ਫਗਵਾੜਾ 11 ਜਨਵਰੀ (ਸ਼ਿਵ ਕੌੜਾ) ਆਮ ਆਦਮੀ ਪਾਰਟੀ ਨੇ ਦਲਿਤ ਅਤੇ ਬੀ.ਸੀ.ਸਮਾਜ ਦਾ ਇੱਕ ਵਾਰ ਫਿਰ ਰਾਜਨੀਤਿਕ ਕਤਲ ਕੀਤਾ ਹੈ। ਉਕਤ ਵਿਚਾਰਾ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੇ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਪੰਜਾਬ ਦੀਆਂ ਸੱਤ ਰਾਜ ਸਭਾ ਦੀਆਂ ਸੀਟਾਂ ਲਈ ਇੱਕ ਵੀ ਦਲਿਤ ਜਾਂ ਪੱਛੜੇ ਵਰਗ ਦਾ ਉਮੀਦਵਾਰ ਨਾ ਬਣਾ ਕੇ ਆਮ ਆਦਮੀ ਪਾਰਟੀ ਨੇ ਦਲਿਤਾਂ ਅਤੇ ਪੱਛੜੇ ਵਰਗ ਦਾ ਇੱਕ ਵਾਰ ਫਿਰ ਰਾਜਨੀਤਿਕ ਕਤਲ ਕੀਤਾ ਹੈ। ਕਰੀਮਪੁਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ 5 ਨਗਰ ਨਿਗਮ ਮੇਅਰਾਂ ‘ਚ ਇੱਕ ਵੀ ਸੀਟ ਦਲਿਤ ਜਾਂ ਬੀ.ਸੀ.ਵਰਗ ਲਈ ਰਾਂਖਵੀ ਨਾ ਕਰਕੇ ਦਲਿਤ ਅਤੇ ਪੱਛੜੇ ਵਰਗ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾ ਕਿਹਾ ਕਿ ਇਸੇ ਤਰ੍ਹਾ ਭਗਵੰਤ ਮਾਨ ਸਰਕਾਰ ਨੇ ਐਸ.ਸੀ.ਵਰਗ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਬਣਾਏ ਐਸ.ਸੀ.ਕਮਿਸ਼ਨ ਦਾ ਚੇਅਰਮੈਨ ਗੈਰ ਐਸ.ਸੀ.ਨੂੰ ਲਗਾ ਕੇ ਐਸ.ਸੀ.ਵਰਗ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਐਡਵੋਕੇਟ ਕਰੀਮਪੁਰੀ ਨੇ ਕਿਹਾ ਕਿ ਆਪ ਪਾਰਟੀ ਫੋਟੋ ਤਾਂ ਬਾਬਾ ਸਾਹਿਬ ਜੀ ਦੀ ਲਗਾਉਂਦੀ ਹੈ ਅਤੇ ਦੂਸਰੇ ਪਾਸੇ ਬਾਬਾ ਸਾਹਿਬ ਜੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਕਤਲ ਕਰਦੀ ਹੈ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ, ਅਕਾਲੀ ਭਾਜਪਾ ਦੇ ਰਸਤੇ ‘ਤੇ ਚੱਲ ਕੇ ਦਲਿਤਾਂ ਪੱਛੜੇ ਸਮਾਜ ਦਾ ਸਿਆਸੀ ਖਾਤਮਾ ਕਰਨ ਤੇ ਤੁਲੀ ਹੋਈ ਹੈ। ਕਰੀਮਪੁਰੀ ਨੇ ਅੱਗੇ ਦੱਸਿਆ ਕਿ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ 69ਵਾਂ ਜਨਮ ਦਿਨ 15 ਜਨਵਰੀ ਦਿਨ ਬੁੱਧਵਾਰ ਨੂੰ ਪੰਜਾਬ ਅੰਦਰ ਜਿਲ੍ਹਾ ਪੱਧਰ ਤੇ ਜਨ ਕਲਿਆਣ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਇਸ ਮੌਕੇ ਚੌਧਰੀ ਗੁਰਨਾਮ ਸਿੰਘ ਸੂਬਾ ਜਨਰਲ ਸਕੱਤਰ,ਐਡਵੋਕੇਟ ਕੁਲਦੀਪ ਭੱਟੀ,ਪਰਮਜੀਤ ਖਲਵਾੜਾ ਸੀਨੀਅਰ ਆਗੂ,ਕਾਲਾ ਪ੍ਰਭਾਕਰ ਸਾਬਕਾ ਸ਼ਹਿਰੀ ਪ੍ਰਧਾਨ, ਨਿਰਮਲ ਸਿੰਘ ਮਲਕਪੁਰ ਆਦਿ ਹਾਜ਼ਰ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।