ਜਲੰਧਰ ਸ਼ਹਿਰ ਦੇ ਨਵੇਂ ਬਣੇ ਮੇਅਰ ਸ਼੍ਰੀ ਵਿਨੀਤ ਧੀਰ ਨੇ ਆਪਣਾ ਪਦਭਾਰ ਸੰਭਾਲਣ ਤੋਂ ਬਾਅਦ ਦਿਵ੍ਯ ਜੋਤੀ ਜਾਗ੍ਰਿਤਿ ਸੰਸਥਾਨ ਆਸ਼ਰਮ ਪਹੁੰਚੇ। ਉਥੇ ਉਨ੍ਹਾਂ ਦੀ ਮੁਲਾਕਾਤ ਗੁਰੂਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਸੱਜਨਾਨੰਦ ਜੀ ਨਾਲ ਹੋਈ। ਸਵਾਮੀ ਜੀ ਨੇ ਉਨ੍ਹਾਂ ਨੂੰ ਮੇਅਰ ਬਣਨ ‘ਤੇ ਲੱਖ-ਲੱਖ ਵਧਾਈਆਂ ਦਿੱਤੀਆਂ।
ਮੇਅਰ ਵਿਨੀਤ ਧੀਰ ਨੇ ਸੰਸਥਾਨ ਦੁਆਰਾ ਚਲਾਈਆਂ ਜਾ ਰਹੀਆਂ ਆਧਿਆਤਮਿਕ, ਸਮਾਜਿਕ ਅਤੇ ਸਿੱਖਿਅਕ ਗਤਿਵਿਧੀਆਂ ਦੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾਨ ਨਿਸ਼ਕਾਮ ਭਾਵਨਾ ਨਾਲ ਸਮਾਜ ਦੀ ਸੇਵਾ ਕਰ ਰਿਹਾ ਹੈ। ਮਹਾ ਕੁੰਭ ਵਿੱਚ ਵੀ ਇਹ ਸੰਸਥਾਨ ਪੂਰੀ ਦੁਨੀਆ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਸਾਡੇ ਸ਼ਹਿਰ ਲਈ ਵੀ ਮਾਣ ਦੀ ਗੱਲ ਹੈ।
ਸਵਾਮੀ ਜੀ ਨੇ ਮੇਅਰ ਵਿਨੀਤ ਧੀਰ ਨੂੰ ਸੰਸਥਾਨ ਦੀ ਫਾਰਮੇਸੀ ਵਿੱਚ ਤਿਆਰ ਕੀਤੇ ਜਾਣ ਵਾਲੇ ਆਯੁਰਵੇਦਿਕ ਸੰਜੀਵਿਕਾ ਦੇ ਉਤਪਾਦ ਭੇਟ ਕੀਤੇ। ਸਵਾਮੀ ਜੀ ਨੇ ਕਿਹਾ ਕਿ ਮਨੁੱਖ ਨੂੰ ਜਦੋਂ ਵੀ ਕੋਈ ਪਦ ਮਿਲਦਾ ਹੈ, ਤਾਂ ਇਹ ਇਕ ਪ੍ਰਭੂ ਵਲੋਂ ਸਮਾਜ ਦੀ ਸੱਚੇ ਦਿਲ ਨਾਲ ਸੇਵਾ ਕਰਨ ਦਾ ਮੌਕਾ ਹੁੰਦਾ ਹੈ। ਇਸਦਾ ਸਦਉਪਯੋਗ ਕਰਕੇ ਸਮਾਜ ਦੇ ਭਲੇ ਲਈ ਸਾਰਿਆਂ ਨੂੰ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਸੁਖਦੇਵ ਸਿੰਘ ਅਤੇ ਓਮ ਪ੍ਰਕਾਸ਼ ਮੌਜੂਦ ਰਹੇ।