
CBSE ਕਲੱਸਟਰ ਐਥਲੈਟਿਕਸ ਮੀਟ 2025 – DIPS ਦਾ ਮਾਣ! CBSE ਕਲੱਸਟਰ ਐਥਲੈਟਿਕਸ ਮੀਟ ਸਪੋਰਟਸ ਸਕੂਲ ਜਲੰਧਰ ਵਿੱਚ 4 ਤੇ 5 ਸਤੰਬਰ 2025 ਨੂੰ ਹੋਈ, ਜਿਸ ਵਿੱਚ ਸਾਡੇ DIPS ਦੇ ਸੂਰਮੇ ਬੱਚਿਆਂ ਨੇ ਕਮਾਲ ਕਰ ਦਿਖਾਇਆ! 4 ਵਿਦਿਆਰਥੀ ਚੁਣੇ ਗਏ CBSE ਨੇਸ਼ਨਲ ਐਥਲੈਟਿਕਸ ਮੀਟ ਲਈ ਸਾਡੇ ਹੀਰੋਜ਼: DIPS ਸੁਰਾਨੂਸੀ ਤੋਂ: ਪਰਤਾਪ ਸਿੰਘ – ਗੋਲਡ 100ਮੀ. & 200ਮੀ. ਦੌੜ, ਦਵਿੰਦਰ ਸਿੰਘ – ਗੋਲਡ 1500ਮੀ. & ਸਿਲਵਰ 3000ਮੀ. ਦੌੜ,ਦਿਲਜ਼ਨ ਸਿੰਘ – ਸਿਲਵਰ ਸ਼ਾਟ ਪੁਟ. DIPS ਬੁਤਾਲਾ ਤੋਂ:-ਅਰਪਨਪ੍ਰੀਤ ਕੌਰ – ਸਿਲਵਰ ਲਾਂਗ ਜੰਪ, ਗੁਰਵੰਸ਼ ਸਿੰਘ – ਬ੍ਰਾਂਜ਼ ਸ਼ਾਟ ਪੁਟ. DIPS ਰੈਆ ਤੋਂ: ਸਹਿਜਪ੍ਰੀਤ ਸਿੰਘ – ਬ੍ਰਾਂਜ਼ ਲਾਂਗ ਜੰਪ, DIPS ਟਾਂਡਾ ਤੋਂ:ਅਰਮਾਨ ਸੋਧੀ – ਬ੍ਰਾਂਜ਼ ਸ਼ਾਟ ਪੁਟ .
ਬੱਚਿਆਂ ਨੂੰ ਉਨ੍ਹਾਂ ਦੀ ਪ੍ਰਾਪਤੀ ‘ਤੇ ਸ.ਤਰਵਿੰਦਰ ਸਿੰਘ (ਐਮਡੀ ਡਿਪਸ ਇੰਸਟੀਚਿਊਸ਼ਨਜ਼ ), ਸ਼੍ਰੀ ਰਮਣੀਕ ਸਿੰਘ (ਮੁੱਖ ਪ੍ਰਸ਼ਾਸਕੀ ਅਧਿਕਾਰੀ, ਡਿਪਸ ਇੰਸਟੀਚਿਊਸ਼ਨਜ਼), ਸ਼੍ਰੀ ਜਸ਼ਨ ਸਿੰਘ (ਮੁੱਖ ਪ੍ਰਸ਼ਾਸਕੀ ਅਧਿਕਾਰੀ, ਡਿਪਸ ਇੰਸਟੀਚਿਊਸ਼ਨਜ਼) , ਸ਼੍ਰੀਮਤੀ ਮੋਨਿਕਾ ਮੰਡੋਤਰਾ (ਮੁੱਖ ਕਾਰਜਕਾਰੀ ਅਧਿਕਾਰੀ, ਡਿਪਸ ਇੰਸਟੀਚਿਊਸ਼ਨਜ਼), ਅਤੇ ਸ਼੍ਰੀ ਪਿਊਸ਼ ਜੈਸਵਾਲ (ਡਾਇਰੈਕਟਰ, ਡਿਪਸ ਇੰਸਟੀਚਿਊਸ਼ਨਜ਼) ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਉਨ੍ਹਾਂ ਦੀਆਂ ਹੋਰ ਪ੍ਰਾਪਤੀਆਂ ਦੀ ਕਾਮਨਾ ਕੀਤੀ।