
ਜਲੰਧਰ (13-10-2025) ਡਾ. ਰਾਜੇਸ਼ ਗਰਗ ਵਲੋਂ ਸੋਮਵਾਰ ਨੂੰ ਸਿਵਲ ਸਰਜਨ ਜਲੰਧਰ ਦਾ ਅਹੁਦਾ ਸੰਭਾਲਿਆ ਗਿਆ। ਡਾ. ਰਾਜੇਸ਼ ਗਰਗ ਓਪਥੈਲਮੋਲੋਜਿਸਟ (ਅੱਖਾਂ ਦੇ ਰੋਗਾਂ ਦੇ ਮਾਹਿਰ) ਡਾਕਟਰ ਹਨ। ਉਨ੍ਹਾ ਵਲੋਂ ਸਿਹਤ ਵਿਭਾਗ ਪੰਜਾਬ ‘ਚ ਸਾਲ 1995 ਵਿੱਚ ਪੀ.ਐਚ.ਸੀ. ਲੰਬੀ ਅਧੀਨ ਐਸ.ਐੱਚ.ਸੀ. ਮਨੀ ਖੇੜਾ ਜਿਲ੍ਹਾ ਮੁਕਤਸਰ ਵਿਖੇ ਬਤੌਰ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਦਾ ਸਫਰ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ 1995 ਵਿੱਚ ਹੀ ਉਨ੍ਹਾਂ ਵਲੋਂ ਇਆਲੀ ਖੁਰਦ ਪੀ.ਐਚ.ਸੀ. ਕੂਮਕਲਾਂ, ਲੁਧਿਆਣਾ ਵਿਖੇ ਬਤੌਰ ਮੈਡੀਕਲ ਅਫ਼ਸਰ, 2020 ਵਿੱਚ ਬਤੋਰ ਜਿਲ੍ਹਾ ਸਿਹਤ ਅਫ਼ਸਰ, ਲੁਧਿਆਣਾ ਵਿਖੇ, 2022 ਵਿੱਚ ਬਤੌਰ ਐਸ.ਐਮ.ਓ. ਮੰਡੀ ਅਹਿਮਦਗੜ੍ਹ ਸੰਗਰੂਰ ਵਿਖੇ ਅਤੇ 2024 ਵਿੱਚ ਬਤੌਰ ਐਸ.ਐਮ.ਓ. ਸੀਐਚਸੀ ਡੇਲੋਂ ਲੁਧਿਆਣਾ ਵਿਖੇ ਆਪਣੀਆਂ ਸੇਵਾਵਾਂ ਸੇਵਾਵਾਂ ਨਿਭਾਅ ਚੁੱਕੇ ਹਨ।
ਸਿਵਲ ਸਰਜਨ ਦਾ ਅਹੁਦਾ ਸੰਭਾਲਣ ‘ਤੇ ਡਾ. ਰਾਜੇਸ਼ ਗਰਗ ਦਾ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਕੁਮਾਰ ਗੁਪਤਾ, ਸਹਾਇਕ ਸਿਹਤ ਅਫ਼ਸ਼ਰ ਡਾ. ਮੀਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡੀ.ਡੀ.ਐਚ.ਓ. ਡਾ. ਬਲਜੀਤ ਕੌਰ ਰੂਬੀ, ਸੁਪਰਡੈਂਟ ਗੁਰਪਿੰਦਰ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਹੋਰ ਕਰਮਚਾਰੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਕੌਮੀ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਲਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਅਹੁਦੇ ‘ਤੇ ਰਹਿੰਦੇ ਹੋਏ ਉਨ੍ਹਾਂ ਵਲੋਂ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਨੂੰ ਤਰਜੀਹ ਦਿੱਤੀ ਜਾਵੇਗੀ, ਖਾਸ ਕਰ ਬਜੁਰਗਾਂ, ਦਿਵਿਆਂਗ ਅਤੇ ਗਰਭਵਤੀ ਅੋਰਤਾਂ ਨੂੰ ਸਿਹਤ ਸੇਵਾਵਾਂ ਦੇਣ ‘ਚ ਕੋਈ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।