ਫਗਵਾੜਾ 5 ਮਾਰਚ (ਸ਼ਿਵ ਕੋੜਾ) ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਬਾਈਪਾਸ ਰੋਡ ਵਾਲੇ ਪਾਸੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਸਾਰੀ ਜਾ ਰਹੀ ਦਰਸ਼ਨੀ ਡਿਉੜ੍ਹੀ ਦੀ ਕਾਰਸੇਵਾ ਦਾ ਸ਼ੁੱਭ ਆਰੰਭ ਬਾਬਾ ਹਰਜੀਤ ਸਿੰਘ ਜੀ ਕਾਰਸੇਵਾ ਫਗਵਾੜਾ ਵਾਲਿਆਂ ਦੀ ਅਗਵਾਈ ਹੇਠ ਅਰਦਾਸ ਉਪਰੰਤ ਕਰਵਾਇਆ ਗਿਆ। ਇਸ ਮੌਕੇ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਬੀਮ ਭਰਨ ਦੀ ਕਾਰਸੇਵਾ ਕੀਤੀ ਗਈ ਹੈ। ਜਲਦੀ ਹੀ ਦਰਸ਼ਨੀ ਡਿਓੜ੍ਹੀ ਦੀ ਖੂਬਸੂਰਤ ਉਸਾਰੀ ਮੁਕੰਮਲ ਹੋ ਜਾਵੇਗੀ। ਉਹਨਾਂ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕਾਰ ਸੇਵਾ ਦੇ ਚੱਲ ਰਹੇ ਕੰਮ ਵਿਚ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਦੀ ਸੇਵਾ ਲਈ ਭੇਟਾ ਦੇਣ ਲਈ ਸੰਪਰਕ ਕਰਨ ਤਾਂ ਜੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਇਸ ਇਮਾਰਤ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਐਸ.ਜੀ.ਪੀ.ਸੀ. ਨੇ ਕਿਹਾ ਕਿ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਕਾਰ ਸੇਵਾ ਦਾ ਕੰਮ ਬਹੁਤ ਹੀ ਤਸੱਲੀ ਬਖਸ਼ ਢੰਗ ਨਾਲ ਚਲ ਰਿਹਾ ਹੈ। ਸਮੂਹ ਸੰਗਤਾਂ ਨੂੰ ਗੁਰੂ ਘਰ ਦੀ ਸੇਵਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ, ਸਿਮਰਨਜੀਤ ਸਿੰਘ ਜੇ.ਈ. ਐਸ.ਜੀ.ਪੀ.ਸੀ, ਨਿਰਮਲ ਸਿੰਘ ਲੱਖਪੁਰ, ਸਰਬਜੀਤ ਸਿੰਘ ਲੱਖਪੁਰ, ਰਿਟਾ. ਹੈਡ ਮਾਸਟਰ ਰਵੇਲ ਸਿੰਘ ਸੰਗਤਪੁਰ, ਰਿਟਾ. ਇੰਸਪੈਕਟਰ ਜਗਤਾਰ ਸਿੰਘ, ਕਾਮਰੇਡ ਨਿਰਮਲ ਸਿੰਘ, ਜਰਨੈਲ ਸਿੰਘ ਜੈਲਾ, ਸੋਹਨ ਸਿੰਘ ਯੂ.ਐਸ.ਏ., ਸਾਜਨ ਸਿੰਘ, ਮੁਖਤਿਆਰ ਸਿੰਘ, ਅਸ਼ਰਫ ਮੁਹੰਮਦ, ਸੁਖਵਿੰਦਰ ਸਿੰਘ ਜੰਡਿਆਲੀ, ਬਲਵੀਰ ਸਿੰਘ ਜੰਡਿਆਲੀ, ਰਿੰਕੂ ਜਲੰਧਰ, ਸੋਢੀ ਸਿੰਘ ਆਦਿ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।