ਜਲੰਧਰ ਸ਼ਹਿਰ ਵਿੱਚ ਆਏ ਦਿਨ ਸਿੱਖੀ ਮਸਲਿਆਂ ਤੇ ਕੋਈ ਨਾ ਕੋਈ ਮਸਲਾ ਬਣਿਆ ਰਹਿੰਦਾ ਹੈ ਇਹ ਸਿੱਖੀ ਕਾਰਜਾਂ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਇੱਕ ਵਿਸ਼ੇਸ਼ ਉਪਰਾਲਾ ਆਰੰਭਿਆ ਗਿਆ ਹੈ ਇਸੇ ਸੰਬੰਧ ਵਿਚ ਤਾਲਮੇਲ ਕਮੇਟੀ ਦੇ ਆਗੂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਨੂੰ ਮਿਲਣ ਲਈ ਗੁਰੂ ਘਰ ਪ੍ਰੀਤ ਨਗਰ ਪਹੁੰਚੇ ਇਸ ਮੌਕੇ ਬੋਲਦਿਅ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਅਤੇ ਸਤਪਾਲ ਸਿੰਘ ਸਿੱਧਕੀ ਨੇ ਕਿਹਾ ਸਾਡੀ ਇਹ ਕੋਸ਼ਿਸ਼ ਹੈ ਸਿੱਖ ਧਰਮ ਤੇ ਆਏ ਕਿਸੇ ਵੀ ਸੰਕਟ ਵਿੱਚ ਸਮੁੱਚੀ ਕੌਮ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੋਵੇ। ਇਸ ਵਿੱਚ ਕਿਸੇ ਦੀ ਵੀ ਚੌਧਰ ਦਾ ਸਵਾਲ ਹੀ ਨਹੀਂ ਅਸੀਂ ਸਾਰੇ ਸਮਝੋ ਤੋਰ ਤੇ ਸ਼ਹਿਰ ਵਿੱਚ ਵਿੱਚਰੀਏ ਅਤੇ ਹਰ ਸੰਕਟ ਦਾ ਮੁਕਾਬਲਾ ਕਰੀਏ। ਇਸ ਮੌਕੇ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਪਰਮਜੀਤ ਸਿੰਘ ਭਾਟੀਆ,ਪ੍ਰਧਾਨ ਸ: ਭਜਨ ਸਿੰਘ ਨਦੰਰਾ,ਜਰਨਲ ਸਕੱਤਰ ਅਰਵਿੰਦਰ ਸਿੰਘ ਰੇਰੂ,ਜਗਜੀਤ ਸਿੰਘ,ਤਜਿੰਦਰ ਸਿੰਘ ਲਕੀ,ਸ:ਗੁਰਪ੍ਰੀਤ ਸਿੰਘ ਡਿਪਟੀ ਅਤੇ ਹਰਮਿੰਦਰ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਿੱਖੀ ਦੀ ਸ਼ਾਨ ਲਈ ਕੋਈ ਵੀ ਜਥੇਬੰਦੀ ਉਪਰਾਲਾ ਕਰੇਗੀ ਅਸੀਂ ਵੱਧ ਤੋਂ ਵੱਧ ਉਸ ਜੱਥੇਬੰਦੀ ਦਾ ਤਨ ਮਨ ਧਨ ਦੇ ਨਾਲ ਸਾਥ ਦਵੇਗੀ। ਇਸ ਮੌਕੇ ਤੇ ਗੁਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਲਕੀ,ਪ੍ਭਜੌਤ ਸਿੰਘ ਮੋਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।