ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਤੌਰ ਤੇ ਪੰਜ ਮੈਂਬਰੀ ਕਮੇਟੀ ਅਤੇ ਐਨ.ਆਰ.ਆਈ ਸੰਗਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਹੜ ਪੀੜਤ ਇਲਾਕਿਆਂ ਵਿੱਚ ਹੜ ਪੀੜਤਾਂ ਦੀ ਮਦਦ ਕਰਨ ਵਾਸਤੇ ਕਮੇਟੀ ਮੈਂਬਰ ਪਹੁੰਚੇ।ਜਿੱਥੇ ਉਹਨਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਘਰਾਂ ਚ ਮਦਦ ਦਾ ਹੱਥ ਅੱਗੇ ਵਧਾਇਆ ਹੈ ।ਉਹਨਾਂ ਵੱਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡ ਬਾਊਪੁਰ,ਅਯਾਲੀ ਖੁਰਦ ਅਤੇ ਰਾਮਪੁਰ ਗੋਰਾ,ਭੈਣੀ,ਮੁਹੰਮਾਬਾਦ,ਮੰਡ ਖੇਤਰ ਨੂੰ ਦੁਬਾਰਾ ਲੀਹਾਂ ਤੇ ਲਿਆਉਣ ਲਈ ਲੋੜਵੰਦਾਂ ਨੂੰ ਜਰੂਰੀ ਘਰ ਦਾ ਸਮਾਨ ਦਿੱਤਾ ਗਿਆ ਅਤੇ ਜਮੀਨ ਨੂੰ ਉਪਜਾਊ ਕਰਨ ਲਈ ਹਰ ਤਰ੍ਹਾਂ ਦਾ ਖਾਦ ਅਤੇ ਬੀਜ ਅਤੇ ਹਰ ਲੋੜਵੰਦ ਪਰਿਵਾਰ ਨੂੰ ਡੀਜ਼ਲ ਵੰਡ ਕੇ ਦਿੱਤਾ ਗਿਆ। ਤਾਂ ਜੋਂ ਕਿ ਹੜ੍ਹ ਦੌਰਾਨ ਨੁਕਸਾਨ ਹੋਇਆ। ਉੱਥੇ ਹਰ ਤਰ੍ਹਾਂ ਦੇ ਮੁੜ ਤੋਂ ਪ੍ਰਬੰਧ ਕੀਤੇ ਜਾਣ।
ਜਾਣਕਾਰੀ ਦਿੰਦੇ ਹੋਏ ਸ੍ਰੀ ਵਡਾਲਾ ਨੇ ਦੱਸਿਆ ਕਿ ਪਹਿਲਾਂ ਵੀ ਇਸ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਕੋਦਰ ਨੇ ਹੜ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਸੀ। ਉਸ ਸਮੇਂ ਸਾਰਾ ਇਲਾਕਾ ਪਾਣੀ ਨਾਲ ਭਰਿਆ ਹੋਇਆ ਸੀ। ਸਥਾਨਕ ਲੋਕਾਂ ਦੇ ਕਹਿਣ ਮੁਤਾਬਕ ਉਸ ਸਮੇਂ ਵੀ ਸਹਾਇਤਾ ਕੀਤੀ ਗਈ ਸੀ ਅਤੇ ਹੁਣ ਵੀ ਸਥਾਨਕ ਲੋਕਾਂ ਦੀ ਸਲਾਹ ਨਾਲ ਹਰ ਲੋੜਵੰਦ ਦੀ ਸਹਾਇਤਾ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਗਿਆ, ਹੁਣ ਜਦੋਂ ਪਾਣੀ ਉੱਤਰ ਗਿਆ ਹੈ ਤਾਂ ਟੀਮ ਨੇ ਮੁੜ ਦੌਰਾ ਕੀਤਾ। ਇਸ ਮੌਕੇ ਮੌਜੂਦ ਮੁੱਖ ਤੌਰ ਤੇ ਡੀਜ਼ਲ ਅਤੇ ਖਾਦ,ਡਾਇਆ,ਬੀਜ ਅਤੇ ਮੁੱਖ ਤੌਰ ਤੇ ਪਾਣੀ ਆਦਿ ਹੋਰ ਘਰੇਲੂ ਸਾਮਾਨ ਵੰਡੇ ਗਏ। ਪਿੰਡ ਵਾਸੀਆਂ ਅਤੇ ਲੋੜਵੰਦ ਪਰਿਵਾਰਾਂ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਕੋਦਰ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡਾਂ ਦੇ ਨਿਵਾਸੀਆਂ ਨੂੰ ਬੰਨ੍ਹ ਬਣਾਉਣ ਲਈ ਹੋਰ ਵੀ ਕਿਸੇ ਸਮਾਨ ਦੀ ਜਰੂਰਤ ਹੋਵੇਗੀ ਤਾਂ ਉਹ ਵੀ ਦਿੱਤਾ ਜਾਵੇਗਾ।
ਇਸ ਸੇਵਾ ਕਰਨ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਤੌਰ ਤੇ ਪੰਜ ਮੈਂਬਰੀ ਕਮੇਟੀ ਦੇ ਜਿੰਨੇ ਵੀ ਮੈਂਬਰ ਹਾਜ਼ਰ ਸਨ, ਉਨਾਂ ਵੱਲੋਂ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬ ਜੀ ਅਤੇ ਸਮੂਹ ਸੰਗਤਾਂ ਦੇ ਦਰਸ਼ਨ ਕੀਤੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।