ਜਿੰਨੇ ਸਵਾਲ ਕਲ ਦੀ ਇਕੱਤਰਤਾ ਵਿੱਚ ਸਰਕਾਰ ਕੋਲ਼ੋਂ ਪੁੱਛੇ ਗਏ ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਜਵਾਬ ਵੀ ਨਹੀ ਦਿੱਤਾ ਅਸਲ ਵਿੱਚ ਹੱਸਦੇ ਵੱਸਦੇ ਲੋਕਾਂ ਨੂੰ ਤੁਸੀ ਭੜਕਾਇਆ ਮਾਨ ਸਾਬ
੧ ਪੱਤਰਕਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕਿਉਂ ਕੀਤੀ ਉਨ੍ਹਾਂ ਦੇ ਚੈਨਲ ਕਿਉਂ ਬੰਦ ਕੀਤੇ
੨ ਸਿੱਖਾਂ ਖ਼ਿਲਾਫ਼ ੧੦ ਦਿਨ ਤੋ ਨਫ਼ਰਤ ਫੈਲਾ ਕੇ ਸਿੱਖਾਂ ਦਾ ਪੰਜਾਬ ਤੋਂ ਬਾਹਰ ਕਤਲੇਆਮ ਕਰਾਉਣ ਦੀ ਸਾਜ਼ਿਸ਼ ਰਚਣ ਵਾਲੇ ਚੈਨਲਾਂ ਤੇ ਕਿਉਂ ਕਾਰਵਾਈ ਨਹੀ ਕੀਤੀ
੩ ਨੋਜਵਾਨਾ ਤੇ ਐਨ ਐਸ ਏ ਲਾਉਣ ਦੀ ਜਰੂਰਤ ਕੀ ਸੀ ਤੇ ਉਨ੍ਹਾਂ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਉਲ਼ੰਘਣਾ ਕਰਕੇ ਪੰਜਾਬ ਤੋ ਬਾਹਰ ੩੦੦੦ ਕਿੱਲੋਮੀਟਰ ਦੂਰ ਭੇਜਣਾ ਕਿਉਂ ਜਰੂਰੀ ਸੀ ਕੀ ਇਹ ਅੰਗਰੇਜ਼ਾਂ ਅਤੇ ਐਮਰਜੈਂਸੀ ਵਾਲੇ ਇੰਦਰਾ ਰਾਜ ਵਰਗਾ ਵਰਤਾੳ ਨਹੀਂ ???
੪ ੪੦੦ ਦੇ ਕਰੀਬ ਬੱਚੇ ਬੀਬੀਆਂ ਬਜ਼ੁਰਗਾਂ ਨੂੰ ਵੈਰੀਫਿਕੇਸ਼ਨ ਦੇ ਨਾਮ ਤੇ ੧੦ ਦਿਨਾਂ ਤੋ ਵੱਧ ਦੀ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਣਾ ਕਿਵੇ ਜਾਇਜ ਹੈ ?
੫ਖ਼ਾਲਸਾਈ ਨਿਸ਼ਾਨਾਂ ਤੇ ਸਿੱਖ ਰਿਆਸਤਾਂ ਦੇ ਝੰਡਿਆਂ ਨੂੰ ਅੱਤਵਾਦੀ ਸਮੱਗਰੀ ਬਣਾ ਕੇ ਪੇਸ਼ ਕਰਨਾ ਕੀ ਸਮੁੱਚੀ ਸਿੱਖ ਕੌਮ ਨੂੰ ਜ਼ਲੀਲ ਅਤੇ ਹੱਸਦੇ ਵੱਸਦੇ ਲੋਕਾਂ ਨੂੰ ਭੜਕਾਉਣ ਦੀ ਹਰਕਤ ਨਹੀਂ ?
੬ ਧਰਨਾ ਦੇ ਰਹੀਆਂ ਸੰਗਤਾਂ ਨੂੰ ਕੋਟਕਪੁਰਾ ਵਾਂਗ ਗਾਲਾ ਕੱਢਣੀਆਂ ਲਾਠੀਚਾਰਜ ਕਰਨਾ ਗੱਡੀਆਂ ਭੰਨਣਾ ਕੀ ਪੰਜਾਬੀਆ ਨੂੰ ਭੜਕਾਉਣ ਦੀ ਕਾਰਵਾਈ ਨਹੀਂ ਸੀ
੭ ਵਾਰਨਿੰਗ ਦੇ ਬਹਾਨੇ 14 15 ਸਾਲਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆ ਸਮੇਤ ਥਾਣਿਆਂ ਵਿੱਚ ਬਿਠਾ ਕੇ ਜ਼ਲੀਲ ਕਰਨਾ ਹੱਸਦੇ ਵੱਸਦੇ ਲੋਕਾਂ ਨੂੰ ਭੜਕਾਉਣਾ ਨਹੀ ਸੀ
ਬਾਦਲ ਨੇ ਜਥੇਦਾਰ ਨੂੰ ਨਹੀਂ ਸੈਂਟਰ ਤੁਹਾਨੂੰ ਵਰਤ ਕੇ ਤੁਹਾਡੀ ਸਿਆਸਤ ਤੇ ਅਕਸ ਨੂੰ ਖਤਮ ਕਰ ਰਹੀ ਹੈ । ਹੋਸ਼ ਕਰੋ ਮੁੱਖ ਮੰਤਰੀ ਸਾਬ ਅਸਲ ਮੁੱਦਿਆਂ ਤੇ ਆੳ
ਸੁਖਦੇਵ ਸਿੰਘ ਫਗਵਾੜਾ
ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ