ਸਿਆਸਤ ਵੀ ਕਿਆ ਅਜੀਬ ਖੇਡ ਹੈ , ਜੋ ਬਤੌਰ ਅਨੁਸੂਚਿਤ ਜਾਤੀ ਕੌਂਸਲਰ ਰਹਿ ਚੁੱਕੇ ਹਨ, ਜੋ ਐਮ ਐਲ ਏ ਦੀ ਚੋਣ ਲਈ ਸ਼ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੀ, ਜੋ ਲੋਕਾਂ ਨੂੰ ਮੂਰਖ ਬਣਾ ਕੇ , ਲਾਲਚ ਵੱਸ ਜਾਹਲੀ ਐਸ ਸੀ ਕੌਂਸਲਰ ਰਹਿ ਚੁੱਕੀ ਹੈ , ਉਮੀਦਵਾਰ ਸੁਰਜੀਤ ਕੌਰ ਦਾ ਕੱਚਾ ਭਾਡਾਂ ਜਦੋ ਹੁਣ ਸਰੇ ਬਜ਼ਾਰ ਭੱਜ ਚੁੱਕਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਸਪੋਰਟ ਦੀ ਐਲਾਨ ਕਰ ਦਿੱਤੀ ਤੇ ਨੈਤਿਕਤਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੀ ? ਜ਼ਿਮਨੀ ਚੋਣ ਦੀ ਜਿੱਤ ਖਾਤਰ ਕਿਸੇ ਵੀ ਅਨੈਤਿਕ ਵਿਅਕਤੀ ਨਾਲ ਹੱਥ ਮਿਲਾਉਣ ਵਿੱਚ ਕੋਈ ਦਿੱਕਤ ਨਹੀਂ ਉਸ ਨੂੰ, ਕੋਈ ਝਿਜਕ ਨਹੀਂ ਹੈ । ਨੈਤਿਕ ਕਦਰਾਂ ਕੀਮਤਾਂ ਕੀ ਹੁੰਦੀਆਂ ਹਨ? ਸ਼ਾਇਦ ਇਹਨਾਂ ਸਤਾ ਦੇ ਭੁੱਖੇ ਵਿਅਕਤੀਆਂ ਲਈ ਕੋਈ ਮਾਇਨੇ ਨਹੀ ਰੱਖਦੇ। ਸਿਰਕੀਬੰਦ ਰਾਜਪੂਤ ਨਾਂ ਦੀ ਕੋਈ ਵੀ ਜਾਤੀ ਪੰਜਾਬ ‘ਚ ਹੈ ਹੀ ਨਹੀਂ , ਸਿਰਫ ਰਾਜਪੂਤਾਂ ਵੱਲੋਂ ਅਨੁਸੂਚਿਤ ਜਾਤੀਆਂ ਦਾ ਰਾਂਖਵਾਂਕਰਣ ਹਥਿਆ ਕੇ ਦਾਖਲੇ ‘ਤੇ ਸਰਕਾਰੀ ਨੌਕਰੀਆਂ ਲੈਣ ਦਾ ਅਸਾਨ ਤਰੀਕਾ ਹੈ। ਜੇਕਰ ਨਹੀਂ ਤਾਂ ਇੱਕ ਵੀ ਅਜਿਹਾ ਕੇਸ ਦਿਖਾ ਦਿਓ ਜਿੱਥੇ ਇਹਨਾਂ ਅਖੌਤੀ ਸਿਰਕੀਬੰਦ ਰਾਜਪੂਤਾਂ ਨੇ ਮਹਾਤਮ-ਸਿਰਕੀਬੰਦਾਂ ਨਾਲ ਰੋਟੀ-ਬੇਟੀ ਦਾ ਸੰਬੰਧ ਜੋੜਿਆ ਹੋਵੇ ? ਕਹਿੰਦੇ ਹਨ ਅਸੀਂ ਰਾਜਪੂਤ ਸਿਰਕੀਬੰਦ ਹਾਂ, ਉਹ ਹਰੀਜਨ ਸਿਰਕੀਬੰਦ ਹਨ( ਜੋ ਫਾਜਿਲਕਾ ਸ਼ਾਇਦ ਤੇ ਰਹਿੰਦੇ ਹਨ) ਸੁਰਜੀਤ ਕੌਰ ਨੇ ਦੇਰ ਨਾਲ ਹੀ ਸਹੀ ਪਰ ਸਹੀ ਫੈਸਲਾ ਲਿਆ ਹੈ ਕਿ ਉਹ ਚੋਣ ਮੈਦਾਨ ਵਿੱਚੋਂ ਬਾਹਰ ਹੋ ਗਈ ਹੈ। ਜ਼ਰੂਰ ਕਿਸੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਹੋਣੀ ਹੈ। ਗੁਰਬਾਣੀ ਕਹਿੰਦੀ ਹੈ,
”ਕੂੜ ਨਿਖੁੱਟੇ ਨਾਨਕਾ
ੳੜਕ ਸੱਚ ਸਹੀ “।
ਆਉ ਲਾਲਚ ਵੱਸ ਆ ਕੇ ਗਰੀਬ ਅਨੁਸੂਚਿਤ ਜਾਤੀਆਂ ਦੇ ਸੰਵਿਧਾਨਿਕ ਹੱਕ ਨਾ ਖੋਈਏ। ਅ. ਜਾਤੀ ਸਮਾਜ ਦੇ ਠੇਕੇਦਾਰਾਂ ਨੂੰ ਵੀ ਵੋਟ-ਬੈਂਕ ਤੋਂ ਉੱਪਰ ਉੱਠ ਕੇ ਸਮਾਜ ਵਾਸਤੇ ਸੋਚਣਾ ਚਾਹੀਦਾ ਹੈ। ਇੱਕ ਅਜਿਹਾ ਨੇਤਾ ਹੈ ਜਲਾਲਾਬਾਦ ਏਰੀਏ ਵਿੱਚ , ਮੈਂ ਨਾਂ ਨਹੀਂ ਲੈਦਾਂ ਜੋ ਇਸੇ ਜਾਤੀ ਨਾਲ ਸਬੰਧਤ ਤਾਂ ਹੈ ਪਰ ਵੋਟਾਂ ਦੇ ਡਰੋਂ ਇਹਨਾਂ ਜਾਹਲੀ (ਅਨੁਸੂਚਿਤ ਜਾਤੀ)ਤੇ ਦੰਭੀ ਲੋਕਾਂ ਦਾ ਸਾਥ ਦੇ ਰਿਹਾ ਹੈ , ਪਾਠਕ ਸਮਝ ਗਏ ਹੋਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।