
ਮੇਹਰਚੰਦ ਪੋਲੀਟੈਕਨਿਕ ਕਾਲਜ, ਆਈ.ਟੀ.ਆਈ ਦੇ ਬਾਹਰਲੇ ਗੇਟ ਤੋਂ ਲੈ ਕੇ ਡੀ.ਏ.ਵੀ ਕਾਲਜ ਦੇ ਗੇਟ ਤੱਕ ਫਲਾਈਉਵਰ ਦੇ ਹੇਂਠਾ ਸੜਕ ਦੁਬਾਰਾ ਬਣਨੀ ਸ਼ੁਰੂ ਹੋ ਗਈ ਹੈ। ਇਸ ਦੀ ਖੁਦਾਈ ਪਹਿਲਾਂ ਸਰਫੇਸ ਵਾਟਰ ਪ੍ਰਜੈਕਟ ਦੀਆਂ ਪਾਈਪਾਂ ਪਾਉਣ ਲਈ ਕੀਤੀ ਗਈ ਸੀ। ਇਸ ਨਵੀਂ ਪ੍ਰੀਮਿਕਸ ਨਾਲ ਤਿਆਰ ਹੋਣ ਵਾਲੀ ਸੜਕ ਦਾ ਉਦਘਾਟਨ ‘ਆਪ ਦੇ’ ਨਾਰਥ ਹਲਕਾ ਇੰਚਾਰਜ ਸ਼੍ਰੀ ਦਿਨੇਸ਼ ਢੱਲ ਵਲੋਂ ਕੀਤਾ ਗਿਆ। ਉਹਨਾਂ ਦਾ ਸਵਾਗਤ ਗੁਲਦਸਤੇ ਅਤੇ ਫੁੱਲਾਂ ਨਾਲ ਮੇਹਰਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਦਯਾਨੰਦ ਮਾਡਲ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਐਸ.ਕੇ ਗੌਤਮ, ਆਈ.ਟੀ.ਆਈ ਮੇਹਰਚੰਦ ਦੇ ਪ੍ਰਿੰਸੀਪਲ ਇੰਚਾਰਜ ਸ਼੍ਰੀ ਵਿਕਰਮਜੀਤ ਸਿੰਘ, ਸ਼੍ਰੀ ਕੁੰਵਰ ਰਾਜੀਵ ਡੀ.ਏ.ਵੀ. ਕਾਲਜ ਜਲੰਧਰ, ਸ਼੍ਰੀ ਜਤਿੰਦਰ ਕੁਮਾਰ ਜਿੰਦ ਤੇ ਇਲਾਕੇ ਦੇ ਹੋਰ ਪਤਵੰਤੇ ਸੱਜਣਾ ਵਲੋਂ ਕੀਤਾ ਗਿਆ, ਜਿਨ੍ਹਾਂ ਵਿੱਚ ਸ਼੍ਰੀ ਜਗਦੀਸ਼ ਰਾਜ ਸਮਰਾਏ, ਸ. ਅਜੀਤ ਸਿੰਘ ਬੱਟੂ, ਡਾ. ਹਰਚਰਨ ਸਿੰਘ , ਸ਼੍ਰੀ ਸੁੱਚਾ ਸਿੰਘ, ਮੋਨੂੰ ਪਤਿਆਲ, ਸੋਨੂੰ ਟਰਾਂਸਪੋਰਟਰ, ਤੇ ਹੋਰ ਸ਼ਾਮਿਲ ਸਨ। ਉਦਘਾਟਨ ਤੋਂ ਬਾਅਦ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਸੱਦੇ ਤੇ ਸ਼੍ਰੀ ਦਿਨੇਸ਼ ਢੱਲ ਜੀ ਮੇਹਰਚੰਦ ਪੋਲੀਟੈਕਨਿਕ ਵਿੱਖੇ ਪਧਾਰੇ ਤੇ ਉਹਨਾਂ ਕਾਲਜ ਦੀਆ ਮੰਗਾ ਸੁਣੀਆਂ ਜਿਨ੍ਹਾਂ ਵਿੱਚ ਫਲਾਈੳਵਰ ਦੇ ਉਪਰ ਦੋਵੇਂ ਪਾਸੇ ਲਾਈਟਾਂ ਦਾ ਪ੍ਰੰਬਧ , ਫਲਾਈ-ੳਵਰ ਦੇ ਹੇਠਾਂ ਲੋਕਾਂ ਵਲੋਂ ਕੂੜਾ ਸੁੱਟਣ ਸਬੰਧੀ ਪਰੇਸ਼ਾਨੀ , ਆਸ-ਪਾਸ ਝੁਗੀਆਂ–ਝੋਪੜੀਆਂ ਦੀ ਵਿਵਸਥਾ ਸਹੀ ਕਰਨਾ ਤੇ ਕਾਲਜ ਬਾਹਰ ਲਗਾਤਾਰ ਪੁਲਸ ਪੈਟਰੋਲਿਗ ਲਾਗੂ ਕਰਵਾਉਣਾ ਸ਼ਾਮਿਲ ਹਨ। ਦਿਨੇਸ਼ ਢੱਲ ਜੀ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਦੂਜੇ ਪ੍ਰਿੰਸੀਪਲਾਂ ਨੂੰ ਆਸ਼ਵਾਸਨ ਦਿੱਤਾ ਕਿ ਸਾਰੇ ਕੰੰਮ ਜਲਦੀ ਹੀ ਕਰ ਦਿੱਤੇ ਜਾਣਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਢੱਲ ਸਾਹਬ ਅਤੇ ਸਮੂਹ ਕਾਉਸਲਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਸੜਕ ਬਣਨ ਦਾ ਕੰਮ ਆਰੰਭ ਕੀਤਾ ਗਿਆ ਹੈ।