ਜਲੰਧਰ
26 ਨਵੰਬਰ 2024
ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਦਾ ਪੰਜਾਹਵਾਂ ਸਲਾਨਾ ਇਨਾਮ ਵੰਡ ਸਮਾਗਮ 26 ਨਵੰਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆl ਮੇਜਰ ਚਰਨਜੀਤ ਸਿੰਘ ਰਾਏ (ਚੇਅਰਮੈਨ ਐਮਜੀਐਨ ਐਜੂਕੇਸ਼ਨਲ ਟਰਸਟ ), ਕਰਨਲ ਡੀ.ਐਸ. ਅਨੰਦ (ਵਾਈਸ ਚੇਅਰਮੈਨ) ਸਰਦਾਰ ਮੁਖਤਿਆਰ ਸਿੰਘ ਦਈਆ( ਸੈਕਟਰੀ ਐਮਜੀਐਨ ਐਜੂਕੇਸ਼ਨਲ ਟਰਸਟ ਅਤੇ ਮੈਨੇਜਰ ਸਕੂਲ ਮੈਨੇਜਿੰਗ ਕਮੇਟੀ ) ਐਮਜੀਐਨ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲਜ਼,ਐਮਜੀਐਨ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਦੇ ਮੈਂਬਰਾਂ ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਭ ਤੋਂ ਪਹਿਲਾਂ ਜੀ ਆਇਆ ਕਿਹਾ ਗਿਆ l ਇਸ ਮੌਕੇ ਤੇ ਮੁੱਖ ਮਹਿਮਾਨ ਮਿਸਟਰ ਸਾਗਰ ਸਿੰਘ ਕਲਸੀ( ਆਈਪੀਐਸ )ਅਤੇ ਗੈਸਟ ਆਫ ਆਨਰ ਮਿਸਟਰ ਨਵਨੀਤ ਸਿੰਘ ਮਾਹਲ (ਪੀਪੀਐਸ) ਸਨ l ਪ੍ਰਿੰਸੀਪਲ ਸਰਦਾਰ ਕੰਵਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਅਤੇ ਗੈਸਟ ਆਫ ਆਨਰ ਨੂੰ ਕਿਤਾਬ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਕਿਹਾ l
ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਸਕੂਲ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਨਾਲ ਹੋਈ ਅਤੇ ਨਾਟਕ ‘ਗੋਲਡਨ ਰੂਟ’ ਰਾਹੀਂ ਸਕੂਲ ਦੇ 50 ਵਰਿਆਂ ਦੀ ਸੁਨਹਿਰੀ ਉਡਾਨ ਨੂੰ ਸ਼ੁਰੂ ਕਰਕੇ ਵੱਖ ਵੱਖ ਰੂਪਾਂ ਕਵਾਲੀ, ਡਾਂਸ ਆਦਿ ਰਾਹੀਂ ਸਮੇਂ ਦੇ ਪਰਿਵਰਤਨ ਦੇ ਨਾਲ ਨਾਲ ਨਾਲ ਚਲਦੇ ਹੋਏ ਕਿਸ ਤਰ੍ਹਾਂ ਸਕੂਲ ਨੇ ਆਪਣੇ ਖੰਭ ਚਾਰੇ ਪਾਸੇ ਫੈਲਾ ਰਹੇ ਹਨ, ਨੂੰ ਬੜੇ ਸੁਹਜ ਭਰੇ ਤਰੀਕੇ ਨਾਲ ਦਰਸਾਇਆ ਗਿਆ l
ਪ੍ਰਿੰਸੀਪਲ ਸਰਦਾਰ ਕੇ.ਐਸ. ਰੰਧਾਵਾ ਨੇ ਸਕੂਲ ਦੇ ਬੁਨਿਆਦੀ ਢਾਂਚੇ ਤੇ ਹਰ ਖੇਤਰ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਹੋਏ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ l ਉਨਾਂ ਨੇ ਸਕੂਲ ਦੇ ਪੰਜ ਦਹਾਕਿਆਂ ਦੇ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਅੱਜ ਇਸ ਸਕੂਲ ਦੇ ਵਿਦਿਆਰਥੀ ਪੰਜਾਬ ਤਾਂ ਕੀ ਪੂਰੇ ਭਾਰਤ ਤੇ ਇਥੋਂ ਤੱਕ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਆਪਣਾ ਨਾਂ ਰੌਸ਼ਨ ਕਰ ਰਹੇ ਹਨ l
ਫਿਰ ਮੁਖ ਮਹਿਮਾਨ ਅਤੇ ਗੈਸਟ ਆਫ ਆਨਰ ਨੇ ਵੱਖ ਵੱਖ ਖੇਤਰਾਂ ਪੜ੍ਹਾਈ, ਖੇਡਾਂ ਆਦਿ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਦਿੱਤੀ l ਉਨਾਂ ਨੇ ਸਕੂਲ ਨੂੰ ਗੋਲਡਨ ਜੁਬਲੀ ਮਨਾਉਣ ਤੇ ਵਧਾਈ ਦਿੰਦੇ ਹੋਏ ਇਸ ਸਕੂਲ ਵਿੱਚ ਬਿਤਾਏ ਆਪਣੇ ਸਮੇਂ ਦੀਆਂ ਅਭੁੱਲ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਇਸ ਸਕੂਲ ਵਿਚ ਮੁੱਖ ਮਹਿਮਾਨ ਬਣ ਕੇ ਆਉਣਾ ਉਹਨਾਂ ਲਈ ਬੜੇ ਮਾਨ ਦੀ ਗੱਲ ਹੈ ਅਤੇ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਸ ਸਕੂਲ ਵਿਦਿਆਰਥੀਆਂ ਨੂੰ ਹਰ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੇ ਹੋਏ ਵੱਖ ਵੱਖ ਖੇਤਰਾਂ ਵਿੱਚ ਬੁਲੰਦੀਆਂ ਤੇ ਪਹੁੰਚਾ ਰਿਹਾ ਹੈ ਤੇ ਆਪਣਾ ਨਾਂ ਰੌਸ਼ਨ ਕਰ ਰਿਹਾ ਹੈ l ਅਤੇ ਭਵਿੱਖ ਲਈ ਵੀ ਦਿਨ ਦੂਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਦਾ ਅਸ਼ੀਰਵਾਦ ਦਿੱਤਾ l ਫਿਰ ਓਮਾ ਮੈਂਬਰਜ਼ ਨੇ ਵੀ ਇਸ ਮੌਕੇ ਤੇ ਆਪਣੀ ਹਾਜ਼ਰੀ ਲਵਾਉਂਦੇ ਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ l
ਇਸ ਮੌਕੇ ਤੇ ਹੈੱਡ ਮਿਸਟਰ ਤੇ ਕੋਆਰਡੀਨੇਟਰ ਸ਼੍ਰੀਮਤੀ ਸੰਗੀਤਾ ਭਾਟੀਆ, ਕੇ.ਜੀ. ਇੰਚਾਰਜ ਸ਼੍ਰੀਮਤੀ ਸੂਖਮ ਅਤੇ ਕੁਆਡੀਨੇਟਰਜ਼ ਮੌਜੂਦ ਸਨ l ਹੈੱਡ ਬੁਆਏ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਤੇ ਅਖੀਰ ਵਿੱਚ ਲੋਕ ਦਿਲਾਂ ਦੀ ਧੜਕਣ ਭੰਗੜਾ ਪੇਸ਼ ਕੀਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।