ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਆਪਣੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਸਦਾ ਯਤਨਸ਼ੀਲ ਰਹਿੰਦਾ ਹੈ। ਵਿਦਿਆਲਾ ਦੇ ਪਲੇਸਮੈਂਟ ਸੈੱਲ ਦਾ ਮਕਸਦ ਵੀ ਆਪਣੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਵਾਉਣਾ ਹੈ ਅਤੇ ਇਸ ਦੇ ਹੀ ਤਹਿਤ ਪਲੇਸਮੈਂਟ ਸੈੱਲ ਦੁਆਰਾ ਪਲੇਸਮੇਂਟ ਕਮ ਅਵੇਅਰਨੈਸ ਡਰਾਈਵ ਦਾ ਆਯੋਜਨ ਕਰਵਾਇਆ ਗਿਆ ਜਿਸ ਦੇ ਵਿਚ ਸ੍ਰੀ ਹਰੀ ਸਿੰਘ, ਸੀਨੀਅਰ ਬ੍ਰਾਂਚ ਹੈੱਡ, ਐਸ.ਬੀ.ਆਈ. ਲਾਈਫ਼ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ, ਟੈਰੀਟੋਰੀ ਮੈਨੇਜਰ, ਐੈੱਸ.ਬੀ.ਆਈ. ਲਾਈਫ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਇਸ ਆਯੋਜਨ ਦੌਰਾਨ ਵਿਦਿਆਲਾ ਦੇ ਕਾਮਰਸ, ਆਈ.ਟੀ, ਸਾਇੰਸ ਅਤੇ ਹਿਊਮੈਨਿਟੀਜ਼ ਦੀਆ ਚੌਥੇ ਅਤੇ ਛੇਵੇਂ ਸਮੈਸਟਰ ਦੀਆਂ 250 ਤੋਂ ਵੀ ਵੱਧ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਸ੍ਰੀ ਹਰੀ ਸਿੰਘ ਨੇ ਐੱਸ.ਬੀ.ਆਈ. ਵਿੱਚ ਰੁਜ਼ਗਾਰ ਅਤੇ ਪਲੇਸਮੈਂਟ ਦੀਆਂ ਸੰਭਾਵਨਾਵਾਂ ਤੋਂ ਵਿਸਥਾਰ ਤੇ ਜਾਣੂ ਕਰਵਾਇਆ। ਐਸ.ਬੀ.ਆਈ. ਨੂੰ ਭਾਰਤ ਦੀ ਸਭ ਤੋਂ ਵੱਧ ਵਿਹਾਰਕ ਅਤੇ ਵਿੱਤੀ ਤੌਰ ‘ਤੇ ਮੋਹਰੀ ਬੈਂਕ ਦੱਸਦੇ ਹੋਏ ਉਨ੍ਹਾਂ ਨੇ ਐੱਸ.ਬੀ.ਆਈ. ਲਾਈਫ ਇੰਸ਼ੋਰੈਂਸ ਦੀਆਂ ਵਿਚ ਵੱਖ-ਵੱਖ ਅਸਾਮੀਆਂ ਲਈ ਚੋਣ ਪ੍ਰਕਿਰਿਆ ਅਤੇ ਤਨਖਾਹ ਪੈਕੇਜ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਵੀ ਪ੍ਰਦਾਨ ਕੀਤੇ। ਵਰਨਣਯੋਗ ਹੈ ਕਿ ਇਸ ਡਰਾਈਵ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿਚੋਂ 110 ਵਿਦਿਆਰਥਣਾਂ ਨੇ ਆਪਣੇ ਆਪ ਨੂੰ ਐੱਸ.ਬੀ.ਆਈ. ਲਾਈਫ ਦੀ ਮੁੱਢਲੀ ਪ੍ਰੀਖਿਆ ਦੇ ਲਈ ਰਜਿਸਟਰ ਵੀ ਕਰਵਾਇਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਰੋਤ ਬੁਲਾਰਿਆਂ ਦੁਆਰਾ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਦੁਆਰਾ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਬੰਧਤ ਕਿੱਤਿਆਂ ਦੇ ਵਿੱਚ ਰੁਜ਼ਗਾਰ ਪ੍ਰਾਪਤੀ ਤੇ ਉੱਤਮ ਮੌਕੇ ਪ੍ਰਦਾਨ ਕਰਨ ਦੇ ਲਈ ਸਦਾ ਸਿਰ ਤੋੜ ਯਤਨ ਕੀਤੇ ਜਾਂਦੇ ਰਹਿੰਦੇ ਹਨ ਅਤੇ ਇਹ ਵਿਦਿਆਲਾ ਦੀ ਪਲੇਸਮੈਂਟ ਸੈੱਲ ਦੁਆਰਾ ਕੀਤੇ ਯਤਨ ਹੀ ਹਨ ਕਿ ਇੱਥੋਂ ਦੀਆਂ ਵਿਦਿਆਰਥਣਾਂ ਨੂੰ ਵੱਖ-ਵੱਖ ਪ੍ਰਸਿੱਧ ਕੰਪਨੀਆਂ ਜਿਵੇਂ:- ਇਨਫੋਸਿਸ, ਐਚ.ਡੀ.ਐਫ.ਸੀ., ਐਪਟੈਕ, ਕੋਟਕ ਮਹਿੰਦਰਾ, ਐਕਸਚੇਂਜਰ, ਲੈਂਸਕਾਰਟ, ਆਈ.ਬੀ.ਐਮ., ਐਚ.ਸੀ.ਐਲ., ਡਬਲਿਊ.ਐੱਨ.ਐੱਸ., ਰੈਡੀਸਨ ਵੇਦਾਂਤੂ, ਕਿਊਮੈਥ, ਨੈੱਟਵਰਕ ਇੰਟੈਲੀਜੈਂਸ ਆਦਿ ਦੁਆਰਾ ਚੁਣਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ. ਸੁਮਨ ਖੁਰਾਨਾ, ਡੀਨ, ਪਲੇਸਮੈਂਟ, ਡਾ. ਸਬੀਨਾ ਬੱਤਰਾ ਅਤੇ ਸ੍ਰੀਮਤੀ ਰਸ਼ਮੀ ਬਿੰਦਰਾ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।