ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਇੰਗਲਿਸ਼ ਦੁਆਰਾ ਕੇ. ਐਮ. ਵੀ. ਅੰਤਰਰਾਸ਼ਟਰੀ ਲੜੀ (ਇੰਗਲਿਸ਼ ਚੈਪਟਰ)-2022 ਦੇ ਅੰਤਰਗਤ ਪ੍ਰਿੰਸੀਪਲਜ਼, ਪੈਰਾਮੀਟਰਜ਼ ਐਂਡ ਫਰੇਮਵਰਕ ਆਫ ਰਿਸਰਚ: ਐਜੂਕੇਸ਼ਨਲ ਪਰਸਪੈਕਟਿਵਜ਼ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਇਸ ਵਿਖਿਆਨ ਦੇ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਵਿੱਚ ਐਸੋਸੀਏਟ ਪ੍ਰੋਫੈਸਰ, ਡਾ. ਵਿਜੇ ਸਿੰਘ ਠਾਕੁਰ, ਅਸਿਸਟੈਂਟ ਡੀਨ, ਕਾਲਜ ਆਫ਼ ਆਰਟਸ ਐਂਡ ਅਪਲਾਈਡ ਸਾਇੰਸਜ਼, ਡੋਫਾਰ ਯੂਨੀਵਰਸਿਟੀ, ਸਲਾਲਾਹ, ਓਮਾਨਵ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਬੁਲਾਰੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਖੋਜ ਅਕਾਦਮਿਕ ਗਤੀਵਿਧੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਹ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਹੋਰ ਮਹਤੱਵਪੂਰਨ ਖੋਜ ਪ੍ਰੋਜੈਕਟ ਸ਼ੁਰੂ ਕਰਨ ਲਈ ਬੇਹੱਦ ਪ੍ਰੇਰਿਤਦਾਇਕ ਹੈ। ਡਾ. ਵਿਜੇ ਸਿੰਘ ਠਾਕੁਰ ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਸਿੱਖਿਆ ਅਤੇ ਖੋਜ ਦੇ ਮਹੱਤਵ ਨੂੰ ਬਣਾਉਣ ਦੇ ਤਰੀਕਿਆਂ ਬਾਰੇ ਗਿਆਨ ਪ੍ਰਦਾਨ ਕਰਨ ਦੇ ਉਦੇਸ਼ ਦੇ ਨਾਲ-ਨਾਲ ਖੋਜ ਦੇ ਸਿਧਾਂਤ, ਮਾਪਦੰਡ ਅਤੇ ਫਰੇਮਵਰਕ: ਵਿਦਿਅਕ ਦ੍ਰਿਸ਼ਟੀਕੋਣ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ, ਖੋਜ ਦੇ ਵਿਕਾਸ ਅਤੇ ਮੁਲਾਂਕਣ ਦੇ ਮਿਆਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਭਾਗੀਦਾਰਾਂ ਨੂੰ ਵਿਸ਼ੇ ‘ਤੇ ਮਹੱਤਵਪੂਰਨ ਵੇਰਵੇ ਪ੍ਰਦਾਨ ਕਰਕੇ ਖੋਜ ਪਿਛੋਕੜ, ਇਸ ਦੀ ਜਾਣ-ਪਛਾਣ ਅਤੇ ਸਿਰਲੇਖ, ਖੋਜ ਖੇਤਰ ਅਤੇ ਪੁਸਤਕ ਸਮੀਖਿਆ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਮੈਡਮ ਪ੍ਰਿੰਸੀਪਲ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਦੇ ਲਈ ਮਾਹਿਰ ਮਹਿਮਾਨ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ ਡਾ. ਮਧੂਮੀਤ, ਮੁਖੀ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਅੰਗਰੇਜ਼ੀ ਅਤੇ ਸਟੂਡੈਂਟ ਵੈੱਲਫੇਅਰ ਵਿਭਾਗ ਅਤੇ ਸਮੂਹ ਵਿਭਾਗ ਦੁਆਰਾ ਇਸ ਸਫਲ ਆਯੋਜਨ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।