ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੁਆਰਾ ਵਿਦਿਆਰਥਣਾਂ ਨੂੰ ਵਾਤਾਵਰਣ ਸੁਰੱਖਿਆ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਕਲੀਨਲੀਨੈੱਸ ਡ੍ਰਾਈਵ ਦਾ ਆਯੋਜਨ ਕਰਵਾਇਆ ਗਿਆ। ਵਾਤਾਵਰਨ ਨੂੰ ਪਲਾਸਟਿਕ ਮੁਕਤ ਕਰਨ ਨਾਲ ਸੰਬੰਧੀ ਜਾਗਰੂਕਤਾ ਫੈਲਾਉਂਦੀ ਇਸ ਡ੍ਰਾਈਵ ਦੌਰਾਨ ਵਿਦਿਆਰਥਣਾਂ ਨੂੰ ਵਿਦਿਆਲਾ ਕੈਂਪਸ ਵਿਚ ਸਥਾਪਿਤ ਬੋਤਲ ਕਰੱਸ਼ਰ ਮਸ਼ੀਨ ਦੀ ਕਾਰਜਪ੍ਰਣਾਲੀ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਜਿਸ ਦੇ ਅੰਤਰਗਤ ਵਿਦਿਆਰਥਣਾਂ ਨੇ ਕੈਂਪਸ ਵਿੱਚੋਂ ਫਾਲਤੂ ਪਲਾਸਟਿਕ ਦੀਆਂ ਬੋਤਲਾਂ ਨੂੰ ਇਕੱਠਾ ਕਰਕੇ ਮਸ਼ੀਨ ਵਿੱਚ ਪਾਇਆ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਮਹਾਵਾਰੀ ਸਬੰਧੀ ਸੁਰੱਖਿਆ ਅਤੇ ਸਫ਼ਾਈ ਬਾਰੇ ਵੀ ਲਾਜ਼ਮੀ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਨਾਲ ਹੀ ਇਨਸਿਨਰੇਟਰ ਮਸ਼ੀਨਾਂ ਦੇ ਉਪਯੋਗ ਨਾਲ ਸਹੀ ਢੰਗ ਨਾਲ ਸੈਨੇਟਰੀ ਨੈਪਕਿਨ ਵੇਸਟੇਜ ਨੂੰ ਖਤਮ ਕਰਨ ਦੇ ਕੰਮ ਸਬੰਧੀ ਵੀ ਦੱਸਿਆ ਗਿਆ। ਵਰਨਣਯੋਗ ਹੈ ਕਿ ਕੰਨਿਆ ਮਹਾਂ ਵਿਦਿਆਲਾ ਦੁਆਰਾ ਮਿਊਂਸਪਲ ਕਾਰਪੋਰੇਸ਼ਨ, ਜਲੰਧਰ ਦੀ ਸਹਾਇਤਾ ਨਾਲ ਮੋਹਰੀ ਤੌਰ ਤੇ ਕੰਮ ਕਰਦੇ ਹੋਏ ਵਿਦਿਆਲਾ ਕੈਂਪਸ ਵਿਚ ਪੰਜ ਇਨਸਿਨਰੇਟਰਜ਼ ਨੂੰ ਇੰਸਟਾਲ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਕੁਝ ਅਜਿਹੀਆਂ ਮਹੱਤਵਪੂਰਨ ਆਦਤਾਂ ਨੂੰ ਧਾਰਨ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਗਿਆ ਜਿਸਦੇ ਨਾਲ ਵਾਤਾਵਰਣ ਦੀ ਸੁਰੱਖਿਆ ਅਤੇ ਸਫ਼ਾਈ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਇਸ ਕਾਰਜ ਦੇ ਲਈ ਸ੍ਰੀਮਤੀ ਆਸ਼ਿਮਾ ਸਾਹਨੀ, ਮੁਖੀ, ਪੋਲੀਟੀਕਲ ਸਾਇੰਸ ਵਿਭਾਗ ਅਤੇ ਕੋਆਰਡੀਨੇਟਰ ਐੱਨ.ਐੱਸ.ਐੱਸ. ਵਿਭਾਗ ਅਤੇ ਸ੍ਰੀਮਤੀ ਆਨੰਦ ਪ੍ਰਭਾ, ਇੰਚਾਰਜ, ਕੇ.ਐਮ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।