ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪੁਰਾਣੇ ਵਿਦਿਆਰਥੀ ਮਤੁਲ ਵਰਮਾ, ਜੋ ਕਿ ਆਪਣੇ ਸਮੇਂ ਦੇ ਪ੍ਰਸਿੱਧ ਜਾਦੂਗਰ ਚਿੰਗ-ਫਂੁਗਲੀ ਦੇ ਸਪੁੱਤਰ ਹਨ ਵਲੋਂ ਕਾਲਜ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਚਿੰਗ- ਫੁਂਗਲੀ ਮੈਜਿਕ ਸ਼ੋਅ ਕਰਵਾਇਆ ਗਿਆ , ਜੋ ਕਿ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਬੜੇ ਹੀ ਚਾਅ ਅਤੇ ਉਤਸਾਹ ਨਾਲ ਅਤੇ ਸਾਹ ਰੋਕ ਕੇ ਵੇਖਿਆ ਗਿਆ। ਇਸ ਮੈਜਿਕ ਸ਼ੋਅ ਦਾ ਆਰੰਭ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਰਿੱਬਨ ਕੱਟ ਕੇ ਕੀਤਾ ਗਿਆ। ਜਾਦੂਗਰ ਮਤੁਲ ਵਰਮਾ ਵਲੋਂ ਬੜੇ ਜੀ ਰੋਮਾਂਚਕਾਰੀ, ਹੈਰਾਨੀਜਨਕ ਅਤੇ ਕੌਤਿਕ ਭਰੇ ਐਕਟ ਵਿਖਾਏ ਗਏ। ਜਿਨ੍ਹਾਂ ਵਿੱਚ ਲੜਕੀ ਨੂੰ ਹਵਾ ਵਿੱਚ ਉਡਾਉਣਾ, ਖਾਲੀ ਲੋਟੇ ਵਿੱਚੋਂ ਬਾਰ-ਬਾਰ ਪਾਣੀ ਕੱਢਣਾ, ਬਕਸੇ ਵਿੱਚ ਲੜਕੀ ਦੇ ਅੱ ਧੇ ਹਿੱਸੇ ਨੂੰ ਟਵਿਸਟ ਕਰਨਾ, ਮੂੰਹ ਵਿੱਚਂੋ ਬਲੇਡਾਂ ਦੀ ਲੜੀ ਕੱਢਣਾ ਆਦਿ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਮਤੁਲ ਵਰਮਾ ਨੇ ਕਾਲਜ ਤੋਂ 1981-84 ਵਿੱਚ ਤਿੰਨ ਸਾਲ ਦਾ ਡਿਪਲੋਮਾ ਕੀਤਾ ਤੇ ਫਿਰ ਜਲੰਧਰ ਸ਼ਹਿਰ ਦੇ ਨਾਮੀ ਆਰਕੀਟੈਕਟ ਬਣੇ । ਉਹਨਾ ਦੇ ਬੈਚ ਦੇ ਕਾਫੀ ਵਿਦਿਆਰਥੀ ਪਹੁੰਚੇ ਸਨ, ਜਿਨ੍ਹਾਂ ਵਿੱਚ ਵਿਨੋਦ ਕਪੂਰ , ਪ੍ਰਦੀਪ ਢੀਂਘਰਾ, ਅਨਿਲ ਸਹਿਗਲ ਤੇ ਅਮਰਨਾਥ ਸ਼ਾਮਿਲ ਸਨ। ਇਹਨਾਂ ਨੇ ਇੱਕਠੇ ਹੋ ਕੇ 11000 ਰੁਪਏ ਸਾਲਾਨਾ ਮੇਹਰਚੰਦ ਪੋਲੀਟੈਕਨਿਕ ਦੇ ਇੱਕ ਵਿਦਿਆਰਥੀ ਲਈ ਸਕਾਲਰਸ਼ਿਪ ਹਾਰਮਨੀ – 84 ਦੇਣ ਦਾ ਐਲਾਨ ਕੀਤਾ ਤੇ ਪਹਿਲਾ ਚੈਕ ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੂੰ ਸਂੌਪਿਆ। ਪੂਰੇ ਸ਼ੋਅ ਦੌਰਾਨ ਤਾੜੀਆ ਵੱਜਦੀਆ ਰਹੀਆਂ ਤੇ ਸਟਾਫ ੳਤੇ ਵਿਦਿਆਰਥੀਆ ਨੇ ਜਾਦੂਗਰ ਮਤੁਲ ਵਰਮਾ ਦੀ ਟੀਮ ਦੀ ਹੌਸਂਲਾ ਅਫਜਾਈ ਕੀਤੀ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੈਡਮ ਮੰਜੂ, ਸ. ਤਿਰਲੋਕ ਸਿੰਘ, ਸ਼੍ਰੀ ਪ੍ਰਿੰਸ ਮਦਾਨ, ਵਿਕਰਮਜੀਤ ਸਿੰਘ, ਮੈਡਮ ਪ੍ਰੀਤ ਕੰਵਲ, ਗੌਰਵ ਸ਼ਰਮਾ ਅਤੇ ਸੁਸ਼ੀਲ ਕੁਮਾਰ ਸ਼ਾਮਿਲ ਸਨ। ੌi

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।