
ਵਿਭਾਗ ਜਲੰਧਰ ਆਪਣੇ ਅਹੁਦੇ ਤੋਂ ਅੱਜ ਅਸਤੀਫਾ ਦੇ ਰਿਹਾ ਹਾਂ, ਕਿਉਂ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਰਨਤਾਰਨ ਦੀ ਜਿਮਣੀ ਚੌਣ ਦੌਰਾਨ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਦੇ ਖਿਲਾਫ ਜੋ ਇਤਰਾਜਯੋਗ ਸ਼ਬਦਾਵਲੀ ਵਰਤੀ ਅਤੇ ਜਿਸ ਵਿਵਾਦਿਤ ਬਿਆਨ ਵਿੱਚ ਉਸਨੇ ਜਾਤ ਅਤੇ ਰੰਗ ਬਾਰੇ ਜਿਕਰ ਕੀਤਾ ਅਤੇ ਖਾਸ ਕਰਕੇ ਆਪਣੇ ਬਿਆਨ ਵਿੱਚ ਮਜਬੀ ਸਿੰਘ ਬਾਰੇ ਜਿਕਰ ਕੀਤਾ ਹੈ ਅਤੇ ਇਸ ਤੋਂ ਇਲਾਵਾ ਰਾਜਾ ਬੜਿੰਗ ਨੇ ਸਾਬਕਾ ਸਤਕਾਰਯੋਗ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਦਾ ਨਾਮ ਵੀ ਬੜੇ ਅਪਮਾਨਿਤ ਢੰਗ ਨਾਲ ਲਿਆ ਅਤੇ ਇਸੇ ਤਰ੍ਹਾਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦਾ ਨਾਮ ਲੈ ਕੇ ਉਹਨਾਂ ਨੂੰ ਸੰਬੋਧਨ ਕਰਨ ਦਾ ਤਰੀਕਾ ਬੜਾ ਹੀ ਅਪਮਾਨਜਨਕ ਸੀ। ਰਾਜਾ ਬੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ, ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦਾ ਜਿਕਰ ਆਪਣੇ ਭਾਸ਼ਣ ਵਿੱਚ ਇਸ ਤਰ੍ਹਾਂ ਕੀਤਾ ਕਿ ਜਿਸ ਤਰ੍ਹਾਂ ਉਹ ਉਮਰ ਵਿੱਚ ਇਸ ਤੋਂ ਬਹੁਤ ਛੋਟੇ ਹੋਣ। ਰਾਜਾ ਬੜਿੰਗ ਦੇ ਭਾਸ਼ਣ ਵਿੱਚ ਇਹ ਸਾਫ ਲੱਗ ਰਿਹਾ ਸੀ, ਕਿ ਇਸ ਨੇ ਜਾਨ ਬੁੱਝ ਕੇ ਦਲਿਤ ਭਾਈਚਾਰੇ ਖਾਸ ਕਰਕੇ ਮਜਬੀ ਸਿੰਘਾਂ ਦਾ ਅਪਮਾਨ ਕੀਤਾ ਹੈ ਅਤੇ ਇਸ ਦੇ ਬੋਲਣ ਦੇ ਲਹਿਜੇ ਤੋਂ ਇਹ ਸਾਫ ਲੱਗ ਰਿਹਾ ਸੀ, ਕਿ ਇਸ ਵਿੱਚ ਕਿਸ ਤਰ੍ਹਾਂ ਹਕਾਂਰ ਭਰਿਆ ਹੈ ਅਤੇ ਇਹ ਕਿੰਨੀ ਛੋਟੀ ਸੋਚ ਦਾ ਵਿਅਕਤੀ ਹੈ। ਇਸ ਤੋਂ ਪਹਿਲਾਂ ਵੀ ਰਾਜਾ ਬੜਿੰਗ ਨੇ ਤਰਨਤਾਰਨ ਦੀ ਜਿਮਣੀ ਚੌਣ ਦੌਰਾਨ ਆਪਣੇ ਇੱਕ ਭਾਸ਼ਣ ਵਿੱਚ ਤਰਨਤਾਰਨ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਕਿਹਾ ਸੀ ਕਿ ਤੁਸੀਂ ਵੋਟ ਪਾ ਕੇ ਖਾਲਿਸਤਾਨ ਬਣਾਉਣਾ ਹੈ ਕਿ ਹਿੰਦੁਸਤਾਨ, ਇਹ ਕਹਿ ਕੇ ਵੀ ਇਸ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਫਿਰਕਾਪ੍ਰਸਤੀ ਨੂੰ ਵਧਾਵਾ ਦਿੱਤਾ ਹੈ। ਇਸ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਤਰਨਤਾਰਨ ਦੇ ਲੋਕਾਂ ਨੇ 1990 ਦੇ ਦਹਾਕੇ ਵਿੱਚ ਪਹਿਲਾਂ ਵੀ ਬੜਾ ਕਾਲਾ ਦੌਰ ਦੇਖਿਆ ਹੈ ਅਤੇ ਉਸ ਦੌਰਾਨ ਇਹਨਾਂ ਨੇ ਬੜਾ ਸਤਾਂਪ ਭੋਗਿਆ ਹੈ ਅਤੇ ਹੁਣ ਵੀ ਜਿਹੜੇ ਪੰਜਾਬ ਵਿੱਚ ਹੜ੍ਹ ਆਏ ਸੀ, ਉਸ ਵਿੱਚ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਰਾਜਾ ਬੜਿੰਗ ਵਰਗੇ ਵਿਅਕਤੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੇ ਰਹਿਨ ਦਾ ਕੋਈ ਹੱਕ ਨਹੀਂ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਇਸ ਅਹੁਦੇ ਤੋਂ ਲਾਇਆ ਜਾਵੇ ਅਤੇ ਜਿਹੜਾ ਮੁਕੱਦਮਾ ਇਸਦੇ ਖਿਲਾਫ ਐਸ.ਸੀ.ਐਸ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਸਾਇਬਰ ਸੈੱਲ ਕਪੂਰਥਲਾ ਵਿਖੇ ਦਰਜ ਹੋਇਆ ਹੈ, ਉਸ ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੇ ਮਕੁੱਦਮਾ ਚਲਾਇਆ ਜਾਵੇ ਤਾਂ ਕਿ ਕਿਸੇ ਵੀ ਉੱਚ ਅਹੁਦੇ ਵਾਲਾ ਵਿਅਕਤੀ ਕਿਸੇ ਵੀ ਧਰਮ ਅਤੇ ਜਾਤ ਖਿਲਾਫ ਕੋਈ ਜਹਿਰ ਨਾ ਉਗਲ ਸਕੇ। ਇੱਥੇ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਆਪਣੇ ਬਿਆਨ ਵਿੱਚ ਇਸ ਨੇ ਮਜਬੀ ਸਿੰਘ ਅਤੇ ਕਾਲੇ ਰੰਗ ਦਾ ਜੋ ਜਿਕਰ ਕੀਤਾ ਹੈ ਉਹ ਕਿਸੇ ਦੇ ਕਹਿਣ ਤੇ ਇੱਕ ਸਾਜਿਸ਼ ਤਹਿਤ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਤੇ ਨਹੀਂ ਕਿਹਾ, ਕਿਉਂ ਕਿ ਤਰਨਤਾਰਨ ਹਲਕੇ ਵਿੱਚ ਮਜਬੀ ਸਿੰਘ ਕਾਫੀ ਤਾਦਾਦ ਵਿੱਚ ਹਨ। ਜੇਕਰ ਅਸੀਂ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਤਾਂ ਸਮਝੋ ਸਾਡੇ ਜਮੀਰ ਮਰ ਗਏ ਹਨ। ਮੈਂ ਆਪਣੇ ਅਹੁਦੇ ਤੋਂ ਇਸ ਲਈ ਅਸਤੀਫਾ ਦੇ ਰਿਹਾ ਹਾਂ ਕਿਉਂ ਕਿ ਮੈਂ ਅਜਿਹੇ ਕਾਂਗਰਸ ਪ੍ਰਧਾਨ ਦੇ ਹੇਠਾਂ ਕੰਮ ਨਹੀਂ ਕਰ ਸਕਦਾ, ਜਿਸ ਦੀ ਸੋਚ ਦਲਿਤ ਵਿਰੋਧੀ ਹੋਵੇ ਅਤੇ ਜਿਸ ਦੀਆਂ ਗੱਲਾਂ ਵਿੱਚ ਜਹਿਰ ਅਤੇ ਹੰਕਾਰ ਭਰਿਆ ਹੋਵੇ। ਪਾਰਟੀ ਹਾਈ ਕਮਾਂਨ ਨੂੰ ਵੀ ਇਸ ਬਾਰੇ ਜਲਦ ਤੋਂ ਜਲਦ ਫੈਸਲਾ ਲੈਣਾ ਚਾਹੀਦਾ ਹੈ ਅਤੇ ਰਾਜਾ ਵੜਿੰਗ ਨੂੰ ਚਲਦਾ ਪ੍ਰਧਾਨਗੀ ਦੇ ਅਹੁਦੇ ਤੋਂ ਜਲਦ ਤੋਂ ਜਲਦ ਲਾਉਣਾ ਚਾਹੀਦਾ ਹੈ, ਕਿਉਂ ਕਿ ਜਿਨ੍ਹਾਂ ਨੁਕਸਾਨ ਇਸ ਨੇ ਕਾਂਗਰਸ ਪਾਰਟੀ ਦਾ ਆਪਣੀ ਭੱਦੀ ਸ਼ਬਦਾਵਲੀ ਨਾਲ ਕੀਤਾ ਹੈ ਜੋ ਤਰਨਤਾਰਨ ਦੀ ਜਿਮਣੀ ਚੌਣ ਦੇ ਨਤੀਜੇ ਆਉਣਗੇ ਉਸ ਤੋਂ ਪਤਾ ਲੱਗ ਜਾਵੇਗਾ। ਮੇਰੇ ਲਈ ਸੱਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੀ ਹੈ ਪਰ ਇਸ ਦੇ ਕਿਸੇ ਵੀ ਲੀਡਰ ਨੇ ਅੱਜ ਤੱਕ ਰਾਜਾ ਵੜਿੰਗ ਵੱਲੋਂ ਦਿੱਤੇ ਬਿਆਨ ਦੀ ਕੋਈ ਨਿਖੇਦੀ ਨਹੀਂ ਕੀਤੀ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਰਾਜਾ ਵੜਿੰਗ ਖਿਲਾਫ ਕੋਈ ਵੀ ਅਨੁਸ਼ਾਸ਼ਿਤ ਕਾਰਵਾਈ ਹਾਈ ਕਮਾਨ ਵੱਲੋਂ ਨਹੀਂ ਕੀਤੀ ਗਈ ਅਤੇ ਇਸ ਨੂੰ ਅਹੁਦੇ ਤੋਂ ਬਰਖਾਸਤ ਨਾ ਕੀਤਾ ਗਿਆ ਤਾਂ ਅਸੀਂ ਇੱਕਠੇ ਹੋ ਕੇ ਇੱਕ ਵੱਡਾ ਸੰਘਰਸ਼ ਇਸ ਦੇ ਖਿਲਾਫ਼ ਕਰਾਂਗੇ। ਅੱਜ ਮੇਰੇ ਨਾਲ ਸ. ਗੁਰਪ੍ਰੀਤ ਸਿੰਘ, ਸ. ਯਾਦਵਿੰਦਰ ਸਿੰਘ ਅਤੇ ਵਾਲਮਿਕ ਭਾਈਚਾਰੇ ਤੋਂ ਸ਼੍ਰੀ ਦੌਲਤ ਰਾਮ ਥਾਪਰ, ਸ਼੍ਰੀ ਮਨਦੀਪ ਚੰਦ ਥਾਪਰ, ਸ਼੍ਰੀ ਸ਼ੰਮੀ ਲਾਲ ਥਾਪਰ, ਸ਼੍ਰੀ ਸੰਦੀਪ ਕੁਮਾਰ ਥਾਪਰ ਅਤੇ ਸ਼੍ਰੀ ਬੰਗਾ ਸਿੰਘ ਥਾਪਰ ਇਸ ਪ੍ਰੈਸ ਕਾਨਫਰੈਂਸ ਵਿੱਚ ਮੌਜੂਦ ਹਨ।