ਏ.ਪੀ.ਜੇ ਕਾਲਜ ਆਫ ਫਾਈਨ ਆਰਟ ਜਲੰਧਰ ਦੇ ਪੀ. ਜੀ ਡਿਪਾਰਟਮੈਂਟ ਆਫ ਫ਼ਾਈਨ ਆਰਟਸ
ਵੱਲੋਂ ਪੰਜ ਦਿਨਾ ਪੇਂਟਿਗ ਵਰਕਸ਼ਾਪ ਲਗਾਈ ਗਈ ।ਜੋ ਕਿ 27 ਅਕਤੂਬਰ ਤੋਂ ਲੈ ਕੇ 31 ਅਕਤੂਬਰ
ਤੱਕ ਲਗਾਈ ਜਾ ਰਹੀ ਹੈ । ਇਸ ਮੌਕੇ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ
ਲਿਆ। ਜਿਸ ਵਿੱਚ M.A Fine Arts, B.F.A (Bachelor of Fine Arts),B.A Fine
Arts ਦੇ ਵਿਦਿਆਰਥੀ ਸ਼ਾਮਿਲ ਹੋਏ।ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਵਜੋਂ ਲਲਿਤ ਕਲਾ
ਅਕੈਡਮੀ ਦੇ ਨੈਸ਼ਨਲ ਅਵਾਰਡ ਜੇਤੂ ਸ੍ਰੀ ਮਦਨ ਲਾਲ ਜੀ ਹਾਜ਼ਿਰ ਹੋਏ। ਇਸ ਵਰਕਸ਼ਾਪ ਵਿਚ
ਉਹਨਾਂ ਨੇ ਵਿਦਿਆਰਥੀਆਂ ਨੂੰ ਪੇਂਟਿੰਗ ਦੀਆਂ ਅਲੱਗ-ਅਲੱਗ ਤਕਨੀਕਾਂ ਬਾਰੇ ,ਪੇਟਿੰਗ ਦੇ ਰੰਗਾਂ ਦੇ
ਇਸਤੇਮਾਲ ਬਾਰੇ, ਅਲੱਗ-ਅਲੱਗ ਸਟਾਈਲ ਕੰਪੋਜੀਸ਼ਨ, ਬੇਸਿਕ ਕੰਪੋਜੀਸ਼ਨ ਦੇ ਐਲੀਮੈਂਟ ਤੇ ਇਕ
ਵਧੀਆ ਪੇਂਟਿੰਗ ਬਣਾਉਣ ਦੀਆਂ ਬਰੀਕੀਆਂ ਬਾਰੇ ਵਿਦਿਆਰਥੀਆਂ ਨੂੰ ਵਿਸਤਾਰ ਪੂਰਵਕ ਜਾਣਕਾਰੀ
ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਤਸਵੀਰ ਨੂੰ ਬਣਾਉਣ ਲਈ ਕਿਹੜੇ ਕਿਹੜੇ ਪ੍ਰਿੰਸੀਪਲ ਤੇ
ਐਲੀਮੈਂਟ ਨੂੰ ਕਿਵੇਂ ਇਸਤੇਮਾਲ ਕੀਤਾ ਜਾਂਦਾ ਹੈ ਬਾਰੇ ਵੀ ਦੱਸਿਆ। ਇਸ ਮੌਕੇ ਤੇ ਉਨ੍ਹਾਂ ਨੇ
ਵਿਦਿਆਰਥੀਆਂ ਨੂੰ ਆਪਣੀਆਂ ਸੌ ਤੋਂ ਵੀ ਵੱਧ ਪੇਂਟਿੰਗ ਇਕ ਸਲਾਈਡ ਸ਼ੋਅ ਦੁਆਰਾ ਦਿਖਾਈਆਂ ਤੇ
ਉਹਨਾਂ ਦਾ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜੋ ਵੀ ਪੇਂਟਿੰਗ ਦਾ ਕੰਮ ਹੈ ਜੋ ਵੱਖ ਵੱਖ ਆਰਟ ਗੈਲਰੀ ਵਿਚ
ਪ੍ਰਦਰਸ਼ਿਤ ਹੈ ਉਹ ਵੀ ਵਿਦਿਆਰਥੀਆਂ ਨੂੰ ਦਿਖਾਇਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ
ਨੀਰਜਾ ਢੀਂਗਰਾ ਨੇ ਸ੍ਰੀ ਮਦਨ ਲਾਲ ਜੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਲਾ ਦੇ ਖੇਤਰ ਵਿਚ
ਮੰਨੀ-ਪ੍ਰਮੰਨੀ ਸ਼ਖਸੀਅਤ ਦਾ ਸਾਡੇ ਕਾਲਜ ਵਿਚ ਆ ਕੇ ਵਿਦਿਆਰਥੀਆਂ ਨੂੰ ਪੇਂਟਿੰਗ ਦੇ ਅਜੇਹੇ ਗੁਰ
ਸਿਖਾਉਣਾ, ਪੇਂਟਿੰਗ ਦੀਆਂ ਅਜਿਹੀਆਂ ਬਰੀਕੀਆਂ ਤੋਂ ਜਾਣੂ ਕਰਵਾਉਣਾ ਬਹੁਤ ਵੱਡੀ ਗੱਲ ਹੈ ਕਿਉਂਕਿ
ਜੋ ਵਿਦਿਆਰਥੀ ਕਲਾ ਦੇ ਖੇਤਰ ਵਿੱਚ ਹਨ ਉਹਨਾਂ ਲਈ ਇਨ੍ਹਾਂ ਬਰੀਕੀਆਂ ਦਾ ਜਾਨਣਾ ਬਹੁਤ
ਜ਼ਿਆਦਾ ਜ਼ਰੂਰੀ ਹੈ, ਤੇ ਇਹ ਦਿਸ਼ਾ ਨਿਰਦੇਸ਼ ਉਹਨਾਂ ਦੇ ਭਵਿੱਖ ਵਿੱਚ ਵੀ ਉਨ੍ਹਾਂ ਲਈ ਬਹੁਤ ਸਹਾਈ
ਸਿੱਧ ਹੋਣਗੇ। ਇਸ ਤੋਂ ਇਲਾਵਾ ਇਸ ਮੌਕੇ ਤੇ ਵਿਦਿਆਰਥੀਆਂ ਨੇ ਮਦਨ ਲਾਲ ਜੀ ਦੇ ਨਾਲ ਗੱਲਬਾਤ
ਕਰਦੇ ਹੋਏ ਆਪਣੇ ਸ਼ੰਕੇ ਰੱਖੇ ।ਜਿਨ੍ਹਾਂ ਦਾ ਸ੍ਰੀ ਮਦਨ ਲਾਲ ਜੀ ਨੇ ਵਿਸਥਾਰ ਪੂਰਵਕ ਉੱਤਰ ਦੇ ਕੇ
ਵਿਦਿਆਰਥੀਆਂ ਦੇ ਸ਼ੰਕਿਆਂ ਨੂੰ ਦੂਰ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਨੇ
P.G Department of Fine Arts ਦੇ ਮੁਖੀ ਡਾਕਟਰ ਰਿੰਪੀ ਅਗਰਵਾਲ , ਡਾਕਟਰ ਜੀਵਨ
ਕੁਮਾਰੀ, ਮੈਡਮ ਅਮਨਦੀਪ ਅਤੇ P.G Department of Applied Art ਦੇ ਮੁਖੀ ਸ੍ਰੀ ਅਨਿਲ
ਗੁਪਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀ ਵਰਕਸ਼ਾਪ ਕਰਵਾਏ ਜਾਣ ਲਈ
ਪ੍ਰੇਰਿਤ ਕੀਤਾ।