ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਨੈਸ ਐਡਮਨਿਸਟ੍ਰੇਸ਼ਨ ਦੁਆਰਾ ਇੰਟਰ ਕਾਲਜ ਮੁਕਾਬਲੇ ਬ੍ਰੇਨਸਟ੍ਰੌਮ-22 ਦਾ ਸਫਲ ਆਯੋਜਨ ਕਰਵਾਇਆ ਗਿਆ। ਸੂਬੇ ਭਰ ਵਿਚੋਂ 19 ਕਾਲਜਾਂ ਦੇ 200 ਤੋਂ ਵੀ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਸਮੇਂ ਦੀ ਮੰਗ ਹੈ ਅਤੇ ਇਹ ਅਜਿਹੇ ਆਯੋਜਨ ਉਨ੍ਹਾਂ ਨੂੰ ਨਾ ਕੇਵਲ ਨਿੱਤ ਬਦਲਦੇ ਅਤੇ ਵਿਕਸਤ ਹੁੰਦੇ ਸੰਸਾਰ ਦੀ ਜਾਣਕਾਰੀ ਪ੍ਰਦਾਨ ਕਰਦੇ ਹਨ ਸਗੋਂ ਬਾਕੀਆਂ ਨਾਲ ਇਸ ਨੂੰ ਸਾਂਝਾ ਕਰਨ ਦੇ ਲਈ ਉੱਤਮ ਮੰਚ ਪ੍ਰਦਾਨ ਕਰਨ ਤੋਂ ਇਲਾਵਾ ਮੁਕਾਬਲੇ ਦੇ ਯੁੱਗ ਵਿੱਚ ਵਿਚਰਨ ਦੀ ਭਾਵਨਾ ਵੀ ਪੈਦਾ ਕਰਨ ਵਿੱਚ ਸਹਾਈ ਸਾਬਿਤ ਹੁੰਦੇ ਹਨ। ਇਸ ਪ੍ਰੋਗਰਾਮ ਦੌਰਾਨ ਬਿਜ਼ਨੈੱਸ ਟਾਈਕੂਨਜ਼, ਕੁਇਜ਼, ਐਪਿਕ ਵਾਲ, ਆਪ ਕੀ ਅਦਾਲਤ, ਗਰੁੱਪ ਡਿਸਕਸ਼ਨ, ਕੋਰੀਓਗ੍ਰਾਫੀ, ਰੈਂਪ ਵਾਕ, ਇਨੋਵੇਟਿਵ ਸਟਾਰਟਅੱਪਸ ਆਦਿ ਜਿਹੀਆਂ 08 ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਆਪਣੀ ਕਲਾਤਮਕ ਸੂਝ-ਬੂਝ ਅਤੇ ਪ੍ਰਤਿਭਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। ਬਿਜ਼ਨੈਸ ਟਾਇਕੂਨਜ਼ ਮੁਕਾਬਲੇ ਵਿੱਚੋਂ ਕੇ.ਐਮ.ਵੀ. ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਏ.ਪੀ.ਜੇ. ਕਾਲਜ ਅਤੇ ਏ.ਪੀ.ਜੇ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ। ਰੈਂਪ ਵਾਕ ਮੁਕਾਬਲੇ ਦੇ ਵਿੱਚੋਂ ਕੇ.ਐਮ.ਵੀ. ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਦੂਸਰੇ ਸਥਾਨ ਦੇ ਲਈ ਏ.ਪੀ.ਜੇ. ਕਾਲਜ ਨੂੰ ਚੁਣਿਆ ਗਿਆ ਅਤੇ ਜੀ.ਐਨ.ਡੀ.ਯੂ. ਕਾਲਜ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਗਰੁੱਪ ਡਿਸਕਸ਼ਨ ਮੁਕਾਬਲੇ ਦੇ ਵਿੱਚੋਂ ਲਾਇਲਪੁਰ ਖਾਲਸਾ ਕਾਲਜ ਦੀ ਸਾਕਸ਼ੀ ਸ਼ਰਮਾ ਅਤੇ ਏ ਪੀ ਜੇ ਕਾਲਜ ਦੀ ਨਵੀਂਆਂ ਕੌਸ਼ਲ ਨੂੰ ਬੈਸਟ ਸਪੀਕਰ ਚੁਣਿਆ ਗਿਆ ਅਤੇ ਇਸ ਹੀ ਮੁਕਾਬਲੇ ਵਿੱਚੋਂ ਹੌਸਲਾ ਅਫ਼ਜ਼ਾਈ ਇਨਾਮ ਜੀ.ਐੱਨ.ਡੀ.ਯੂ. ਕਾਲਜ ਅਤੇ ਏ.ਪੀ.ਜੇ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੂੰ ਪ੍ਰਦਾਨ ਕੀਤੇ ਗਏ। ਕੁਇਜ਼ ਮੁਕਾਬਲੇ ਦੇ ਵਿੱਚੋਂ ਕੇ.ਐਮ.ਵੀ., ਡੇਵੀਏਟ ਅਤੇ ਹੰਸਰਾਜ ਮਹਿਲਾ ਮਹਾਵਿਦਿਆਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਐਪਿਕ ਬਾਲ ਮੁਕਾਬਲੇ ਵਿੱਚੋਂ ਜਿੱਥੇ ਜੀ.ਐਨ.ਏ. ਯੂਨੀਵਰਸਿਟੀ, ਫਗਵਾੜਾ ਨੇ ਪਹਿਲਾ, ਏ.ਪੀ.ਜੇ. ਕਾਲਜ ਨੇ ਦੂਸਰਾ ਅਤੇ ਐਚ.ਐਮ.ਵੀ. ਕਾਲਜ ਨੇ ਤੀਸਰਾ ਸਥਾਨ ਹਾਸਲ ਕੀਤਾਅਤੇ ਐਸ.ਡੀ. ਕਾਲਜ ਹੌਸਲਾ ਅਫਜ਼ਾਈ ਇਨਾਮ ਦਾ ਹੱਕਦਾਰ ਬਣਿਆ ਉੱਥੇ ਨਾਲ ਹੀ ਆਪ ਕੀ ਅਦਾਲਤ ਪ੍ਰਤੀਯੋਗਤਾ ਦੇ ਵਿੱਚੋਂ ਏ.ਪੀ.ਜੇ. ਕਾਲਜ, ਐਸ.ਡੀ. ਕਾਲਜ ਅਤੇ ਕੰਨਿਆ ਮਹਾਂ ਵਿਦਿਆਲਾ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ। ਕੋਰੀਓਗ੍ਰਾਫੀ ਮੁਕਾਬਲੇ ਦੇ ਵਿੱਚ ਆਪਣੀ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ ਕਰਦੇ ਹੋਏ ਏ.ਪੀ.ਜੇ. ਕਾਲਜ ਨੇ ਪਹਿਲਾ, ਕੇ.ਐਮ.ਵੀ. ਨੇ ਦੂਸਰਾ ਅਤੇ ਟ੍ਰਿਨਿਟੀ ਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਹੌਸਲਾ ਅਫਜ਼ਾਈ ਇਨਾਮ ਐਸ.ਡੀ. ਕਾਲਜ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਇਨੋਵੇਟਿਵ ਸਟਾਰਟਅੱਪ ਮੁਕਾਬਲੇ ਵਿੱਚੋਂ ਏ.ਪੀ.ਜੇ. ਕਾਲਜ ਨੂੰ ਪਹਿਲਾ ਸਥਾਨ ਹਾਸਿਲ ਹੋਇਆ, ਐੱਚ.ਐੱਮ.ਵੀ. ਕਾਲਜ ਦੂਸਰੇ ਸਥਾਨ ‘ਤੇ ਰਿਹਾ ਅਤੇ ਡੇਵੀਏਟ ਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚੋਂ ਹੌਸਲਾ ਅਫ਼ਜ਼ਾਈ ਇਨਾਮ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ, ਬਟਾਲਾ ਨੇ ਪ੍ਰਾਪਤ ਕੀਤਾ। ਵਰਨਣਯੋਗ ਹੈ ਕਿ ਇਸ ਪ੍ਰੋਗਰਾਮ ਦੇ ਵਿਚੋਂ ਓਵਰਆਲ ਟਰਾਫੀ ਏ.ਪੀ.ਜੇ. ਕਾਲਜ ਨੂੰ ਹਾਸਿਲ ਹੋਈ। ਮੈਡਮ ਪ੍ਰਿੰਸੀਪਲ ਨੇ ਸਮੂਹ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਡਾ. ਨੀਰਜ ਮੈਣੀ, ਮੁਖੀ, ਕਾਮਰਸ ਵਿਭਾਗ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।