ਜਲੰਧਰ
ਮੈਂ ਮਲਕੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਅਤੇ ਡਾਕਖਾਨਾ ਮੰਡ, ਤਹਿਸੀਲ ਵਾ ਜਿਲਾ ਜਲੰਧਰ ਦੲ ਰਹਿਣ ਵਾਲਾ ਹਾਂ । ਮੈਂ WWICS Global Resettlement Consultants, Ground Floor, Midland Financial Centre, Plot No. 21-22, G.T. Road, Opposite Hotel Kings, Near ICICI Bank, Jalandhar City through its Prop./MD Col. Sandhu ਦੇ ਬਾਰੇ ਅਖਬਾਰ ਵਿਚ ਪੜਿਆ ਜਿਸ ਤੋ ਮੈਨੂੰ ਪਤਾ ਲਗਾ ਕਿ ਉਕਤ ਕੰਪਨੀ 8-9 ਮਹੀਨੇ ਵਿਚ ਲੋਕਾਂ ਨੂੰ ਵਰਕ ਪਰਮਿਟ ਤੇ ਵਿਦੇਸ਼ ਭੇਜਦੀ ਹੈ । ਮੇਰਾ ਬੇਟਾ ਜੋ ਕਿ 10+2 ਪੜਿਆ ਹੋਇਆ ਹੈ ਅਤੇ ਵਿਦੇਸ਼ ਵਿਚ ਕੰਮ ਕਰਨਾ ਚਾਉਦਾ ਸੀ ਜਿਸ ਕਰਕੇ ਮੈ ਉਕਤ ਕੰਪਨੀ ਦੇ ਦਫਤਰ ਅਪ੍ਰੈਲ 2023 ਵਿਚ ਆਪਣੇ ਬੇਟੇ ਨੂੰ ਲੈ ਕੇ ਗਿਆ ਅਤੇ ਉਸ ਦੀ ਕਨੇਡਾ ਜਾ ਕੇ ਕੰਮ ਕਰਨ ਦੀ ਇਛਾ ਬਾਰੇ ਦਸਿਆ । ਇਹਨਾਂ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਦਸਿਆ ਕਿ ਅਸੀ ਤੈਨੂੰ 6-8 ਮਹੀਨੇ ਵਿਚ ਕਨੇਡਾ 3 ਸਾਲ ਦੇ ਵਰਕ ਪਰਮਿਟ ਤੇ ਭੇਜ ਦਿਆਗੇ ਅਤੇ ਇਹ ਵੀ ਕਿਹਾ ਕਿ ਤੁਹਾਡਾ ਕੁਲ ਖਰਚਾ 28 ਲੱਖ ਰੁਪਏ ਆਵੇਗਾ । ਅਸੀ ਇਹਨਾਂ ਤੇ ਭਰੋਸਾ ਕਰਕੇ ਇਹਨਾਂ ਨੂੰ ਆਪਣੇ ਸਾਰੇ ਕਾਗਜਾਤ ਦੇ ਦਿਤੇ ਅਤੇ ਸਮੇ ਸਮੇ ਤੇ ਇਹਨਾਂ ਦੀ ਮੰਗ ਮੁਤਾਬਿਕ ਕੁਝ ਰਕਮ ਚੈਕ ਰਾਹੀ ਅਤੇ ਕੁਝ ਬੈਂਕ ਖਾਤੇ ਤੋ ਇਹਨਾਂ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿਤੀ । ਮੈਨੂੰ ਨੇਹਾ ਅਰੋੜਾ ਜੋ ਉਕਤ ਕੰਪਨੀ ਵਿਚ ਕੰਮ ਕਰਦੀ ਹੈ ਨੇ ਇਸ ਬਾਬਤ ਰਸੀਦ ਵੀ ਜਾਰੀ ਕੀਤੀ ਜਿਸ ਵਿਚ ਸਾਫ ਤੋਰ ਤੇ ਲਿਖਿਆ ਗਿਆ ਹੈ ਕਿ ਉਸ ਨੇ ਕੰਪਨੀ ਦੇ ਮਾਰਫਤ ਮੇਰੇ ਤੋ 6,15,000/- ਰੁਪਏ ਪ੍ਰਾਪਤ ਕੀਤੇ ਹਨ । ਅਤੇ ਕੰਪਨੀ ਦੀ ਮੋਹਰ ਲਗਾ ਕੇ ਆਪਣੇ ਸਾਈਨ ਕਰਕੇ ਰਸੀਦ ਜਾਰੀ ਕੀਤੀ ਹੁਣ ਕਰੀਬ ਸਵਾ ਸਾਲ ਬੀਤ ਜਾਣ ਤੋ ਬਾਅਦ ਵੀ ਉਕਤ ਦੋਸੀਆਂਨ ਨੇ ਨਾ ਤਾਂ ਮੇਰੇ ਬੇਟੇ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਮੇਰੇ ਵਲੋ ਲਿਤੇ ਹੋਏ ਪੈਸੇ ਮੈਨੂੰ ਵਾਪਿਸ ਮੋੜੇ, ਮੈਂ ਲਗਾਤਾਰ ਉਕਤਾਨ ਨੂੰ ਮਿਲਣ ਵਾਸਤੇ ਦਫਤਰ ਵਿਚ ਚੱਕਰ ਲਗਾ ਰਿਹਾ ਹਾਂ ਪਰ ਉਕਤ ਦੋਸ਼ੀਆਂ ਵਲੋ ਮੈਨੂੰ ਕੋਈ ਸਹੀ ਸਹੀ ਜਵਾਬ ਨਹੀ ਦਿਤਾ ਜਾ ਰਿਹਾ ਹੈ । ਉਕਤ ਦੋਸ਼ੀਆਂ ਨੇ ਹਮਸਲਾਹ ਹੋ ਕੇ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਸਾਡੇ ਨਾਲ ਠੱਗੀ ਮਾਰੀ ਹੈ ਅਤੇ ਮੇਰੀ ਮਹਿਨਤ ਦੀ ਕਮਾਈ ਹੜਪ ਕਰ ਗਏ ਹਨ । ਮੈਨੂੰ ਪਤਾ ਲਗਾ ਹੈ ਕਿ ਉਕਤਾਨ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਠਗੀਆਂ ਮਾਰ ਰਹੇ ਹਨ। ਇਹ ਕਿ ਉਕਤ ਸਾਰੇ ਦੋਸ਼ੀਆਂ ਨੇ ਮੇਰੇ ਅਤੇ ਮੇਰੇ ਬੇਟੇ ਨਾਲ ਧੌਖਾ ਕੀਤਾ ਹੈ ਅਤੇ ਮੇਰੇ ਬੇਟੇ ਨੂੰ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਕਰੀਬ 8,50000/- ਰੁਪਏ ਦੀ ਠੱਗੀ ਮਾਰੀ ਹੈ । ਮੈ ਇਸ ਸੰਬਧੀ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਰਖਾਸਤ ਦਿਤੀ ਸੀ ਜਿਸ ਦਾ ਨੰਬਰ 3037 PTOO ਮਿਤੀ 05.08.2024 ਹੈ ਜੋ ਕਿ ACP COM Central ਨੂੰ ਮਾਰਕ ਹੋਈ ਸੀ ਮੈ ਅਤੇ ਮੇਰੇ ਲੜਕੇ ਨੇ ਇਸ ਵਿਚ ਪੇਸ਼ ਹੋ ਕੇ ਆਪਣੇ ਸਾਰੇ ਦਸਤਾਵੇਜ ਪੈਸੇ ਦੇਣ ਸਬੰਧੀ ਦਿਤੇ ਅਤੇ ਆਪਣਾ ਦੋਹਾਂ ਦਾ ਬਿਆਨ ਵੀ ਦਰਜ ਕਰਵਾਇਆ । ਦੋਸ਼ੀ ਵੀ ਇਸ ਵਿਚ ਹਾਜਿਰ ਹੋਏ ਸੀ ਪਰ ਹੁਣ ਕਰੀਬ 5 ਮਹੀਨੇ ਬੀਤਣ ਤੋ ਬਾਅਦ ਵੀ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਹੈ । ਹੁਣ ਮੈ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਮੈਨੂੰ ਇਨਸਾਫ ਦਵਾਇਆ ਜਾਵੇ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।