ਜਥੇਦਾਰ  ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਤਖਤ  ਕੇਸਗੜ ਸਾਹਿਬ  ਆਨੰਦਪੁਰ ਸਾਹਿਬ ਵਿੱਖੇ ਐਂਜਲੀਕਲ ਚਰਚ ਦੇ ਬਿਸ਼ਪ ੨੨ ਦੇਸ਼ਾਂ ਦੇ ਇੰਚਾਰਜ ਅਤੇ ਭਾਰਤ ਦੇ ਚਰਚ ਮੁਖੀ,ਮੁਧੂਲਿਕਾ ਜੋਇਸ ਸੈਕਟਰੀ cipbc general council ਨਾਲ ਪੰਜਾਬ ਵਿੱਚ ਸਿੱਖ ਧਰਮ ਵਿਰੋਧੀ ਕੰਮ ਕਰ ਰਹੇ ਨਕਲੀ ਪਾਸ਼ਟਰਾਂ ਬਾਰੇ ਵਿਚਾਰ ਚਰਚਾ ਕੀਤੀ।ਇਸ ਸਮੇਂ ਸਿੱਖ ਆਗੂਆਂ ਵੱਲੋੰ ਸਬੂਤਾਂ ਸਮੇਤ ਨਕਲੀ ਪਾਸ਼ਟਰਾਂ ਦੀਆਂ ਕਰਤੂਤਾਂ ਨੂੰ ਨੰਗਾ ਕੀਤਾ ਗਿਆ।ਅੰਮ੍ਰਿਤਸਰ ਵਿੱਚ ਇਸਾਈ ਪਾਸਟਰ ਵੱਲੋੰ ਕਰੂਸੇਡ ਦੇ ਐਲਾਨ ਸੰਬੰਧੀ ਵੀ ਸਵਾਲ ਕੀਤੇ।ਗੁਰੂ ਸਾਹਿਬ ਦੀਆਂ ਬੇਅਦਬੀਆਂ ਸੰਬੰਧੀ ਵੀ ਸਬੂਤ ਦਿੱਤੇ ਜਿੰਨਾਂ ਪਿੱਛੇ ਇਸਾਈ ਪਾਸਟਰਾਂ ਦਾ ਹੱਥ ਸੀ।ਇਸ ਉਤੇ ਇਸਾਈ ਐਂਜਲੀਕਲ ਚਰਚ ਦੇ ਬਿਸ਼ਪ ਨੇ ਕਿਹਾ ਕੇ ਇਹ ਸਾਰੇ ਜਾਹਲੀ ਹਨ।ਜੋ ਕੁਝ ਇਹ ਕਰ ਰਹੇ ਹਨ ਬਾਈਬਲ ਅਨੁਸਾਰ ਗਲਤ ਹੈ।ਇਹਨਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।ਨਾਲ ਹੀ ਬਿਸ਼ਪ ਵੱਲੋੰ ਸਬੂਤ ਦਿੱਤੇ ਗਏ ਜੋ ਇਹ ਪਾਸਟਰਾਂ ਠੱਗੀਆਂ ਮਾਰ ਰਹੇ ਹਨ।ਇਹਨਾਂ ਪਾਸਟਰਾਂ ਨੂੰ ਬਾਹਰੋਂ ਫੰਡਿੰਗ ਹੋ ਰਹੀ ਹੈ।ਜਿਸ ਨਾਲ ਇਹ ਇਸਾਈ ਧਰਮ ਨੂੰ ਬਦਨਾਮ ਕਰ ਰਹੇ ਹਨ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇੱਕ ਸਾਂਝੀ ਕਮੇਟੀ ਬਣਾਈ ਜਾਵੇਗੀ।ਜਿਸ ਵਿੱਚ ਪੰਜ ਇਸਾਈ ਨੁਮਾਇੰਦੇ ਅਤੇ ਪੰਜ ਸਿੱਖ ਨੁਮਾਇੰਦੇ ਸਾਂਝੇ ਰੂਪ ਵਿੱਚ ਸਰਕਾਰ ਨੂੰ ਇਹਨਾਂ ਝੂਠੇ ਡੇਰੇਦਾਰ ਠੱਗ ਪਾਸਟਰਾਂ ਬਾਰੇ ਦੱਸ ਕੇ ਕਾਰਵਾਈ ਕਰਵਾਉਣ ਦਾ ਯਤਨ ਕਰਨਗੇ।ਨਾਲ ਹੀ ਕਿਹਾ ਕਿ ਕੋਈ ਵੀ ਅਸਲੀ ਜਾਂ ਨਕਲੀ ਪਾਦਰੀ ਸਿੱਖਾਂ ਵਾਲਾ ਭੇਸ ਬਣਾ ਕੇ ਗੁਮਰਾਹਕੁੰਨ ਪ੍ਰਚਾਰ ਨਾ ਕਰੇ ਨਹੀਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ।ਜਿਸ ਤੋਂ ਬਾਅਦ ਵਿਸ਼ੇਸ਼ ਡੈਲੀਗੇਸ਼ਨ ਨੂੰ ਤਖਤ  ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਵਾ ਕੇ ਤਖਤ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਜਿੱਥੇ ਉਨ੍ਹਾਂ ਸਤਿਕਾਰ ਸਹਿਤ ਦਰਸ਼ਨ ਕਰਕੇ ਕੜਾਹ ਪ੍ਰਸ਼ਾਦ ਛਕਿਆ ਜਿਕਰਯੋਗ ਪੰਜਾਬ ਵਿਚਲੇ ਅਖੋਤੀ ਪਾਸਟਰ ਲੋਕਾਂ ਨੂੰ ਧਾਰਮਿਕ ਸਥਾਨਾਂ ਤੇ ਜਾਣ ਤੋਂ ਤੇ ਪ੍ਰਸਾਦ ਖਾਉਣ ਤੋ ਮਨਾਂ ਕਰਦੇ ਹਨ । ਅੱਜ ਦੀਆਂ ਵਿਚਾਰਾਂ ਤੋਂ ਬਾਅਦ ਪੰਜਾਬ ਵਿਚਲੇ ਅਖੋਤੀ ਨਕਲੀ ਪਾਸਟਰਾ ਦੀ ਦੋੜ ਲੱਗਣੀ ਤੈਅ ਹੈ ਚਰਚ ਆਫ ਇੰਡੀਆ ਤੇ ਐਂਜਲਿਕਲ ਚਰਚ ਦੇ ਨੁੰਮਾਇਦਿਆਂ ਨੇ ਸਾਫ਼ ਕਿਹਾ ਕਿ ਇੰਨਾਂ ਪਾਸਟਰਾਂ ਦਾ ਈਸਾਈਆਂ ਨਾਲ ਕੋਈ ਵਾਸਤਾ ਨਹੀਂ ਉਹ ਇੰਨਾਂ ਤੇ ਕਾਰਵਾਈ ਕਰਨ ਲਈ ਸਾਂਝੇ ਸਿੱਖ ਈਸਾਈ ਵਫ਼ਦ ਨਾਲ ਗ੍ਰਹਿ ਮੰਤਰੀ ਭਾਰਤ ਨੂੰ ਜਲਦ ਮਿਲਣਗੇ ।ਇਸ ਸਮੇਂ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ ਵੱਲੋਂ ਪਰਮਪਾਲ ਸਿੰਘ ਸਭਰਾਂ , ਸੁਖਦੇਵ ਸਿੰਘ ਫਗਵਾੜਾ , ਪ੍ਰਦੀਪ ਸਿੰਘ ਪੱਟੀ , ਜਗਪ੍ਰੀਤ ਸਿੰਘ ਫਗਵਾੜਾ ਸ਼ਾਮਿਲ ਹੋਏ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।