ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਿਆ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ ਦੁਆਰਾ ਫੈਸ਼ਨ ਡਿਜ਼ਾਈਨਿੰਗ ਵਿੱਚ ਕਰੀਅਰ ਦੇ ਮੌਕੇ ਅਤੇ ਬ੍ਰਾਂਡ ਬਿਲਡਿੰਗ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਮੈਡਮ ਤਾਨੀਆ ਮਿਸ਼ਰਾ, ਕ੍ਰਿਏਟਿਵ ਡਾਇਰੈਕਟਰ, ਨਾਈਟ ਡਵੈੱਲਰਜ਼, ਦਿੱਲੀ ਨੇ ਇਸ ਆਯੋਜਨ ਦੀ ਵਿੱਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਨੇ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ਨੂੰ ਬੇਹੱਦ ਵਿਸ਼ਾਲ ਦੱਸਿਆ ਅਤੇ ਕਿਹਾ ਕਿ ਇਸ ਖੇਤਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਾਨਦਾਰ ਡਿਜ਼ਾਈਨ ਤਿਆਰ ਕਰਨ ਦੇ ਲਈ ਵਿਭਿੰਨ ਪ੍ਰਯੋਗ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਥਿਰਤਾ ਅਤੇ ਬ੍ਰਾਂਡ ਨਿਰਮਾਣ ਨੂੰ ਸਵੀਕਾਰ ਕਰਨ ਦੇ ਲਈ ਮੁੱਖ ਕਾਰਕਾਂ ‘ਤੇ ਵੀ ਚਾਨਣਾ ਪਾਇਆ। ਸਥਿਰਤਾ ਦੇ ਸੰਕਲਪ ਬਾਰੇ ਵਿਸਥਾਰ ਸਹਿਤ ਗੱਲ ਕਰਨ ਦੇ ਨਾਲ-ਨਾਲ ਮੈਡਮ ਤਾਨੀਆ ਮਿਸ਼ਰਾ ਨੇ ਧਰਤੀ ਨੂੰ ਸੰਭਾਲਣ ਅਤੇ ਵੱਖ-ਵੱਖ ਸ਼ਿਲਪਕਾਰੀ ਦੇ ਨਾਲ ਜੁੜੇ ਹੋਏ ਕਾਰੀਗਰਾਂ ਨੂੰ ਉੱਚਿਤ ਮਜ਼ਦੂਰੀ ਪ੍ਰਦਾਨ ਕਰਨ ਸਬੰਧੀ ਵੀ ਚਰਚਾ ਕੀਤੀ। ਆਪਣੇ ਨਿੱਜੀ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਬ੍ਰਾਂਡ ਬਿਲਡਿੰਗ ਦੇ ਵੱਖ-ਵੱਖ ਪੜਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਪੁੱਛੇ ਗਏ ਵਿਭਿੰਨ ਸਵਾਲਾਂ ਦੇ ਵੀ ਬੇਹੱਦ ਤਸੱਲੀਬਖਸ਼ ਢੰਗ ਨਾਲ ਜਵਾਬ ਦਿੱਤੇ ਅਤੇ ਨਾਲ ਹੀ ਕੇ.ਐਮ.ਵੀ. ਦੇ ਉੱਭਰਦੇ ਹੋਏ ਡਿਜ਼ਾਈਨਰਸ ਨੂੰ ਆਪਣੇ ਖ਼ੁਦ ਦੇ ਬ੍ਰਾਂਡ ਸਥਾਪਿਤ ਕਰਨ ਦੇ ਲਈ ਵੀ ਉਤਸ਼ਾਹਿਤ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਮੈਡਮ ਤਾਨੀਆ ਮਿਸ਼ਰਾ ਦੁਆਰਾ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਤੇ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿਸ਼ੇ ਦੀ ਗੰਭੀਰ ਅਤੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਸਦਾ ਸਹਾਇਕ ਸਾਬਿਤ ਹੁੰਦੇ ਹਨ ਜੋ ਅੱਗੇ ਚੱਲ ਕੇ ਉਨ੍ਹਾਂ ਦੀ ਕੌਸ਼ਲ ਦੇ ਵਿਕਾਸ ਵਿਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਸ ਸਫਲ ਆਯੋਜਨ ਦੇ ਲਈ ਡਾ. ਹਰਪ੍ਰੀਤ, ਮੁਖੀ, ਫੈਸ਼ਨ ਡਿਜ਼ਾਈਨਿੰਗ ਵਿਭਾਗ ਅਤੇ ਸਮੂਹ ਸਟਾਫ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।