ਗਰੀਬ ਲੋਕਾਂ ਦਾ ਧਰਮ ਪਰਿਵਰਤਨ ਕਰਾਉਣਾ ਜਿਨ੍ਹਾਂ ਵਿੱਚ ਡੇਰਿਆਂ ਵਿੱਚ ਖੋਜੇਵਾਲ ਅਤੇ ਤਾਜਪੁਰ ਡੇਰਿਆਂ ਆਦਿ ਸ਼ਾਮਲ ਹਨ,ਇਨ੍ਹਾਂ ਡੇਰਿਆਂ ਤੇ ਇਲਜਾਮ ਲਗਦਾ ਹੈ।
ਇਨਾਂ ਦੀ ਫੰਡਿਗ ਦਿ ਪੁਰੀ ਤਰਾਂ ਜਾੰਚ ਕਰਨ ਦੇ ਲਈ Ed ਅਤੇ IT ਵਿਭਾਗ ਵਲੋਂ ਇਨਕੁਆਰੀ ਕੀਤੀ ਜਾ ਰਹੀ ਹੈ,ਇਸ ਕਾਰਵਾਈ ਦਾ ਸਿੱਖ ਤਾਲਮੇਲ ਕਮੇਟੀ ਸਵਾਗਤ ਕਰਦੀ ਹੈ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਬੜੇ ਚਿਰਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਚਮਤਕਾਰਾਂ ਦਾ ਪਖੰਡ ਕਰਕੇ ਤੇ ਭੋਲੇ ਭਾਲੇ ਗਰੀਬ ਲੋਕਾਂ ਜਿਨਾਂ ਵਿੱਚ ਹਿੰਦੂ ਵੀਰ ਸਿੱਖ ਵੀਰ ਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪੈਸੇ ਦੇ ਲਾਲਚ ਦੇ ਕੇ ਧਰਮ ਪਰਿਵਰਤਨ ਜਾਂਦੇ ਹਨ। ਇਸ ਸਬੰਧ ਵਿੱਚ ਹਿੰਦੂ ਅਤੇ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਨੂੰ ਕਈ ਮੰਗ ਪੱਤਰ ਵੀ ਦਿੱਤੇ ਗਏ ਸਨ, ਪਰ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ,ਇਨ੍ਹਾਂ ਲੋਕਾਂ ਦੇ ਹੋੰਸਲੇ ਹੋਰ ਵੀ ਵਧਦੇ ਗਏ,ਜਿਸ ਦਾ ਨਤੀਜਾ ਵਡੇ ਪਧਰ ਤੇ ਧਰਮ ਪਰਿਵਰਤਨ ਹੋ ਰਹੇ ਹਨ।
ਇਨਕਮ ਟੈਕਸ ਦੀ ਤੇ ਈ ਡੀ ਦੀ ਇਨਕੁਆਰੀ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦੀ ਪੂਰੀ ਸੰਭਾਵਨਾ ਹੈ,ਸਿੱਖ ਤਾਲਮੇਲ ਕਮੇਟੀ ਹਰ ਧਰਮ ਜਿਸ ਵਿੱਚ ਹਿੰਦੂ,ਸਿੱਖ,ਮੁਸ਼ਲਮਾਨ,ਤੇ ਇਸਾਈ ਇਨ੍ਹਾਂ ਦਾ ਪੂਰਾ ਸਤਿਕਾਰ ਕਰਦੀ ਹੈ,ਪਰ ਜਬਰੀ ਧਰਮ ਪਰਿਵਰਤਨ ਦੇ ਪੂਰੀ ਤਰਾਂ ਖਿਲਾਫ ਹੈ’ ਅਸੀਂ ਇਹ ਇਨਕੁਐਰੀ ਤੇ ਆਸ ਕਰਦੇ ਹਾਂ ਕਿ ਸਭ ਕੁਝ ਸੱਚ ਸਾਹਮਣੇ ਆਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ
ਰਣਜੀਤ ਸਿੰਘ ਗੋਲਡੀ,ਹਰਪ੍ਰੀਤ ਸਿੰਘ ਸੋਨੂੰ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।