ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾ ਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਵਿਖੇ ਇੱਕ ਵਿਸ਼ੇਸ਼ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੰਜਾਬੀ ਗਾਇਕੀ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣਾ ਨਾਮਨਾ ਖੱਟਣ ਵਾਲੇ ਗਾਇਕ ਅਤੇ ਕਲਾਕਾਰ ਹਰਭਜਨ ਮਾਨ ਅਤੇ ਅਮਰਨੂਰੀ ਦੇ ਨਾਲ-ਨਾਲ ਡੇਲਬਰ ਆਰੀਆ ਨੇ ਇਸ ਪ੍ਰੋਗਰਾਮ ‘ਚ ਆਪਣੀ ਸ਼ਿਰਕਤ ਕੀਤੀ, ਜਿਨ੍ਹਾਂ ਦਾ ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਨਿੱਘਾ ਸੁਆਗਤ ਕੀਤਾ। ਇਸਤੋਂ ਉਪਰੰਤ ਗਾਇਕ ਹਰਭਜਨ ਮਾਨ ਵੱਲੋਂ ਗਾਏ ਬੇਹੱਦ ਪ੍ਰਸਿੱਧ ਗੀਤਾਂ ਨੇ ਸਮੂਹ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੂੰ ਝੂੰਮਣ ਲਗਾ ਦਿੱਤਾ। ਕਈ ਮਹੱਤਵਪੂਰਨ ਸਨਮਾਨ ਹਾਸਿਲ ਕਰਨ ਵਾਲੇ ਹਰਭਜਨ ਮਾਨ ਅਤੇ ਅਮਰਨੂਰੀ ਵੱਲੋਂ ਦਿੱਲ ਖਿੱਚਵੇਂ ਅੰਦਾਜ਼ ‘ਚ ਵੱਖ-ਵੱਖ ਗੀਤ ਦੀ ਤਾੜੀਆਂ ਦੀ ਗੜਗੜਾਹਟ ‘ਚ ਕੀਤੀ ਗਈ ਪੇਸ਼ਕਾਰੀ ਨੇ ਖੂਬ ਵਾਹ-ਵਾਹੀ ਖੱਟੀ। ਇਸਦੇ ਨਾਲ ਹੀ ਉਹਨਾਂ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਪੀ.ਆਰ. ਸੰਬੰਧੀ ਵੀ ਗੱਲ ਕਰਦਿਆਂ ਹੋਇਆਂ ਇਸ ਵਿਚ ਫਿਲਮਾਏ ਗੀਤਾਂ ਦੇ ਬੋਲ ਵੀ ਪ੍ਰੋਗਰਾਮ ਦੌਰਾਨ ਸਾਂਝੇ ਕੀਤੇ। ਮੈਡਮ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸੁਰਮਈ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸਮੂਹ ਡਾ. ਮਧੁਮੀਤ, ਡਾ. ਗੁਰਜੋਤ, ਡਾ. ਪ੍ਰਦੀਪ ਅਰੋੜਾ,  ਵੀਨਾ ਦੀਪਕ ਅਤੇ  ਆਨੰਦ ਪ੍ਰਭਾ ਅਤੇ ਮੈਡਮ ਗੀਤਿਕਾ ਸਿੰਘ ਦੇ ਨਾਲ-ਨਾਲ ਸਮੂਹ ਆਯੋਜਕ ਮੰਡਲ ਨੂੰ ਵਧਾਈ ਦਿੱਤੀ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।