ਜਲੰਧਰ :ਗੁਰਦੁਆਰਾ ਪ੍ਰਭਾਤ ਨਗਰ ਗਾਜੀਗੁੱਲਾ ਤੋਂ ਸਫਰ ਸ਼ਹਾਦਤ ਤਹਿਤ ਵਿਸ਼ਾਲ ਨਗਰ ਕੀਰਤਨ ਅੱਜ ਮਾਤਾ ਗੁਜਰ ਕੌਰ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸਿੰਘ ਸਿੰਘਣੀਆਂ ਅਤੇ ਭੁਜੰਗੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 25 ਦਸੰਬਰ 2025 ਦਿਨ ਵੀਰਵਾਰ ਦੁਪਹਿਰੇ 12 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਭਾਤ ਨਗਰ ਗਾਜ਼ੀ ਗੁੱਲਾ ਤੋਂ ਆਰੰਭ ਹੋਵੇਗਾ ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਦੀ ਅਗਵਾਈ ਵਿੱਚ ਨਿਕਲੇਗਾ ਜਿਸ ਵਿੱਚ ਵੱਖ-ਵੱਖ ਗੱਤਕਾ ਪਾਰਟੀਆਂ ਅਤੇ ਸਕੂਲ ਬੱਚੇ ਹਿੱਸਾ ਲੈਣ ਗੇ ਇਹ ਨਗਰ ਕੀਰਤਨ ਗਾਜੀ ਗੁਲਾ ਤੋਂ ਆਰੰਭ ਹੋ ਕੇ ਗੁਰਦੁਆਰਾ ਗੁਰਦੇਵ ਨਗਰ ਗੋਪਾਲ ਨਗਰ ਮੁਹੱਲਾ ਖਾਂ ਨੀਲਾ ਮਹਿਲ ਤੋ ਹੁੰਦਾ ਹੋਇਆ ਸ਼ਾਮ ਲਗਭਗ 6 ਵਜੇ ਗੁਰੂ ਘਰ ਆ ਕੇ ਸਮਾਪਤ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰਭਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਗੁਰੂ ਘਰ ਵਿੱਚ 21 ਦਸੰਬਰ ਤੋਂ ਲਗਾਤਾਰ ਸਫਰ ਏ ਸ਼ਹਾਦਤ ਤਹਿਤ ਪ੍ਰੋਗਰਾਮ ਚੱਲ ਰਹੇ ਹਨ। ਜੋ ਨਿਰੰਤਰ 26 ਦਸੰਬਰ ਤੱਕ ਚਲਦੇ ਰਹਿਣਗੇ ਉਹਨਾਂ ਦੱਸਿਆ ਕਿ 21 ਦਸੰਬਰ ਨੂੰ ਛੋਟੇ ਬੱਚਿਆਂ ਦੇ ਤੋਂ ਗੁਰੂ ਸਾਹਿਬਾਨਾਂ ਚਾਰ ਸਾਹਿਬਜਾਦਾ ਤੇ ਸਿੰਘ ਸਿੰਘਣੀਆਂ ਮਹਾਨ ਦੇ ਇਤਿਹਾਸ ਨਾਲ ਸੰਬੰਧਿਤ ਪੇਪਰ ਲਏ ਗਏ ਸਨ। ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ 26 ਦਸੰਬਰ ਨੂੰ ਇਨਾਮ ਵੰਡੇ ਜਾਣਗੇ ਇਹਇਨਾਮ ਵੰਡ ਸਮਰੋਹ ਦਾ ਮੁੱਖ ਮਕਸਦ ਸਿੱਖ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਬਾਣੀ ਅਤੇ ਬਾਣੇ ਨਾਲ ਜੋੜਨਾ ਹੈ ਉਹਨਾਂ ਸਮੁੱਚੇ ਰਸਤੇ ਵਿੱਚ ਸੰਗਤਾਂ ਨੂੰ ਜੀ ਆਇਆਂ ਨੂੰ ਕਹਿਣਵੱਖ-ਵੱਖ ਅਤੇ ਗੁਰੂ ਸਾਹਿਬਾਨ ਤੇ ਫੁੱਲਾਂ ਦੀ ਵਰਖਾ ਕਰਨ ਦੀ ਬੇਨਤੀ ਕੀਤੀ ਇਸ ਮੌਕੇ ਤੇ ਪ੍ਰਭਜੋਤ ਸਿੰਘ ਖਾਲਸਾ ਦੇ ਨਾਲ ਹਰਸਿਮਰਨ ਕੌਰ ਕੌਂਸਲਰ ਦਵਿੰਦਰ ਸਿੰਘ ਰੋਨੀ ਮਨਜੀਤ ਸਿੰਘ ਵਿਰਦੀ ਰਘਬੀਰ ਸਿੰਘ ਸਤਨਾਮ ਸਿੰਘ ਸੱਤਾ ਮਨਜੀਤ ਸਿੰਘ ਖਾਲਸਾ ਅਤੇ ਦਲੀਪ ਸਿੰਘ ਹਾਜ਼ਰ ਸਨ।