ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਹੋਸਟਲ ਦੀਆਂ ਵਿਦਿਆਰਥਣਾਂ ਦੇ ਲਈ ਹਰ ਸਾਲ ਆਯੋਜਿਤ ਹੋਣ ਵਾਲੇ ਰੰਗਾਰੰਗ ਪ੍ਰੋਗ੍ਰਾਮ ਹੋਸਟਲ ਨਾਈਟ ਦਾ ਸਫਲਤਾਪੂਰਵਕ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਹੋਸਟਲ ਦੀ ਵਿਦਿਆਰਥਣ ਮੁਸਕਾਨ ਦੁਆਰਾ ਗਣੇਸ਼ ਵੰਦਨਾ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥਣਾਂ ਨੇ ਵੱਖ-ਵੱਖ ਪੇਸ਼ਕਾਰੀਆਂ ਦੇ ਨਾਲ ਸਭ ਦਾ ਮਨ ਮੋਹ ਲਿਆ। ਵਿਦਿਆਰਥਣ ਹਰਲੀਨ ਦੇ ਸੋਲੋ ਡਾਂਸ ਦਾ ਜਿੱਥੇ ਸਭ ਨੇ ਤਾਲੀਆਂ ਵਜਾ ਕੇ ਸਵਾਗਤ ਕੀਤਾ ਉਥੇ ਨਾਲ ਹੀ ਵਿਭਿੰਨ ਵਿਦਿਆਰਥਣਾਂ ਦੁਆਰਾ ਗਾਏ ਗਏ ਗੀਤ ਅਤੇ ਮਾਡਲਿੰਗ ਰਾਹੀਂ ਰੈਂਪ ਉੱਤੇ ਦਿਲਕਸ਼ ਅਦਾਵਾਂ ਨੇ ਸਭ ਨੂੰ ਆਕਰਸ਼ਤ ਕੀਤਾ। ਇਸ ਦੇ ਨਾਲ ਹੀ ਨਿਮਾਸ਼ੀਂ ਅਤੇ ਗਰੁੱਪ ਦੁਆਰਾ ਗਰੁੱਪ ਡਾਂਸ ਅਤੇ ਜਸਵਿੰਦਰ ਦੁਆਰਾ ਸੋਲੋ ਡਾਂਸ ਦੀ ਪੇਸ਼ਕਾਰੀ ਵੀ ਦਿੱਤੀ ਗਈ। ਖਚਾਖਚ ਭਰੇ ਆਡੀਟੋਰੀਅਮ ਦੇ ਵਿਚ ਹਿਮਾਚਲੀ ਡਾਂਸ ਨਾਟੀ ਅਤੇ ਪੰਜਾਬ ਦੇ ਲੋਕ ਨਾਚ ਗਿੱਧਾ ਦੀ ਪੇਸ਼ਕਾਰੀ ਨੇ ਸਭ ਨੂੰ ਥਿਰਕਣ ਤੇ ਮਜਬੂਰ ਕੀਤਾ। ਵਰਨਣਯੋਗ ਹੈ ਕਿ ਹੋਸਟਲ ਦੀਆਂ ਵਿਦਿਆਰਥਣਾਂ ਦੇ ਲਈ ਹਫ਼ਤਾ ਭਰ ਚਲਾਈ ਗਈ ਆਨਲਾਈਨ ਸੌਫਟ ਸਕਿਲ ਟ੍ਰੇਨਿੰਗ ਵਰਕਸ਼ਾਪ ਦੌਰਾਨ ਸਰਪ੍ਰਾਈਜ਼ ਰਿਵਾਰਡ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਇਸ ਮੌਕੇ ਮੈਡਮ ਪ੍ਰਿੰਸੀਪਲ ਦੁਆਰਾ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਬੈਸਟ ਟੈੱਲ ਮੀਂ ਅਬਾਊਟ ਯੂਅਰ ਸੈਲਫ ਰਿਵਾਰਡ ਦੇ ਲਈ ਅੰਕਿਤਾ ਠਾਕੁਰ, ਬੈਸਟ ਇੰਟਰਵਿਊ ਡ੍ਰੈਸਟ ਦੇ ਲਈ ਸ਼ਿਰੀਨ, ਕੰਸਿਟੇਂਟ ਪਰਫਾਰਮੈਂਸ ਦੇ ਲਈ ਸਾਕਸ਼ੀ ਰਾਣਾ, ਮੋਸਟ ਇੰਪਰੂਵਡ ਪਰਫਾਰਮਰ ਦੇ ਲਈ ਰਾਧਿਕਾ ਅਤੇ ਸਟੂਡੈਂਟ ਐਮਬੈਸਡਰ ਦੇ ਲਈ ਅਕ੍ਰਿਤ ਕੌਰ ਗਿੱਲ ਅਤੇ ਅੰਜਲੀ ਨੂੰ ਸਨਮਾਨ ਪ੍ਰਾਪਤ ਹੋਇਆ। ਵਿਦਿਆਰਥਣਾਂ ਦੇ ਸੁਖਦ, ਸੁਨਹਿਰੀ ਅਤੇ ਤੰਦਰੁਸਤ ਭਵਿੱਖ ਦੀ ਕਾਮਨਾ ਕਰਦੇ ਹੋਏ ਸਮਾਪਤ ਹੋਏ ਇਸ ਪ੍ਰੋਗਰਾਮ ਦੇ ਵਿੱਚ ਡਾ. ਮਧੂਮੀਤ, ਡੀਨ, ਸਟੂਡੈਂਟ ਵੈਲਫੇਅਰ, ਡਾ. ਗੁਰਜੋਤ, ਡੀਨ, ਈ.ਸੀ.ਏ.,ਡਾ. ਮੋਨਿਕਾ ਸ਼ਰਮਾ, ਡਾਇਰੈਕਟਰ, ਗਾਂਧੀਅਨ ਸਟੱਡੀਜ਼ ਸੈਂਟਰ, ਡਾ ਨੀਰਜ ਸ਼ਰਮਾ, ਡੀਨ, ਰੈਜੀਡੈਂਟ ਲਾਈਫ, ਮੈਡਮ ਗੀਤਿਕਾ, ਹੋਸਟਲ ਵਾਰਡਨ ਸ੍ਰੀਮਤੀ ਪਰਮਜੀਤ ਅਤੇ ਸ੍ਰੀਮਤੀ ਬਲਵਿੰਦਰ ਦੇ ਨਾਲ-ਨਾਲ ਹੋਸਟਲ ਸਟਾਫ ਦੇ ਸਮੂਹ ਮੈਂਬਰ ਵੀ ਮੌਜੂਦ ਰਹੇ। ਵਿਦਿਆਰਥਣਾਂ ਅਕਾਂਕਸ਼ਾ ਅਤੇ ਸ਼ੀਤਲ ਦੁਆਰਾ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।