ਕੇ.ਐਮ.ਵੀ. ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਦੁਆਰਾ ਮੈਂਟਰ-ਮੈਂਟੀ ਪ੍ਰੋਗਰਾਮ ਦੇ ਅੰਤਰਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਨੂੰ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਦੁਆਰਾ 4.5 ਸਟਾਰ ਰੇਟਿੰਗ ਨਾਲ ਹਾਈ ਪ੍ਰਫਾਰਮਿੰਗ ਆਈ.ਆਈ.ਸੀ. ਇੰਸਟੀਚਿਊਸ਼ਨ ਨੂੰ ਮੈਂਟਰ ਵਜੋਂ ਮਾਨਤਾ ਪ੍ਰਾਪਤ ਹੈ ਜੋ ਸਭ ਲੋੜੀਂਦੀਆਂ ਆਈ.ਆਈ.ਸੀ. ਸੰਸਥਾਵਾਂ ਨੂੰ ਮਾਰਗਦਰਸ਼ਨ ਅਤੇ ਸਾਥ ਪ੍ਰਦਾਨ ਕਰੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਭਾਰਤ ਦੀਆਂ ਟੌਪ 155 ਸੰਸਥਾਵਾਂ (ਯੂਨੀਵਰਸਿਟੀਆਂ, ਇੰਜਨੀਅਰਿੰਗ ਕਾਲਜਾਂ ਅਤੇ ਮੈਨੇਜਮੈਂਟ ਸੰਸਥਾਵਾਂ ਸਹਿਤ) ਵਿਚ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਦੁਆਰਾ ਕੇ.ਐਮ.ਵੀ. ਨੂੰ ਮੈੰਟਰ-ਮੈਂਟੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਇਸ ਪ੍ਰੋਗਰਾਮ ਦੇ ਅੰਤਰਗਤ ਕੇ.ਐਮ.ਵੀ. ਦੁਆਰਾ ਸਰਕਾਰੀ ਕਾਲਜ, ਰੋਪੜ ਅਤੇ ਗੁਰੂ ਹਰਿਗੋਬਿੰਦ ਇੰਸਟੀਚਿਊਟ ਆਫ ਲਾਅ ਫਾਰ ਵਿਮੈਨ, ਲੁਧਿਆਣਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਲਈ ਆਨਲਾਈਨ ਓਰੀਐਂਟੇਸ਼ਨ ਸੈਸ਼ਨ ਆਯੋਜਿਤ ਕੀਤੇ ਗਏ ਹਨ। ਇਨ੍ਹਾਂ ਸੈਸ਼ਨ ਦੇ ਦੌਰਾਨ ਕੰਨਿਆ ਮਹਾ ਵਿਦਿਆਲਿਆ ਦੀ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਵਿਭਿੰਨ ਨਵੀਨਤਾਕਾਰੀ ਅਤੇ ਉੱਦਮੀ ਉਪਰਾਲਿਆਂ ਦੇ ਨਾਲ-ਨਾਲ ਵੱਖ-ਵੱਖ ਖਿੱਤਿਆਂ ਵਿੱਚ ਹਾਸਲ ਕੀਤੀ ਸਫਲਤਾ ਨੂੰ ਵੀ ਮੈੰਟੀ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੇਸ਼ ਕੀਤਾ ਗਿਆ ਤਾਂ ਜੋ ਉਹ ਵੀ ਵਿਸ਼ਾ ਵਿਸ਼ੇਸ਼ਗਾਂ ਦਾ ਸਾਰਥਿਕ ਸੰਬੰਧ ਸਥਾਪਿਤ ਕਰਦੇ ਹੋਏ ਅੰਤਰ ਸੰਸਥਾ ਸਾਂਝੇਦਾਰੀਆਂ ਅਤੇ ਰਿਸੋਰਸ ਮੋਬਲਾਈਜ਼ੇਸ਼ਨ ਦਾ ਵਿਕਾਸ ਕਰ ਸਕਣ। ਇਸ ਤੋਂ ਇਲਾਵਾ ਮੈਂਟੀ ਸੰਸਥਾਵਾਂ ਨੂੰ ਭਵਿੱਖ ਵਿੱਚ ਕਿਸੇ ਵੀ ਗਤੀਵਿਧੀ ਦੀ ਯੋਜਨਾ, ਆਯੋਜਨ ਅਤੇ ਪ੍ਰਵਾਅ ਵਿੱਚ ਆ ਸਕਦੀਆਂ ਚੁਣੌਤੀਆਂ ਬਾਰੇ ਵਿਸਥਾਰ ਸਹਿਤ ਗੱਲ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਲਗਾਤਾਰ ਮਾਰਗ ਦਰਸ਼ਨ ਅਤੇ ਸਾਥ ਪ੍ਰਦਾਨ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ. ਰਸ਼ਮੀ ਸ਼ਰਮਾ, ਪ੍ਰੈਜ਼ੀਡੈਂਟ, ਕੇ.ਐਮ.ਵੀ. ਆਈ.ਆਈ.ਸੀ. ਅਤੇ ਸਮੂਹ ਟੀਮ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।