ਜਲੰਧਰ ()ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਆਗਮਨ ਪੁਰਬ ਮਿਤੀ 18 ਤੋਂ 22 ਮਈ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੇਵ ਨਗਰ ,ਨਵੀਂ ਦਾਣਾ ਮੰਡੀ, ਗੋਪਾਲ ਨਗਰ ,ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ । ਇਸ ਸਬੰਧ ਵਿੱਚ ਮਿਤੀ 18 ਮਈ ਦਿਨ ਸ਼ਨੀਵਾਰ ਸ਼ਾਮ 5 ਵਜੇ ਸ਼ਬਦ ਚੌਂਕੀ ਕੱਢੀ ਜਾਵੇਗੀ ।ਜੋ ਗੁਰੂ ਘਰ ਤੋਂ ਚੱਲ ਕੇ ਗਾਜ਼ੀਗੁੱਲਾ, ਕਰਾਰ ਖਾਂ ਮਹੱਲਾ, ਬੋਰਡ ਵਾਲਾ, ਚੌਂਕ ,ਪੀਲੀ ਕੋਠੀ ਗੁਰਦੁਆਰਾ ਸੰਤ ਧਾਮ ਤੋਂ ਨਿਊ ਕਲੋਨੀ ਤੋਂ ਹੁੰਦੀ ਹੋਈ ਗੁਰੂ ਘਰ ਵਿਖੇ ਸਮਾਪਤ ਹੋਵੇਗੀ। ਇਸ ਉਪਰੰਤ ਮਿਤੀ 20 ਮਈ ਦਿਨ ਸੋਮਵਾਰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਚੌਪਹਿਰਾ ਜਪ ਤਪ ਸਮਾਗਮ ਹੋਣਗੇ। ਉਪਰੰਤ ਮਿਤੀ 21 ਮਈ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਲੰਧਰ ਸ਼ਹਿਰ ਦੀਆਂ ਸਮੂਹ ਇਸਤਰੀ ਸਤਸੰਗ ਸਭਾਵਾਂ ਦਾ ਸਮਾਗਮ ਹੋਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਗੁਰੂ ਘਰ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਤੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ(ਸਿੱਖ ਤਾਲਮੇਲ ਕਮੇਟੀ )ਨੇ ਦੱਸਿਆ ਕਿ ਮਿਤੀ 18 ਮਈ ਤੋਂ 22 ਮਈ ਤੱਕ ਦੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਦੇ ਦੀਵਾਨ ਲਗਾਤਾਰ ਚੱਲਣਗੇ ।ਇਹਨਾਂ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਅਤੇ ਰਾਗੀ ਜੱਥੇ ਜਿੰਨਾ ਵਿੱਚ ਗਿਆਨੀ ਗੁਰਮੁਖ ਸਿੰਘ (ਹੈਡ ਗ੍ਰੰਥੀ ਸ੍ਰੀ ਗੋਇੰਦਵਾਲ ਸਾਹਿਬ )ਭਾਈ ਦਵਿੰਦਰ ਸਿੰਘ( ਖੰਨੇ ਵਾਲੇ )ਭਾਈ ਰਵਿੰਦਰ ਸਿੰਘ ਅਤੇ ਭਾਈ ਅਮਨਦੀਪ ਸਿੰਘ( ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਭਾਈ ਨਰਿੰਦਰ ਸਿੰਘ (ਬੀਬੀ ਕੋਲਾ ਜੀ ਭਲਾਈ ਕੇਂਦਰ )ਬੀਬੀ ਬਲਵਿੰਦਰ ਕੌਰ (ਖੰਡੂਰ ਸਾਹਿਬ ਵਾਲੇ) ਭਾਈ ਹਰਜਿੰਦਰ ਸਿੰਘ ਜੀ ਖਾਲਸਾ (ਜਲੰਧਰ ਵਾਲੇ )ਭਾਈ ਦਿਲਬਾਗ ਸਿੰਘ (ਗੁਰਦਾਸਪੁਰ ਵਾਲੇ) ਭਾਈ ਗੁਰਭੇਜ ਸਿੰਘ (ਅੰਮ੍ਰਿਤਸਰ ਵਾਲੇ) ਭਾਈ ਸੁਰਿੰਦਰ ਸਿੰਘ( ਹੈਡ ਗ੍ਰੰਥੀ) ਅਤੇ ਭਾਈ ਬ੍ਰਹਮ ਜੋਤ ਸਿੰਘ( ਗੋਪਾਲ ਨਗਰ) ਵਾਲੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਕਮੇਟੀ ਵੱਲੋਂ ਅਪੀਲ ਕੀਤੀ ਗਈ ਹੈ ਕੀ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਨ ਤਾਂ ਕਿ ਆਉਣ ਵਾਲੀ ਪੀੜੀ ਗੁਰੂ ਇਤਿਹਾਸ ਦੇ ਰੂਬਰੂ ਕਰ ਸਕੀਏ। ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ, ਹਰਜੀਤ ਸਿੰਘ ਕਾਲੜਾ, ਗਗਨਦੀਪ ਸਿੰਘ ਆਰਕੀਟੈਕਟ, ਗੁਰਵਿੰਦਰ ਸਿੰਘ ਸਿੱਧੂ, ਗਗਨਦੀਪ ਸਿੰਘ ,ਪ੍ਰਭਜੋਤ ਸਿੰਘ ,ਅਮਰਜੀਤ ਸਿੰਘ , ਹਰਮਨਜੀਤ ਸਿੰਘ, ਜਪਨੂਰ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਲਾਲ ਆਦਿ ਹਾਜ਼ਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।