ਫਗਵਾੜਾ : ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਬਾਰ ਚੱਲ ਫਗਵਾੜਾ ਫੇਰੀ ਪਾਈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਵਿਜੇ ਸਾਂਪਲਾ ਨੂੰ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸਪੀ ਹਰਿੰਦਰਪਾਲ ਸਿੰਘ ਪਰਮਾਰ ਏਡੀਸੀ ਦਲਜੀਤ ਕੌਰ ਪਰਮਾਰ ਡੀਐੱਸਪੀ ਏ ਆਰ ਸ਼ਰਮਾ ਦੀ ਅਗਵਾਈ ਹੇਠ ਫੁੱਲਾਂ ਦਾ ਗੁਲਦਸਤਾ ਦੇ ਕੇ ਸਮੁੱਚੇ ਪ੍ਰਸ਼ਾਸਨ ਨੇ ਵਿਜੇ ਸਾਂਪਲਾ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਾਹਿਲ ਸਾਂਪਲਾ, ਆਸ਼ੂ ਸਾਂਪਲਾ, ਬਲਵਿੰਦਰ ਠਾਕੁਰ, ਗੁਰਦੀਪ ਦੀਪਾ, ਅਸ਼ੋਕ ਦੁੱਗਲ, ਅਨੁਰਾਗ ਮਾਨਖੰਡ, ਰਮੇਸ਼ ਸਚਦੇਵਾ, ਸੁਨੀਲ ਚਮ, ਭਾਰਤੀ ਸ਼ਰਮਾ, ਰਜਨੀ ਬਾਲਾ, ਸਿਲਕੀ ਸਾਂਪਲਾ, ਸੁਦੇਸ਼ ਸਾਂਪਲਾ, ਚੰਦਾ ਮਿਸ਼ਰਾ, ਪ੍ਰਮੋਦ ਮਿਸ਼ਰਾ ਅਤੇ ਸਮੂਹ ਭਾਜਪਾ ਆਗੂ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।