਸੰਧੂ, ਗ਼ਰੀਬ ਦਾਸ, ਲੰਬਰਦਾਰ ਗੁਰਮੀਤ ਸਿੰਘ ਭੋਲ਼ੇਵਾਲ, ਮੱਘਰ ਜਗਤਪੁਰ, ਸਰੂਪ ਕਲੇਰ, ਦਲਵੀਰ ਹੀਰ, ਵਿਜੇ ਬੰਗੜ, ਦੀਪਕ ਕੁਮਾਰ, ਹਰਮਿੰਦਰ ਸਿੰਘ ਬੂਰਾ ਭਾਰਤੀ ਕਿਸਾਨ ਯੂਨੀਅਨ ਦੋਆਬਾ,ਜਥੇਦਾਰ ਤੇਜਾ ਸਿੰਘ, ਸੁੱਖਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੋਆਬਾ, ਸੁਰਿੰਦਰ ਪਾਲ ਸਿੰਘ ਮੀਆਂਵਾਲ, ਡਾਕ੍ਟਰ ਮਲਕੀਤ ਸਿੰਘ ਫਿਲੌਰ, ਅਰਸ਼ਪ੍ਰੀਤ, ਬਲਜੀਤ ਕੁਮਾਰ, ,ਗੁਰਵਿੰਦਰ ਕੁਮਾਰ, ਜਸਦੀਪ, ਸਚਿਨ ਭਾਨਿਆ, ਸੰਦੀਪ ਕੁਮਾਰ, ਦਾਮਨ, ਪ੍ਰਭਾਕਰ, ਲਖਬੀਰ, ਸੌਰਵ, ਹੇਮ ਲਾਲ, ਸਾਬੀ ਰਾਮ ਲਾਲ, ਮੱਖਣ ਰਾਮ, ਤਰਸੇਮ ਲਾਲ, , ਅਸ਼ੋਕ ਭਟੋਏ, ਸੁਨੀਲ ਜੱਸਲ, ਸੁਖਜਿੰਦਰ ਕੁਮਾਰ, ਪ੍ਰਿੰਸ ਸਹੋਤਾ, ਰਮਨ ਭੁਲੇਵਾਲ, ਗੁਰਬਚਨ ਰਾਮ, ਅਰਸ਼ਦੀਪ ਭੋਲ਼ੇ ਵਾਲ, ਜਸਵੀਰ ਸੰਧੂ, ਧਰਮਿੰਦਰ ਗੰਨਾ ਪਿੰਡ, ਜਸਪਾਲ ਬੰਗੜ, ਬਲਵਿੰਦਰ ਕੁਮਾਰ, ਸੰਦੀਪ ਕੁਮਾਰ ਗੰਨਾ ਪਿੰਡ, ਮੁੱਲਖ ਰਾਜ ਗੰਨਾ ਪਿੰਡ, ਸੰਦੀਪ ਕੁਮਾਰ, ਮੱਖਣ ਸੰਤੋਖਪੁਰਾ, ਰਮਨ ਭੋਲ਼ੇਵਾਲ, ਕੇਵਲ ਭੋਲੇਵਾਲ, ਕਸ਼ਮੀਰੀ ਲਾਲ ਖਹਿਰਾ, ਪਿਰਥੀਪਾਲ ਲਾਡੀ, ਸੰਦੀਪ ਚੌਹਾਨ, ਸੁਖਦੇਵ, ਮਨੋਜ ਕੁਮਾਰ, ਸੰਨੀ ਚੰਧਰ, , ਬੀਬੀ ਹੰਸ ਕੌਰ ,ਸੁਨੀਤਾ ਫਿਲੌਰ, ਅੰਜੂ ਵਿਰਦੀ, ਕਮਲਜੀਤ ਕੌਰ, ਮਹਿੰਦਰ ਕੌਰ, ਰੇਖਾ ਰਾਣੀ ਪੰਚ ਜਗਤਪੁਰਾ, ਗੀਤਾ ਰਾਣੀ, ਕਮਲਪ੍ਰੀਤ ਕੌਰ, ਵਿਦਿਆ, ਮਮਤਾ , ਸਰੋਜ ਰਾਣੀ, ਭੋਲੀ, ਗੇਜੌ, ਹਰਬੰਸ ਕੌਰ, ਕਮਲ਼ਾ, ਮਾਇਆ, ਗਗਨਪ੍ਰੀਤ,ਮਨਪ੍ਰੀਤ, ਪਰਵੀਨ, ਕੀਰਤ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਆਰਤੀ, ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।