
ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ Career Counselling and Placement Cell ਵੱਲੋਂ ਕਾਲਜ ਵਿਖੇ “How to Write Cover Letter & CV for Getting a Job” ਵਿਸ਼ੇ ’ਤੇ ਇੱਕ Skill Enhancement Workshop ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤੀ ਲਈ ਇਕ ਪ੍ਰਭਾਵਸ਼ਾਲੀ ਕਵਰ ਲੈਟਰ ਤੇ ਪ੍ਰੋਫੈਸ਼ਨਲ ਸੀਵੀ ਤਿਆਰ ਕਰਨ ਦੀ ਕਲਾ ਸਿਖਾਉਣਾ ਸੀ।ਇਸ ਵਰਕਸ਼ਾਪ ਦੇ ਰੇਸੋਰਸ ਪਰਸਨ ਡਾ. ਚਰਨਜੀਤ ਸਿੰਘ, ਕਨਵੀਨਰ, Career Counselling and Placement Cell ਸਨ, ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਕਵਰ ਲੈਟਰ ਤੇ ਸੀਵੀ ਲਿਖਣ ਦੀ ਪ੍ਰਕਿਰਿਆ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮਝਾਇਆ ਕਿ ਇੱਕ ਵਧੀਆ ਲਿਖਿਆ ਕਵਰ ਲੈਟਰ ਕਿਸ ਤਰ੍ਹਾਂ ਉਮੀਦਵਾਰ ਨੂੰ ਹੋਰਾਂ ਤੋਂ ਵੱਖਰਾ ਬਣਾਉਂਦਾ ਹੈ ਅਤੇ ਇਕ ਸੰਗਠਿਤ ਸੀਵੀ ਕਿਸੇ ਵਿਦਿਆਰਥੀ ਦੀ ਅਕਾਦਮਿਕ ਪ੍ਰਾਪਤੀਆਂ, ਹੁਨਰਾਂ ਅਤੇ ਸਮਰੱਥਾ ਦੀ ਪ੍ਰਭਾਭਸ਼ਾਲੀ ਤਰੀਕੇ ਨਾਲ ਪੇਸ਼ਕਾਰੀ ਕਰਦਾ ਹੈ । ਡਾ. ਚਰਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਪੜ੍ਹਾਈ ਦੌਰਾਨ ਕਿਹੜੀਆਂ ਗਤੀਵਿਧੀਆਂ ਅਤੇ ਕੋਰਸ ਕਰ ਸਕਦੇ ਹਨ ਤਾਂ ਜੋ ਉਹਨਾਂ ਦਾ ਸੀਵੀ ਹੋਰ ਪ੍ਰਭਾਵਸ਼ਾਲੀ ਬਣ ਸਕੇ। ਉਨ੍ਹਾਂ ਨੇ ਦੇਸ਼ ਤੇ ਵਿਦੇਸ਼ ਵਿਚ ਨੌਕਰੀਆਂ ਲਈ ਵੱਖ-ਵੱਖ ਔਨਲਾਈਨ ਪਲੇਟਫਾਰਮਾਂ ’ਤੇ ਸੀਵੀ ਅੱਪਲੋਡ ਕਰਨ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ Career Counselling and Placement Cell ਵੱਲੋਂ ਇਸ ਤਰ੍ਹਾਂ ਦੀ ਕਾਰਗਰ ਅਤੇ ਵਿਅਵਹਾਰਕ ਵਰਕਸ਼ਾਪ ਕਰਵਾਉਣ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਰੋਜ਼ਗਾਰਕ ਯੁੱਗ ਵਿਚ ਇਕ ਚੰਗੀ ਤਰ੍ਹਾਂ ਲਿਖੀ ਗਈ ਕਵਰ ਲੈਟਰ ਅਤੇ ਸੀਵੀ ਕਿਸੇ ਵੀ ਵਿਦਿਆਰਥੀ ਦੀ ਨੌਕਰੀ ਪ੍ਰਾਪਤੀ ਵਿੱਚ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਪ੍ਰਭਾਵੀ ਤਰੀਕੇ ਨਾਲ ਤਿਆਰ ਕੀਤਾ CV ਉਸਦੀ ਸ਼ਖਸੀਅਤ ਦੀ ਜਾਣਕਾਰੀ ਇੰਟਰਵਿਊ ਤੋਂ ਪਹਿਲਾਂ ਹੀ ਇੰਟਰਵਿਊ ਤੱਕ ਪਹੁਚਾਉਣ ਦਾ ਉਤਮ ਜਰਿਆ ਹੈ। ਵਾਈਸ ਪ੍ਰਿੰਸੀਪਲ ਡਾ. ਨਵਦੀਪ ਕੌਰ ਨੇ ਵੀ ਸੈਲ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸਕਿੱਲ ਡਿਵੈਲਪਮੈਂਟ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।ਇਸ ਵਰਕਸ਼ਾਪ ਵਿੱਚ ਕਰੀਬ 60 ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਸ ਮੌਕੇ ਡਾ. ਰਤਨਾਕਰ ਮਾਨ ਅਤੇ ਡਾ. ਸੁਖਦੇਵ ਸਿੰਘ ਨਗਰਾ — ਜੋ ਕਿ Career Counselling and Placement Cell ਦੇ ਮੈਂਬਰ ਹਨ — ਵੀ ਹਾਜ਼ਰ ਸਨ। ਨਾਲ ਹੀ ਡਾ. ਗੀਤਾਂਜਲੀ ਮਹਾਜਨ (ਵਿਭਾਗ ਅੰਗਰੇਜ਼ੀ) ਅਤੇ ਪ੍ਰੋ. ਸਦੀਪ ਸਿੰਘ (ਵਿਭਾਗ ਪੰਜਾਬੀ) ਵੀ ਉਪਸਥਿਤ ਰਹੇ ।ਵਰਕਸ਼ਾਪ ਦੇ ਅੰਤ ’ਤੇ ਇੱਕ ਇੰਟਰਐਕਟਿਵ ਪ੍ਰਸ਼ਨੋੱਤਰੀ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਸ਼ੰਕਾਵਾਂ ਪ੍ਰਗਟ ਕੀਤੀਆਂ ਤੇ ਪ੍ਰੈਕਟੀਕਲ ਸਲਾਹ ਲਈ। ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਤੇ ਪ੍ਰੇਰਣਾਦਾਇਕ ਸਾਬਤ ਹੋਇਆ ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਦੀ ਦੁਨੀਆ ਵਿਚ ਆਤਮਵਿਸ਼ਵਾਸ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਮਿਲੀ।