
12 ਅਕਤੂਬਰ 2015 ਵਿੱਚ ਬਰਗਾੜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਦੀ ਗਿਣਮਿਥ ਕੇ ਬੇਅਦਬੀ ਕੀਤੀ ਗਈ ਅੰਗ ਖਿਲਾਰੇ ਗਏ ਇਸ ਤੋਂ ਬਾਅਦ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਦੀ ਮੰਗ ਕਰ ਰਹੀਆਂ ਸੰਗਤਾਂ ਤੇ ਅੱਜ ਦੇ ਦਿਨ ਉਸ ਵੇਲੇ ਦੀ ਬਾਦਲ ਸਰਕਾਰ ਵੱਲੋਂ ਅੰਨੇਵਾਹ ਗੋਲੀਆਂ ਚਲਾ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰਸ਼ਹੀਦ ਕਰ ਦਿੱਤਾ ਗਿਆ ਦੋਨੋਂ ਸਿੰਘਾਂ ਦੇ ਕਾਤਲਾਂ ਨੂੰ ਅਜੇ ਤੱਕ ਕੋਈ ਮਿਸਾਲੀ ਸਜਾ ਨਾ ਮਿਲਣ ਤੇ ਰੋਸ ਵਜੋਂ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਲਈ ਸਿੱਖ ਤਾਲਮੇਲ ਕਮੇਟੀ ਕਮੇਟੀ ਵੱਲੋਂ ਲਾਹਨਤ ਦਿਹਾੜਾ ਮਨਾਇਆ ਗਿਆ ਸਿੱਖ ਤਾਲਮੇਲ ਕਮੇਟੀ ਨੇ ਆਪਣੇ ਮੁੱਖ ਦਫਤਰਪੁਲੀ ਅਲੀ ਮਹੱਲਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਮਨਾਇਆ ਗਿਆ ਉਦੋਂ ਤੋਂ ਹੁਣ ਤੱਕ ਦੀ ਬਣੀਆਂ ਸਾਰੀਆਂ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਗਈਆਂ ਇਸ ਮੌਕੇ ਤੇ ਬੋਲਦੇ ਹੋਏ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਹਰਬਿੰਦਰ ਸਿੰਘ ਚਿਟ ਕਾਰਾ ਗੁਰਬਿੰਦਰ ਸਿੰਘ ਗੁਰਬਿੰਦਰ ਸਿੰਘ ਨਾਗੀ ਨੇ ਕਿਹਾ ਇਸ ਤੋਂ ਵੱਧ ਬੇਸ਼ਰਮੀ ਹੋਰ ਕੀ ਹੋ ਸਕਦੀ ਹੈ ਕਿ ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਣ ਮਿਥ ਕੇ ਨਿਰਾਦਰ ਕੀਤੀ ਗਿਆ ਹੋਵੇ ਦੋਸ਼ੀ ਨੰਗੀ ਹੋ ਚੁੱਕੇ ਹੋਣ ਪਰ ਅਜੇ ਤੱਕ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ ਉਹਨਾਂ ਨੂੰ ਬਚਾਣ ਵਿੱਚ ਹੀ ਲੱਗੀਆਂ ਰਹੀਆਂ ਉਸ ਤੋਂ ਬਾਅਦ ਇਨਸਾਫ਼ ਦੀ ਮੰਗ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਰਾਜਨੀਤਿਕ ਲੋਕ ਦੇ ਵੱਡੇ ਵੱਡੇ ਅਫਸਰ ਤੇ ਅਜੇ ਤੱਕ ਕੋਈ ਮਿਸਾਲੀ ਕਾਰਵਾਈ ਨਹੀਂ ਹੋਈ ਸਿਰਫ ਅੱਖਾਂ ਵਿੱਚ ਘੱਟਾ ਹੀ ਪਾਇਆ ਗਿਆ ਅਸੀਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂਪਿੱਛਲੇ ਇਕ ਸਾਲ ਤੋਂ ਭਾਈ ਗੁਰਜੀਤ ਸਿੰਘ ਸਮਾਣਾ ਵਿਖੇ ਇਨਸਾਫ਼ ਦੀ ਮੰਗ ਨੂੰ ਲੈਕੇ ਟਾਵਰ ਤੇ ਬੈਠਾ ਹੈ ਪਰ ਮਜੁਦਾ ਸਰਕਾਰ ਦੇ ਸਿਰ ਤੇ ਜੂੰ ਤਕ ਨਹੀਂ ਸਰਕ ਰਹੀ ਅਸੀ ਇਸ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਸੁੱਟਿਆ ਜਾਵੇ ਨਹੀਂ ਤਾਂ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਲਾਹਨਤਾਂ ਖੱਟੀਆਂ ਤੁਸੀਂ ਲੋਕ ਪਰਲੋਕ ਲਈ ਲਾਹਨਤਾਂ ਦਾ ਟੋਕਰਾ ਇਕੱਠਾ ਕਰੋਗੇ ਸਾਰੇ ਦਾਗ਼ ਮੀਟ ਸਕਦੇ ਹਨ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਨਿਰਾਦਰ ਕਰਨ ਵਾਲੇ ਅਤੇ ਸ਼ਾਂਤਮਈ ਧਰਨੇ ਤੇ ਬੈਠ ਕੇ ਪਾਠ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਸ਼ਹੀਦ ਕਰਨ ਵਾਲੇ ਦੋਸ਼ੀਆਂ ਭਾਵੇ ਉਹ ਵੱਡੇ ਲੋਗ ਹੀ ਕਯੋਂ ਨਾ ਹੋਣ ਨੂੰ ਜੇਲ ਅੰਦਰ ਨਾ ਛੁੱਟਣ ਦਾ ਦਾਗ ਤੁਹਾਡੀਆਂ ਕੁਲਾਂ ਨੂੰ ਵੀ ਲੱਗੇਗਾ ਜੋ ਮਿਟੇਗਾ ਨਹੀਂ ਇਸ ਮੌਕੇ ਤੇ ਕਰਮਜੀਤ ਸਿੰਘ ਗੁਰਮੀਤ ਸਿੰਘ ਭਾਟੀਆ ਰਣਜੀਤ ਸਿੰਘ ਨੋਨੀ ਹਰਪਾਲ ਸਿੰਘ ਪਾਲੀ ਉੱਤਮ ਸਿੰਘ ਅਵਨੀਤ ਸਿੰਘ ਹਰਨੇਕ ਸਿੰਘ ਨੇਕੀ ਬੱਬੂ ਕਾਲੜਾ ਅਮਲੇਸ਼ ਕੁਮਾਰ ਸੁਰੇਸ਼ ਕੁਮਾਰ ਸਾਲੂ ਹਾਜਰ ਸਨ