ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥੋਗਰੀ ਤੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ ਜੌ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਆਨੰਦ ਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ। ਉਸ ਨਗਰ ਕੀਰਤਨ ਦਾ ਜਲੰਧਰ ਵਿੱਚ ਵੱਡੇ ਪੱਧਰ ਤੇ ਸਵਾਗਤ ਦੀਆਂ ਤਿਆਰੀਆਂ ਚਲ ਰਹੀਆਂ ਹਨ ਸੰਗਤਾ ਵਿਚ ਬੋਹੁਤ ਉਤਸਾਹ ਹੈ ਇਸ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੂਲੀ ਅਲੀ ਮਹੱਲਾ ਵਿਖੇ ਜਲੰਧਰ ਵਿੱਚ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਲਈ ਬਣੀ350 ਸਾਲਾ ਸ਼ਤਾਬਦੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਲਾਲੀ ਅਮਰਜੀਤ ਸਿੰਘ ਮਿੱਠਾ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਅਮਰਜੀਤ ਸਿੰਘ ਅਤੇ ਇੰਦਰਜੀਤ ਸਿੰਘ ਬਾਂਸਲ ਪਹੁੰਚੇ ਅਤੇ ਸੰਗਤਾਂ ਜੋ ਕੀਰਤਨ ਨਗਰ ਕੀਰਤਨ ਵਿੱਚ ਸ਼ਾਮਿਲ ਆ ਰਹੀਆਂ ਉਹਨਾਂ ਦੇ ਸਵਾਗਤ ਕਰਨ ਲਈ ਬੇਨਤੀ ਕੀਤੀ ਇਸ ਮੌਕੇ ਤੇ ਅਸੀਂ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਤੇ ਹਰਪ੍ਰੀਤ ਸਿੰਘ ਸੋਨੂ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਦੇ ਬਾਹਰਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਜਾਣਗੇ ਅਤੇ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਸਾਡਾ ਸੁਭਾਗ ਹੈ ਕਿ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਾਡੇ ਦਫਤਰ ਦੇ ਅੱਗੋਂ ਲੰਘ ਰਿਹਾ ਹੈ ਤੇ ਸਮੁੱਚੀਆਂ ਸੰਗਤਾਂ ਵਿੱਚ ਨਗਰ ਕੀਰਤਨ ਨੂੰ ਕੇ ਕੇ ਬੋਹੁਤ ਉਤਸਾਹ ਹੈ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।